ਜਲਦ ਹੀ ਪੰਜਾਬ ਵਿੱਚ ਆਮ ਤਬਾਦਲਿਆਂ 'ਤੇ ਹੋਵੇਗੀ ਸੰਪੂਰਨ ਰੋਕ
Riya Bawa
April 9th 2022 05:54 PM --
Updated:
April 9th 2022 06:30 PM
ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਆਮ ਬਦਲੀਆਂ/ ਤੈਨਾਤੀਆਂ ਸਬੰਧੀ ਹਦਾਇਤਾਂ ਤੇ ਸਮਾਂ ਸਾਰਨੀ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਹਦਾਇਤਾਂ ਤਹਿਤ ਪੰਜਾਬ ਸਰਕਾਰ ਦੇ ਸਰਕਾਰੀ ਅਧਿਕਾਰੀਆਂ/ ਕਰਮਚਾਰੀਆਂ ਦੀਆਂ ਆਮ ਬਦਲੀਆਂ/ ਤੈਨਾਤੀਆਂ ਕਰਨ ਦੀ ਸਮਾਂ-ਸੀਮਾ 11 ਅਪ੍ਰੈਲ ਤੋਂ 31 ਮਈ ਤੱਕ ਕਰ ਦਿੱਤੀ ਹੈ। ਇਹ ਵੀ ਪੜ੍ਹੋ:ਪੰਜਾਬ ਸਰਕਾਰ ਨੇ 8 ਅਧਿਕਾਰੀਆਂ ਦੇ ਕੀਤੇ ਤਬਾਦਲੇ ਇਸ ਦੇ ਨਾਲ ਹੀ ਮਿਤੀ 31.5 2022 ਤੋਂ ਬਾਅਦ ਆਮ ਬਦਲੀਆਂ 'ਤੇ ਸੰਪੂਰਨ ਰੋਕ ਹੋਵੇਗੀ। ਸਿਰਫ਼ ਤਰੱਕੀ ਜਾਂ ਸ਼ਿਕਾਇਤ ਦੇ ਮੱਦੇਨਜ਼ਰ ਹੀ ਬਦਲੀ ਸੰਭਵ ਹੋਵੇਗੀ। ਨਿੱਜੀ ਕਾਰਨਾਂ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਨਜ਼ੂਰੀ ਤੋਂ ਬਾਅਦ ਹੀ ਤਬਾਦਲਾ ਕੀਤਾ ਜਾ ਸਕਦਾ ਹੈ। ਇਹ ਵੀ ਪੜ੍ਹੋ: ਹਿਮਾਚਲ 'ਚ 'ਆਪ' ਨੂੰ ਵੱਡਾ ਝਟਕਾ, ਸੂਬਾ ਪ੍ਰਧਾਨ ਅਨੂਪ ਕੇਸਰੀ ਭਾਜਪਾ 'ਚ ਸ਼ਾਮਲ -PTC News