ਸਪਾਈਸਜੈੱਟ ਨੇ 80 ਪਾਇਲਟਾਂ ਨੂੰ ਬਿਨਾਂ ਤਨਖ਼ਾਹ 'ਜ਼ਬਰੀ' ਛੁੱਟੀ 'ਤੇ ਭੇਜਿਆ

By  Jasmeet Singh September 21st 2022 09:17 AM -- Updated: September 21st 2022 09:23 AM

SpiceJet sends 80 pilots on leave without pay: ਸਪਾਈਸਜੈੱਟ ਨੇ ਆਪਣੇ 80 ਪਾਇਲਟਾਂ ਨੂੰ ਤਿੰਨ ਮਹੀਨਿਆਂ ਦੀ ਤਨਖ਼ਾਹ ਤੋਂ ਬਿਨਾਂ ਛੁੱਟੀ 'ਤੇ ਭੇਜ ਦਿੱਤਾ ਹੈ। ਗੁਰੂਗ੍ਰਾਮ ਸਥਿਤ ਏਅਰਲਾਈਨ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਕਦਮ ਖਰਚਿਆਂ ਨੂੰ ਇਕਸੁਰ ਕਰਨ ਲਈ ਅਸਥਾਈ ਉਪਾਅ ਵਜੋਂ ਚੁੱਕਿਆ ਗਿਆ ਹੈ। ਸਪਾਈਸਜੈੱਟ ਨੇ ਇੱਕ ਬਿਆਨ 'ਚ ਕਿਹਾ ਕਿ ਇਹ ਉਪਾਅ ਏਅਰਲਾਈਨ ਦੀ ਕਿਸੇ ਵੀ ਕਰਮਚਾਰੀ ਨੂੰ ਬਰਖ਼ਾਸਤ ਨਾ ਕਰਨ ਦੀ ਨੀਤੀ ਦੇ ਮੁਤਾਬਕ ਹੈ। ਕੋਵਿਡ ਮਹਾਮਾਰੀ ਦੌਰਾਨ ਵੀ ਏਅਰਲਾਈਨ ਨੇ ਕਰਮਚਾਰੀਆਂ ਨੂੰ ਬਰਖ਼ਾਸਤ ਨਹੀਂ ਕੀਤਾ ਸੀ। ਇਸ ਕਦਮ ਨਾਲ ਪਾਇਲਟਾਂ ਦੀ ਗਿਣਤੀ ਜਹਾਜ਼ਾਂ ਦੇ ਫਲੀਟ ਨਾਲ ਮੇਲ ਖਾਂਦੀ ਰਹੇਗੀ। ਬਿਨਾਂ ਤਨਖ਼ਾਹ ਤੋਂ ਜ਼ਬਰਦਸਤੀ ਛੁੱਟੀ 'ਤੇ ਭੇਜੇ ਗਏ ਪਾਇਲਟ ਏਅਰਲਾਈਨ ਦੇ ਬੋਇੰਗ ਅਤੇ ਬੰਬਾਰਡੀਅਰ ਫਲੀਟ ਨਾਲ ਸਬੰਧਤ ਹਨ। ਪਾਇਲਟਾਂ ਦਾ ਕਹਿਣਾ ਕਿ ਅਸੀਂ ਏਅਰਲਾਈਨ ਦੇ ਵਿੱਤੀ ਸੰਕਟ ਤੋਂ ਜਾਣੂ ਹਾਂ, ਪਰ ਅਚਾਨਕ ਇਸ ਫੈਸਲੇ ਨੇ ਸਾਨੂੰ ਹੈਰਾਨ ਕਰ ਦਿੱਤਾ ਹੈ। ਤਿੰਨ ਮਹੀਨਿਆਂ ਬਾਅਦ ਕੰਪਨੀ ਦੀ ਵਿੱਤੀ ਸਥਿਤੀ ਬਾਰੇ ਵੀ ਸੰਸਾ ਬਣਿਆ ਹੋਇਆ ਹੈ। ਛੁੱਟੀ 'ਤੇ ਭੇਜੇ ਗਏ ਪਾਇਲਟਾਂ ਨੂੰ ਵਾਪਸ ਬੁਲਾਉਣ ਦਾ ਕੋਈ ਭਰੋਸਾ ਨਹੀਂ ਦਿੱਤਾ ਗਿਆ ਹੈ। ਸਪਾਈਸਜੈੱਟ ਦੇ ਮੌਜੂਦਾ ਅਤੇ ਕੁੱਝ ਸਾਬਕਾ ਕਰਮਚਾਰੀਆਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਏਅਰਲਾਈਨ ਨੇ ਕੋਵਿਡ-19 ਮਹਾਮਾਰੀ ਕਾਰਨ ਪਾਇਲਟਾਂ ਨੂੰ ਜਬਰੀ ਛੁੱਟੀ 'ਤੇ ਭੇਜਿਆ ਹੈ। ਸਪਾਈਸਜੈੱਟ ਦੇ ਇੱਕ ਸਾਬਕਾ ਕਰਮਚਾਰੀ ਨੇ ਕਿਹਾ ਕਿ ਮਹਾਂਮਾਰੀ ਕਾਰਨ ਵਿਦੇਸ਼ੀ ਪਾਇਲਟਾਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਸੀ, ਜਦੋਂ ਕਿ ਚਾਲਕ ਦਲ ਦੇ ਮੈਂਬਰਾਂ ਨੂੰ 2020 ਤੋਂ ਇੱਕ ਤੋਂ ਵੱਧ ਵਾਰ ਬਿਨਾਂ ਤਨਖ਼ਾਹ ਦੇ ਛੁੱਟੀ 'ਤੇ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵੀ ਕਟੌਤੀ ਕੀਤੀ ਗਈ ਹੈ।

ਇਹ ਵੀ ਪੜ੍ਹੋ: ਜੂਸ ਦੀ ਦੁਕਾਨ 'ਤੇ ਆਉਂਦੀ ਸੀ ਮੁਟਿਆਰ, ਹੋਇਆ ਪਿਆਰ, ਕੁਹਾੜੀ ਨਾਲ ਕੀਤੇ ਟੋਟੇ

ਇਸ ਦੌਰਾਨ ਸਪਾਈਸਜੈੱਟ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੇ 2019 ਵਿੱਚ ਆਪਣੇ ਬੇੜੇ ਵਿੱਚ 30 ਤੋਂ ਵੱਧ 737 MAX ਜਹਾਜ਼ਾਂ ਨੂੰ ਸ਼ਾਮਲ ਸ਼ਾਮਲ ਕੀਤਾ। ਏਅਰਲਾਈਨ ਨੇ ਇਸ ਉਮੀਦ ਵਿੱਚ ਪਾਇਲਟਾਂ ਦੀ ਭਰਤੀ ਕਰਨਾ ਜਾਰੀ ਰੱਖਿਆ ਕਿ ਮੈਕਸ ਜਹਾਜ਼ ਜਲਦੀ ਹੀ ਕੰਮ ਵਿੱਚ ਵਾਪਸ ਆਉਣਗੇ। ਪਰ ਲੰਬੇ ਸਮੇਂ ਤੋਂ ਮੈਕਸ ਜਹਾਜ਼ ਖੜ੍ਹੇ ਹਨ, ਇਸ ਕਾਰਨ ਹੁਣ ਪਾਇਲਟਾਂ ਦੀ ਗਿਣਤੀ ਵਧ ਗਈ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਮੈਕਸ ਜਹਾਜ਼ ਜਲਦੀ ਹੀ ਬੇੜੇ ਵਿੱਚ ਮੁੜ ਸ਼ਾਮਲ ਹੋ ਜਾਵੇਗਾ। ਇਸ ਦੇ ਨਾਲ ਹੀ ਪਾਇਲਟਾਂ ਨੂੰ ਦੁਬਾਰਾ ਕੰਮ ਕਰਨ ਲਈ ਬੁਲਾਇਆ ਜਾਵੇਗਾ।

ਅਨੁਵਾਦ ਨੂੰ ਛੱਡ ਕੇ, ਇਸ ਕਹਾਣੀ ਨੂੰ ਪੀਟੀਸੀ ਸਟਾਫ਼ ਦੁਆਰਾ ਸੰਪਾਦਿਤ ਨਹੀਂ ਕੀਤਾ ਗਿਆ ਹੈ ਅਤੇ ਇੱਕ ਸਿੰਡੀਕੇਟਿਡ ਫੀਡ ਤੋਂ ਪ੍ਰਕਾਸ਼ਿਤ ਹੈ



-PTC News

Related Post