ਤਿੰਨਾਂ ਫੌਜ ਮੁਖੀਆਂ ਵੱਲੋਂ ਵਿਸ਼ੇਸ਼ ਪ੍ਰੈਸ ਕਾਨਫਰੰਸ; ਅਗਨਿਪੱਥ ਸਕੀਮ ਨਾਲ ਸਬੰਧਤ ਵਿਸ਼ੇਸ਼ ਮੁੱਦਿਆਂ 'ਤੇ ਚਾਨਣਾ ਪਾਇਆ

By  Jasmeet Singh June 19th 2022 03:56 PM -- Updated: June 19th 2022 05:03 PM

ਨਵੀਂ ਦਿੱਲੀ, 19 ਜੂਨ: ਸੈਨਾਵਾਂ ਦੇ ਤਿੰਨਾਂ ਪ੍ਰਮੁਖਾਂ ਦਾ ਕਹਿਣਾ ਕਿ ਇਹ ਸੁਧਾਰ ਲੰਬੇ ਸਮੇਂ ਤੋਂ ਲੰਬਿਤ ਸਨ, ਉਨ੍ਹਾਂ ਦਾ ਇਹ ਇਸ਼ਾਰਾ ਅਗਨਿਪੱਥ ਸਕੀਮ ਨੂੰ ਲੈਕੇ ਸੀ ਜਿਸਨੂੰ ਹਾਲਹੀ ਵਿਚ ਲੌਂਚ ਕੀਤਾ ਗਿਆ ਹੈ ਅਤੇ ਜਿਸਦਾ ਦੇਸ਼ ਪੱਧਰੀ ਵਿਰੋਧ ਜਾਰੀ ਹੈ। ਨੌਜਵਾਨ ਪ੍ਰਦਰਸ਼ਨਕਾਰੀਆਂ ਦੇ ਸ਼ੰਕਿਆਂ ਦੇ ਹੱਲ ਲਈ ਅੱਜ ਇੱਥੇ ਇੱਕ ਖਾਸ ਪ੍ਰੈਸ ਸੰਮੇਲਨ ਆਰੰਭਿਆ ਗਿਆ ਸੀ, ਜਿਸ ਵਿਚ ਤਿੰਨਾਂ ਸੈਨਾਂ ਮੁੱਖੀਆਂ ਨੇ ਆਪਣੀ ਗੱਲ ਇਸ ਪ੍ਰੈਸ ਵਾਰਤਾ ਰਾਹੀਂ ਲੋਕਾਂ ਸਾਹਮਣੇ ਰੱਖੀ ਹੈ। ਅਗਨਿਪੱਥ ਸਕੀਮ ਦੇ ਫੌਜੀ ਮਾਮਲਿਆਂ ਬਾਰੇ ਵਧੀਕ ਸਕੱਤਰ ਲੈਫਟੀਨੈਂਟ ਜਨਰਲ ਅਰੁਣ ਪੁਰੀ ਨੇ ਕਿਹਾ ਕਿ ਤਿੰਨਾਂ ਸੇਵਾਵਾਂ ਤੋਂ ਹਰ ਸਾਲ ਲਗਭਗ 17,600 ਲੋਕ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈ ਰਹੇ ਹਨ। ਕਿਸੇ ਨੇ ਵੀ ਉਨ੍ਹਾਂ ਤੋਂ ਇਹ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਹ ਸੇਵਾਮੁਕਤੀ ਤੋਂ ਬਾਅਦ ਕੀ ਕਰਨਗੇ। ਫਿਰ ਵੀ ਇਸ ਸਵਾਲ 'ਤੇ ਰਾਜਨੀਤਿਕ ਅਤੇ ਗੈਰ-ਰਾਜਨੀਤਿਕ ਧਿਰਾਂ ਨੇ ਸੈਨਾ ਅਤੇ ਸਰਕਾਰ ਨੂੰ ਪੂਰੀ ਤਰ੍ਹਾਂ ਘੇਰਿਆ ਹੋਇਆ ਹੈ। ਇਹ ਵੀ ਪੜ੍ਹੋ: ਮੁੰਡੇ ਨੇ ਰੋਕਿਆ ਭਗਵੰਤ ਮਾਨ ਦਾ ਕਾਫ਼ਲਾ, ਕਹਿੰਦਾ 'ਮਰਨ ਵਾਲੇ ਹੋ ਰਹੇ ਜਵਾਕ, ਸਿੱਧੀ ਗੱਲ ਕਿਹੰਦਾ' ਜਨਰਲ ਪੂਰੀ ਨੇ ਕਿਹਾ ਕਿ 'ਅਗਨੀਵੀਰਾਂ' ਨੂੰ ਸਿਆਚਿਨ ਵਰਗੇ ਖੇਤਰਾਂ ਅਤੇ ਹੋਰ ਖੇਤਰਾਂ ਵਿੱਚ ਉਹੀ ਭੱਤਾ ਮਿਲੇਗਾ ਜੋ ਮੌਜੂਦਾ ਸਮੇਂ ਵਿੱਚ ਸੇਵਾ ਕਰ ਰਹੇ ਰੈਗੂਲਰ ਸੈਨਿਕਾਂ 'ਤੇ ਲਾਗੂ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਸੇਵਾ ਸ਼ਰਤਾਂ ਵਿੱਚ ਅਗਨੀਵੀਰਾਂ ਨਾਲ ਕੋਈ ਵਿਤਕਰਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਅਗਲੇ 4-5 ਸਾਲਾਂ ਵਿੱਚ, ਸਾਡੀ ਭਰਤੀ (ਸਿਪਾਹੀਆਂ ਦੀ) 50-60,000 ਹੋਵੇਗੀ ਅਤੇ ਬਾਅਦ ਵਿੱਚ ਇਹ ਵਧ ਕੇ 90,000-1 ਲੱਖ ਹੋ ਜਾਵੇਗੀ। ਅਸੀਂ ਯੋਜਨਾ ਦਾ ਵਿਸ਼ਲੇਸ਼ਣ ਕਰਨ ਅਤੇ ਬੁਨਿਆਦੀ ਸਮਰੱਥਾ ਨੂੰ ਵਧਾਉਣ ਲਈ 46,000 ਤੋਂ ਛੋਟੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਦੇਸ਼ ਦੀ ਸੇਵਾ ਵਿਚ ਆਪਣੀ ਜਾਨ ਕੁਰਬਾਨ ਕਰ ਵਾਲੇ 'ਅਗਨੀਵੀਰ' ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਵੀ ਪ੍ਰਾਵਧਾਨ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੁਆਰਾ ਐਲਾਨੇ ਗਏ 'ਅਗਨੀਵਰਾਂ' ਲਈ ਰਾਖਵੇਂਕਰਨ ਸੰਬੰਧੀ ਘੋਸ਼ਣਾਵਾਂ ਪਹਿਲਾਂ ਤੋਂ ਯੋਜਨਾਬੱਧ ਸਨ ਨਾ ਕਿ ਅਗਨੀਪਥ ਯੋਜਨਾ ਦੇ ਐਲਾਨ ਤੋਂ ਬਾਅਦ ਹੋਈ ਹੈ। ਸਾਡੇ 'ਅਗਨੀਵੀਰਾਂ' ਦੀ ਗਿਣਤੀ ਨੇੜਲੇ ਭਵਿੱਖ ਵਿੱਚ 1.25 ਲੱਖ ਤੱਕ ਪਹੁੰਚ ਜਾਵੇਗੀ ਅਤੇ ਇਹ 46,000 ਤੱਕ ਨਹੀਂ ਰਹੇਗੀ ਜੋ ਮੌਜੂਦਾ ਅੰਕੜਾ ਹੈ। ਏਅਰ ਮਾਰਸ਼ਲ ਐਸਕੇ ਝਾਅ ਨੇ ਕਿਹਾ ਕਿ ਅਗਨੀਵੀਰ ਬੈਚ ਨੰਬਰ 1 ਦੀ ਰਜਿਸਟ੍ਰੇਸ਼ਨ ਪ੍ਰਕਿਰਿਆ 24 ਜੂਨ ਤੋਂ ਸ਼ੁਰੂ ਹੋਵੇਗੀ ਅਤੇ 24 ਜੁਲਾਈ ਤੋਂ ਪੜਾਅ 1 ਦੀ ਆਨਲਾਈਨ ਪ੍ਰੀਖਿਆ ਪ੍ਰਕਿਰਿਆ ਸ਼ੁਰੂ ਹੋਵੇਗੀ। ਪਹਿਲਾ ਬੈਚ ਦੀ ਦਸੰਬਰ ਤੱਕ ਭਰਤੀ ਹੋ ਜਾਵੇਗੀ ਅਤੇ ਸਿਖਲਾਈ 30 ਦਸੰਬਰ ਤੱਕ ਸ਼ੁਰੂ ਹੋਵੇਗੀ। ਵਾਈਸ ਐਡਮਿਰਲ ਦਿਨੇਸ਼ ਤ੍ਰਿਪਾਠੀ ਨੇ ਦੱਸਿਆ ਕਿ ਇਸ ਸਾਲ 21 ਨਵੰਬਰ ਤੋਂ, ਪਹਿਲਾ ਜਲ ਸੈਨਾ 'ਅਗਨੀਵੀਰ' ਸਿਖਲਾਈ ਸਥਾਪਨਾ INS ਚਿਲਕਾ, ਓਡੀਸ਼ਾ 'ਤੇ ਪਹੁੰਚਣਾ ਸ਼ੁਰੂ ਕਰ ਦੇਵੇਗਾ। ਇਸ ਲਈ ਔਰਤ ਅਤੇ ਮਰਦ ਅਗਨੀਵੀਰ ਦੋਵਾਂ ਦੀ ਲੋੜ ਹੈ। ਭਾਰਤੀ ਜਲ ਸੈਨਾ ਵਿੱਚ ਇਸ ਸਮੇਂ 30 ਮਹਿਲਾ ਅਧਿਕਾਰੀ ਭਾਰਤੀ ਜਲ ਸੈਨਾ ਦੇ ਵੱਖ-ਵੱਖ ਜਹਾਜ਼ਾਂ ਵਿੱਚ ਸਵਾਰ ਹਨ। ਅਸੀਂ ਫੈਸਲਾ ਕੀਤਾ ਹੈ ਕਿ ਅਗਨੀਪਥ ਸਕੀਮ ਦੇ ਤਹਿਤ, ਅਸੀਂ ਔਰਤਾਂ ਨੂੰ ਵੀ ਭਰਤੀ ਕਰਾਂਗੇ। ਉਨ੍ਹਾਂ ਨੂੰ ਜੰਗੀ ਬੇੜਿਆਂ 'ਤੇ ਵੀ ਤਾਇਨਾਤ ਕੀਤਾ ਜਾਵੇਗਾ। ਇਹ ਵੀ ਪੜ੍ਹੋ: ਪਟਨਾ 'ਚ ਸਪਾਈਸ ਜੈੱਟ ਜਹਾਜ਼ ਨੇ ਕੀਤੀ ਐਮਰਜੈਂਸੀ ਲੈਂਡਿੰਗ, ਜਾਣੋ ਕਾਰਨ ਲੈਫਟੀਨੈਂਟ ਜਨਰਲ ਅਨਿਲ ਪੁਰੀ ਦਾ ਕਹਿਣਾ ਸੀ ਕਿ ਭਾਰਤੀ ਫੌਜ ਦੇ ਬੁਨਿਆਦੀ ਅਨੁਸ਼ਾਸਨ ਵਿੱਚ ਅੱਗਜ਼ਨੀ, ਭੰਨਤੋੜ ਲਈ ਕੋਈ ਥਾਂ ਨਹੀਂ। ਭਰਤੀ ਤੋਂ ਪਹਿਲਾਂ ਹਰ ਵਿਅਕਤੀ ਇੱਕ ਸਰਟੀਫਿਕੇਟ ਦੇਵੇਗਾ ਕਿ ਉਹ ਵਿਰੋਧ ਜਾਂ ਭੰਨਤੋੜ ਦਾ ਹਿੱਸਾ ਨਹੀਂ ਸੀ। ਪੁਲਿਸ ਤਸਦੀਕ 100% ਹੋਵੇਗੀ, ਇਸ ਤੋਂ ਬਿਨਾਂ ਕੋਈ ਵੀ ਇਸ ਸਕੀਮ ਰਾਹੀਂ ਸ਼ਾਮਲ ਨਹੀਂ ਹੋ ਸਕੇਗਾ ਅਤੇ ਜੇਕਰ ਉਨ੍ਹਾਂ ਵਿਰੁੱਧ ਕੋਈ ਐਫਆਈਆਰ ਦਰਜ ਕੀਤੀ ਜਾਂਦੀ ਹੈ, ਤਾਂ ਉਹ ਸ਼ਾਮਲ ਨਹੀਂ ਹੋ ਸਕਦੇ। ਅਸੀਂ ਇਸ ਯੋਜਨਾ ਨੂੰ ਲੈ ਕੇ ਹਾਲ ਹੀ ਵਿੱਚ ਹੋਈ ਹਿੰਸਾ ਦਾ ਅੰਦਾਜ਼ਾ ਨਹੀਂ ਲਗਾਇਆ ਸੀ। ਹਥਿਆਰਬੰਦ ਸੈਨਾਵਾਂ ਵਿੱਚ ਅਨੁਸ਼ਾਸਨਹੀਣਤਾ ਲਈ ਕੋਈ ਥਾਂ ਨਹੀਂ ਹੈ। ਸਾਰੇ ਉਮੀਦਵਾਰਾਂ ਨੂੰ ਲਿਖਤੀ ਸਹੁੰ ਚੁੱਕਣੀ ਪਵੇਗੀ ਕਿ ਉਹ ਕਿਸੇ ਵੀ ਅੱਗਜ਼ਨੀ/ਹਿੰਸਾ ਵਿੱਚ ਸ਼ਾਮਲ ਨਹੀਂ ਹੋਏ ਸਨ। -PTC News

Related Post