ਪੰਜਾਬ 'ਚ 'ਸਮਾਰਟ ਰਾਸ਼ਨ ਕਾਰਡ' ਸਕੀਮ ਦੀ ਸ਼ੁਰੂਆਤ ਅੱਜ ਤੋਂ, ਡਿਪੂ ਧਾਰਕਾਂ ਨੂੰ ਵਧੇ ਕਮਿਸ਼ਨ ਦੇ 40 ਕਰੋੜ ਵੀ ਮਿਲਣਗੇ

By  Joshi July 5th 2018 10:18 AM

ਪੰਜਾਬ 'ਚ 'ਸਮਾਰਟ ਰਾਸ਼ਨ ਕਾਰਡ' ਸਕੀਮ ਦੀ ਸ਼ੁਰੂਆਤ ਅੱਜ ਤੋਂ, ਡਿਪੂ ਧਾਰਕਾਂ ਨੂੰ ਵਧੇ ਕਮਿਸ਼ਨ ਦੇ 40 ਕਰੋੜ ਵੀ ਮਿਲਣਗੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ 'ਸਮਾਰਟ ਰਾਸ਼ਨ ਕਾਰਡ' ਸਕੀਮ ਦੀ ਸ਼ੁਰੂਆਤ ਕਰਨਗੇ। ਡਿਪੂ ਧਾਰਕਾਂ ਨੂੰ ਵਧੇ ਕਮਿਸ਼ਨ ਦੇ 40 ਕਰੋੜ ਰੁਪਏ ਵੀ ਦਿੱਤੇ ਜਾਣਗੇ। ਨਵੀਂ ਸਕੀਮ ਦੀ ਸ਼ੁਰੂਆਤ ਨਾਲ ਹੁਣ ਈ-ਪੌਸ ਮਸ਼ੀਨਾਂ ਰਾਹੀਂ ਸਮਾਰਟ ਰਾਸ਼ਨ ਕਾਰਡ ਯੋਜਨਾ ਦੇ ਲਾਭਪਾਤਰੀਆਂ ਨੂੰ ਅਨਾਜ ਮਿਲਿਆ ਕਰੇਗਾ। smart rashan card scheme starts today in punjabਕੈਪਟਨ ਅਮਰਿੰਦਰ ਸਿੰਘ ਡਿਪੂ ਧਾਰਕਾਂ ਨੂੰ ਵਧੇ ਕਮਿਸ਼ਨ ਦੇ 40 ਕਰੋੜ ਦੇ ਚੈੱਕ ਵੀ ਸੌਂਪਣਗੇ। ਇਸ ਸਕੀਮ ਦਾ ਆਗਾਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁਹਾਲੀ ਤੋਂ ਕਰਨਗੇ। —PTC News

Related Post