ਸਰਬੱਤ ਦਾ ਭਲਾ ਟਰੱਸਟ ਦੀ ਮਦਦ ਸਦਕਾ ਇਕ ਹੋਰ ਲੋੜਵੰਦ ਪਰਿਵਾਰ ਨੂੰ ਮਿਲੀ ਸਿਰ 'ਤੇ ਛੱਤ
ਬਟਾਲਾ : ਸਾਡੇ ਸਮਾਜ 'ਚ ਅਜਿਹੇ ਬਹੁਤ ਲੋਕ ਹਨ, ਜਿੰਨਾ ਦੇ ਸਿਰ 'ਤੇ ਛੱਤ ਨਹੀਂ ਹੈ ਅਤੇ ਲੋਕ ਬੇਸਹਾਰਾ ਹਨ ਪਰ ਅਜਿਹੇ ਬੇਸਹਾਰਿਆਂ ਦਾ ਸਹਾਰਾ ਬੰਨ ਅਪੜ੍ਹਦੇ ਹਨ ਸਰਬੱਤ ਦਾ ਭਲਾ ਟਰੱਸਟ ਚਲਾਉਣ ਵਾਲੇ ਐਸ.ਪੀ ਓਬਰਾਏ ਜਿਹੇ ਸਮਾਜ ਸੇਵੀ। ਜਿਨ੍ਹਾਂ ਵੱਲੋਂ ਹੁਣ ਤੱਕ ਕਈ ਲੋੜਵੰਦਾਂ ਦੀ ਮਦਦ ਕੀਤੀ ਗਈ ਹੈ। ਇੰਝ ਹੀ ਇਕ ਵਾਰ ਫਿਰ ਤੋਂ ਮਦਦ ਦਾ ਹੱਥ ਅੱਗੇ ਵਧਾਉਂਦੇ ਹੋਏ ਬਟਾਲਾ ਦੇ ਪਿੰਡ ਮੰਜਿਆਂਵਾਲੀ ਦੇ ਗਰੀਬ ਦਸਤਾਰ ਧਾਰੀ ਰਿਕਸ਼ਾ ਚਾਲਕ ਦੇ ਪਰਿਵਾਰ ਦੀ ਮਦਦ ਕੀਤੀ ਹੈ ਅਤੇ ਉਨ੍ਹਾਂ ਨੂੰ ਘਰ ਬਣਾ ਕੇ ਦਿੱਤਾ ਹੈ। ਹਰਿ ਸਿੰਘ ਦੇ ਘਰ 'ਚ ਮਿਸਤਰੀ ਵੱਲੋਂ ਨੀਂਹ ਪੱਥਰ ਰੱਖਿਆ ਗਿਆ ਹੈ।ਇਸ ਮੌਕੇ ਪੂਰੇ ਪਰਿਵਾਰ ਦੇ ਚਿਹਰੇ ਖਿੜੇ ਨਜ਼ਰ ਆਏ ਹਨ। ਐਸ.ਪੀ ਉਬਰਾਏ ਵਲੋਂ ਮਦਦ ਹਾਸਿਲ ਕਰਨ ਵਾਲੇ ਹਰਿ ਸਿੰਘ ਨੇ ਦੱਸਿਆ ਕਿ ਉਨ੍ਹਾਂ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਅੱਜ ਉਨ੍ਹਾਂ ਨੂੰ ਇਹ ਖੁਸ਼ੀਆਂ ਹਾਸਿਲ ਹੋਣਗੀਆਂ। ਉਨ੍ਹਾਂ ਦੀ ਜ਼ਿੰਦਗੀ 'ਚ ਕੋਈ ਅਜਿਹਾ ਮਸੀਹਾ ਆਵੇਗਾ ,ਜੋ ਇਹਨਾਂ ਦੀ ਇੰਝ ਬਾਹ ਫੜੇਗਾ। ਐਸ.ਐਸ.ਪੀ ਓਬਰਾਏ ਨੇ ਇਹਨਾਂ ਦੇ ਪਰਿਵਾਰ ਦੀ ਬਾਂਹ ਫੜੀ ਤੇ ਇਹਨਾਂ ਦੀਆਂ ਮੁਸ਼ਿਕਲਾਂ ਤੇ ਤਕਲੀਫਾਂ ਨੂੰ ਖੁਦ ਸੁਣਿਆ ਤੇ ਉਸ ਤੋਂ ਬਾਅਦ ਮਕਾਨ ਦੀ ਨੀਂਹ ਪੱਥਰ ਰੱਖ ਕੇ ਉਹਨਾਂ ਦੇ ਘਰ ਖੁਸ਼ੀਆਂ ਦੇ ਬਹਾਰ ਲਿਆ ਦਿੱਤੀ। ਇੰਨਾ ਹੀ ਨਹੀਂ ਇਹਨਾਂ ਦੀ ਐਸ.ਪੀ ਓਬਰਾਏ ਵੱਲੋਂ ਪਰਿਵਾਰ ਦੀ ਧੀ ਦੀ ਪਰਵਰਿਸ਼ ਕਰਨ ਦਾ ਬੀੜਾ ਵੀ ਉਨ੍ਹਾਂ ਚੁੱਕਿਆ ਹੈ। ਉਨ੍ਹਾਂ ਵੱਲੋਂ ਆਪਣੇ ਇਸ ਵਾਅਦੇ ਨੂੰ ਅਮਲੀ ਰੂਪ ਦਿੰਦੇ ਹੋਏ ਲੋੜੀਂਦੀ ਦੀ ਰਾਸ਼ੀ ਆਪਣੀ ਜ਼ਿਲ੍ਹਾ ਟੀਮ ਦੇ ਪ੍ਰਧਾਨ ਰਵਿੰਦਰ ਸਿੰਘ ਨੂੰ ਸੌਂਪ ਕੇ ਘਰ ਬਣਾਉਣ ਦੀ ਕਵਾਈਦ ਸ਼ੁਰੂ ਕਰ ਦਿੱਤੀ| [caption id="attachment_435566" align="aligncenter"] needy people of btala[/caption] ਇਸ ਮੌਕੇ ਗਰੀਬ ਦੀ ਧੀ ਤੇ ਉਸਦੇ ਅੰਮ੍ਰਿਤਧਾਰੀ ਰਿਕਸ਼ਾਂ ਚਾਲਕ ਪਿਤਾ ਨੇ ਐਸ.ਐਸ.ਪੀ ਉਬਰਾਏ ਦਾ ਦਿਲ ਤੋਂ ਦੁਆਵਾਂ ਦੇ ਕੇ ਧੰਨਵਾਦ ਕੀਤਾ ਹੈ। ਸਰਬੱਤ ਦਾ ਭਲਾ ਟਰੱਸਟ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਪਿੰਡ ਵਾਸੀਆਂ ਵੱਲੋਂ ਵੀ ਕੀਤੀ ਗਈ ਅਤੇ ਆਉਣ ਵਾਲੇ ਸਮੇਂ 'ਚ ਹੋਰਨਾਂ ਸਮਾਜਸੇਵੀਆਂ ਨੂੰ ਅੱਗੇ ਆਉਣ ਦੀ ਅਪੀਲ ਵੀ ਕੀਤੀ ਤਾਂ ਜੋ ਕੋਈ ਬੇਸਹਾਰਾ ਤੇ ਭੁੱਖਾ ਨਾ ਮਰ ਸਕੇ।