ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਗੁਨੀਵ ਕੌਰ ਮਜੀਠੀਆ ਨੂੰ ਅੱਜ ਚੁਕਾਈ ਸਹੁੰ

By  Riya Bawa May 2nd 2022 01:57 PM

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਧਰਮਪਤਨੀ ਤੇ ਮਜੀਠਾ ਹਲਕੇ ਤੋਂ ਵਿਧਾਇਕ ਗੁਨੀਵ ਕੌਰ ਮਜੀਠੀਆ ਨੂੰ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਸਹੁੰ ਚੁਕਾਈ ਗਈ। ਦੱਸ ਦੇਈਏ ਕਿ ਗੁਰਨੇਵ ਕੌਰ ਆਪਣੇ ਦੋ ਪੁੱਤਰਾਂ ਨਾਲ ਵਿਧਾਨ ਸਭਾ ਪਹੁੰਚੀ ਸੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਗੁਨੀਵ ਕੌਰ ਮਜੀਠੀਆ ਨੂੰ ਵਿਧਾਇਕ ਵਜੋਂ ਚੁਕਾਈ ਸਹੁੰ ਵਿਧਾਇਕ ਗੁਨੀਵ ਕੌਰ ਨੇ ਕਿਹਾ ਕਿ ਮਜੀਠਾ ਭਾਈਚਾਰੇ ਦੇ ਲੋਕਾਂ ਨੇ ਮੈਨੂੰ ਜਿੱਤ ਮੇਰੀ ਝੋਲੀ ਵਿਚ ਪਾਈ ਹੈ ਤੇ ਮੈਂ ਹੁਣ ਹਲਕੇ ਦੇ ਮੁੱਦੇ ਵਿਧਾਨ ਸਭਾ 'ਚ ਉਠਾਵਾਂਗੀ। ਪਹਿਲਾਂ ਮੇਰੇ ਪਤੀ ਬਿਕਰਮ ਮਜੀਠੀਆ ਨੇ ਹਲਕਾ ਵਾਸੀਆਂ ਦੀ ਆਵਾਜ਼ ਉਠਾਈ, ਹੁਣ ਮੇਰੀ ਜ਼ਿੰਮੇਵਾਰੀ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਗੁਨੀਵ ਕੌਰ ਮਜੀਠੀਆ ਨੂੰ ਵਿਧਾਇਕ ਵਜੋਂ ਚੁਕਾਈ ਸਹੁੰ ਇਹ ਵੀ ਪੜ੍ਹੋ: ਗਰਮੀ ਕਰਕੇ ਅੱਜ ਤੋਂ ਪੰਜਾਬ 'ਚ ਸਕੂਲਾਂ ਦਾ ਬਦਲਿਆ ਸਮਾਂ -PTC News

Related Post