ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼

By  Pardeep Singh October 11th 2022 07:58 AM

ਚੰਡੀਗੜ੍ਹ: ਸੰਸਾਰ ਭਰ ਵਿੱਚ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸੰਗਤਾਂ ਵੱਡੀ ਗਿਣਤੀ ’ਚ ਗੁਰੂ ਘਰਾਂ ਵਿਖੇ ਨਤਮਸਤਕ ਹੋ ਰਹੀਆ ਹਨ। Sri Guru Ramdas Ji Parkash Purb ਜੀਵਨ:- ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ 1534 ਈਸਵੀ ਨੂੰ ਪਿਤਾ ਹਰਦਾਸ ਜੀ ਤੇ ਮਾਤਾ ਦਇਆ ਕੌਰ ਜੀ ਦੇ ਘਰ,  ਚੂਨਾ ਮੰਡੀ, ਲਾਹੌਰ ਵਿਖੇ ਹੋਇਆ। ਆਪ ਜੀ ਦਾ ਨਾਂ ਜੇਠਾ ਰੱਖਿਆ ਗਿਆ। ਬਾਲ ਅਵਸਥਾ ਵਿੱਚ ਹੀ ਆਪ ਜੀ ਦੇ ਸਿਰ ਤੋਂ ਮਾਤਾ-ਪਿਤਾ ਦਾ ਸਾਇਆ ਉੱਠ ਗਿਆ। ਬਚਪਨ ਦਾ ਬਹੁਤਾ ਸਮਾਂ ਨਾਨਕੇ ਘਰ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਵਿਚ ਬਤੀਤ ਕੀਤਾ। ਆਪ ਘੁੰਗਣੀਆਂ ਵੇਚ ਕੇ ਉਪਜੀਵਕਾ ਕਮਾਉਂਦੇ ਸਨ। ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਲਈ ਆਪ ਗੋਇੰਦਵਾਲ ਸਾਹਿਬ ਆ ਗਏ। ਇਥੇ ਆਪ ਗੁਰੂ-ਦਰਬਾਰ ਵਿਚ ਸਵੇਰੇ-ਸ਼ਾਮ ਕਥਾ-ਕੀਰਤਨ ਸਰਵਣ ਕਰਦੇ, ਗੁਰੂ-ਘਰ ਦੀ ਨਿਸ਼ਕਾਮ ਸੇਵਾ ਵੀ ਡੱਟ ਕੇ ਕਰਦੇ, ਪਰ ਆਪਣਾ ਨਿਰਬਾਹ ਘੁੰਗਣੀਆਂ ਵੇਚ ਕੇ ਹੀ ਕਰਦੇ। ਆਪ ਜੀ ਦੀ ਨਿਮਰਤਾ, ਸੇਵਾ-ਸਿਮਰਨ, ਕਿਰਤ ਅਤੇ ਨੇਕ ਸੁਭਾਅ ਨੂੰ ਵੇਖ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਰਿਸ਼ਤਾ ਆਪ ਜੀ ਨਾਲ ਕਰ ਦਿੱਤਾ। ਗੁਰਗੱਦੀ:- ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ 1574 ਈਸਵੀ ਨੂੰ ਗੁਰਗੱਦੀ ਸੌਂਪ ਦਿੱਤੀ। ਗੁਰੂ ਅਮਰਦਾਸ ਜੀ ਦੇ ਕਹੇ ਅਨੁਸਾਰ ਆਪ ਨੇ ਗੁਰੂ ਕਾ ਚੱਕ (ਰਾਮਦਾਤਪੁਰ) ਦੀ ਨੀਂਹ 1574 ਈਸਵੀ ਵਿੱਚ ਰੱਖੀ। ਜੋਤਿ ਜੋਤ ਸਮਾਉਣਾ:- ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਇੱਕ ਸਤੰਬਰ 1581 ਨੂੰ ਗੁਰਿਆਈ ਬਖ਼ਸ਼ ਦਿੱਤੀ ਅਤੇ ਇਸੇ ਦਿਨ ਹੀ ਆਪ ਜੋਤਿ ਜੋਤ ਸਮਾ ਗਏ। ਗੁਰੂ ਰਾਮਦਾਸ ਜੀ ਦੀ ਸਾਰੀ ਰਚਨਾ 1574 ਤੋਂ 1581 ਈ. ਤੱਕ ਗੁਰਿਆਈ ਦੇ ਸੱਤ ਕੁ ਸਾਲਾ ਵਿੱਚ ਰਚੀ। ਗੁਰੂ ਜੀ ਨੇ 19 ਤੋਂ 30 ਰਾਗ ਕਰ ਕੇ 11 ਰਾਗਾਂ ਵਿੱਚ ਵਾਧਾ ਕੀਤਾ। ਆਪ ਜੀ ਦੇ ਸ਼ਾਮਲ ਕੀਤੇ 11 ਰਾਗ ਇਹ ਹਨ- ਰਾਗ ਦੇਵ ਗੰਧਰੀ, ਰਾਗ ਬਿਹਾਗੜਾ, ਰਾਗ ਜੈਂਤਸਰੀ, ਰਾਗ ਟੋਡੀ, ਰਾਗ ਬੈਰਾੜੀ, ਰਾਗ ਗੌਂਡ, ਰਾਗ ਨਟ-ਨਾਰਾਇਣ, ਰਾਗ ਮਾਲੀ ਗਉੜਾ, ਰਾਗ ਕੰਦਾਰਾ, ਰਾਗ ਕਾਨੜਾ, ਤੇ ਰਾਗ ਕਲਿਆਣ ਆਪ ਜੀ ਦੀ ਰਚਨ, ਰਾਗ ਗਿਰੀ, ਰਾਗ ਮਾਲ, ਰਾਗ ਗਾਉੜੀ, ਰਾਗ ਆਸਾ, ਰਾਗ ਗੁੱਜਰੀ, ਰਾਗ ਦੇਵ ਗੰਧਾਰੀ ਰਾਗ ਬਿਹਾਗੜਾ, ਰਾਗ ਵਡਹੰਸ, ਰਾਗ ਸੌਰਠਿ, ਰਾਗ ਜੈਤਸਰੀ ਰਾਗ ਟੋਡੀ ਰਾਗ ਬੈਰਾੜੀ, ਰਾਗ ਤਿਲੰਗਾ ਰਾਗ ਸੂਹੀ, ਰਾਗ ਬਿਹਾਵਲ, ਰਾਗ ਗੌਂਡ, ਰਾਗ ਰਾਮਕਲੀ, ਰਾਗ ਨਟ ਨਰਾਇਣ ਰਾਗ ਮਾਲੀ ਗਉੜਾ ਰਾਗ ਮਾਰੂ ਰਾਗ ਤੁਖਾਰੀ ਰਾਗ ਕੇਦਾਰਾ, ਰਾਗ ਬਸੰਤ ਰਾਗ ਮਲਾਰ ਰਾਗ ਕਾਨੱੜਾ। ਇਸ ਤਰ੍ਹਾਂ ਕੁੱਲ ਮਿਲਾ ਕੇ ਉਨ੍ਹਾਂ ਨੇ 246 ਪਦੇ, 31 ਅਸ਼ਟਪਦੀਆਂ, 32 ਛੰਦ, 138 ਸ਼ਲੋਕ, 8 ਵਾਰਾਂ ਵਿਚ 183 ਪਾਉੜੀਆਂ, ਪਹਰੇ (1) ਵਣਜਾਰਾ (1), ਕਰਹਲੇ (2) ਘੋੜੀਆਂ (2) ਦੀ ਰਚਨਾ ਕੀਤੀ। ਇਨ੍ਹਾਂ ਵਿਚ ਪ੍ਰਭੂ ਪ੍ਰਤੀ ਵੈਰਾਗ, ਬਿਰਹਾ, ਪ੍ਰਭੂ ਦੇ ਦਰਸ਼ਨ ਕਰਨ ਦੀ ਆਸ, ਹਰਿ ਕੀ ਵਡਿਆਈ, ਪਾਠ-ਵਿਹਾਰ, ਨਾਮ ਸਿਮਰਨ, ਸਾਧ ਸੰਗਿ, ਸਦਾਚਾਰਕ ਕਰਮ, ਅੰਮ੍ਰਿਤ ਵੇਲੇ ਦਾ ਜਾਗਣਾ ਤੇ ਸੱਚ ਬੋਲਣ ਦੇ ਉਪਦੇਸ਼ ਦਿੱਤੇ ਗਏ ਹਨ। ਇਹ ਵੀ ਪੜ੍ਹੋ:ਪੰਜਾਬ ਯੂਨੀਵਰਸਿਟੀ ਅਥਾਰਿਟੀ ਵੱਲੋਂ ਵਿਦਿਆਰਥੀ ਕੌਂਸਲ ਚੋਣਾਂ ਦਾ ਐਲਾਨ -PTC News

Related Post