ਸਿੱਪੀ ਸਿੱਧੂ ਦੀ ਮਾਂ ਨੇ ਕਿਹਾ, ਕਲਿਆਣੀ ਨੂੰ ਫਾਂਸੀ ਨਹੀਂ, ਜ਼ਿੰਦਗੀ ਭਰ ਲਈ ਸਲਾਖਾਂ ਪਿੱਛੇ ਦੇਖਣਾ ਚਾਹੁੰਦੀ

By  Ravinder Singh June 16th 2022 04:39 PM

ਚੰਡੀਗੜ੍ਹ : ਕੌਮੀ ਨਿਸ਼ਾਨੇਬਾਜ਼ ਸਿੱਪੀ ਸਿੱਧੂ ਦੇ ਕਤਲ ਦੇ ਸੱਤ ਸਾਲਾਂ ਬਾਅਦ ਮੁਲਜ਼ਮ ਕਲਿਆਣੀ ਸਿੰਘ ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕਰ ਲਿਆ ਹੈ। ਅੱਜ ਇੱਥੋਂ ਦੇ ਫੇਜ-3ਬੀ2 ਸਥਿਤ ਆਪਣੇ ਨਿਵਾਸ 'ਤੇ ਮੀਡੀਆ ਨਾਲ ਗੱਲਬਾਤ ਦੌਰਾਨ ਸਿੱਪੀ ਸਿੱਧੂ ਦੀ ਮਾਂ ਦੀਪਿੰਦਰ ਕੌਰ ਅਤੇ ਛੋਟੇ ਭਰਾ ਜਿੱਪੀ ਸਿੱਧੂ ਨੇ ਰੱਬ ਦਾ ਸ਼ੁਕਰ ਕਰਦਿਆਂ ਕਿਹਾ ਕਿ ਸੀਬੀਆਈ ਵੱਲੋਂ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੀ ਕਾਰਜਕਾਰੀ ਜੱਜ ਸਬੀਨਾ ਦੀ ਧੀ ਕਲਿਆਣੀ ਨੂੰ ਗ੍ਰਿਫਤਾਰ ਕਰਨ ਨਾਲ ਉਨ੍ਹਾਂ ਨੇ ਅੱਧੀ ਲੜਾਈ ਤਾਂ ਜਿੱਤ ਲਈ ਅਤੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਅੱਗੇ ਵੀ ਤਕੜੇ ਹੋ ਕੇ ਜੰਗ ਲੜੀ ਜਾਵੇਗੀ। ਸਿੱਪੀ ਸਿੱਧੂ ਦੀ ਮਾਂ ਨੇ ਕਿਹਾ, ਕਲਿਆਣੀ ਨੂੰ ਫਾਂਸੀ ਨਹੀਂ, ਜ਼ਿੰਦਗੀ ਭਰ ਲਈ ਸਲਾਖਾਂ ਪਿੱਛੇ ਦੇਖਣਾ ਚਾਹੁੰਦੀਸਿੱਪੀ ਦੀ ਮਾਂ ਦੀਪਿੰਦਰ ਕੌਰ ਨੇ ਕਿਹਾ ਕਿ ਉਸ ਦੇ ਪੁੱਤਰ ਦੇ ਕਾਤਲ ਕਲਿਆਣੀ ਨੂੰ ਮੌਤ ਦੀ ਸਜ਼ਾ ਨਹੀਂ ਚਾਹੁੰਦੀ। ਉਹ ਚਾਹੁੰਦੀ ਹੈ ਕਿ ਕਲਿਆਣੀ ਆਪਣੀ ਮੌਤ ਤੱਕ ਜੇਲ੍ਹ ਵਿੱਚ ਰਹੇ। ਜਿਸ ਤਰ੍ਹਾਂ ਉਹ ਇੰਨੇ ਸਾਲਾਂ ਤੋਂ ਆਪਣੇ ਬੇਟੇ ਦੀ ਮੌਤ ਉਤੇ ਹੰਝੂ ਵਹਾ ਰਹੀ ਹੈ, ਉਸੇ ਤਰ੍ਹਾਂ ਕਲਿਆਣੀ ਦੀ ਮਾਂ ਵੀ ਦੁਖੀ ਹੋਵੇ। ਸਿੱਪੀ ਸਿੱਧੂ ਦੀ ਮਾਂ ਨੇ ਕਿਹਾ, ਕਲਿਆਣੀ ਨੂੰ ਫਾਂਸੀ ਨਹੀਂ, ਜ਼ਿੰਦਗੀ ਭਰ ਲਈ ਸਲਾਖਾਂ ਪਿੱਛੇ ਦੇਖਣਾ ਚਾਹੁੰਦੀਦੀਪਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਦੋ ਦਿਨ ਪਹਿਲਾਂ ਕੈਨੇਡਾ ਤੋਂ ਆਇਆ ਸੀ। ਕਲਿਆਣੀ ਉਸ ਨੂੰ ਮਿਲਣ ਲਈ ਸੈਕਟਰ 27 ਦੇ ਪਾਰਕ ਵਿੱਚ ਵਾਰ-ਵਾਰ ਫੋਨ ਕਰਦੀ ਰਹੀ। ਸਿੱਪੀ ਨੇ ਕਿਹਾ ਸੀ ਕਿ ਉਹ ਹਵਾਈ ਸਫਰ ਕਰ ਕੇ ਥੱਕ ਗਏ ਸਨ, ਉਨ੍ਹਾਂ ਨੇ ਆਪਣੀਆਂ ਲੱਤਾਂ ਵਿੱਚ ਦਰਦ ਦਾ ਵੀ ਜ਼ਿਕਰ ਕੀਤਾ ਸੀ। ਫਿਰ ਵੀ ਉਹ ਉਸ ਦੇ ਕਹਿਣ ਉਤੇ ਕਲਿਆਣੀ ਨੂੰ ਮਿਲਣ ਗਿਆ ਸੀ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਨਿਆਂਪਾਲਿਕਾ 'ਤੇ ਪੂਰਾ ਭਰੋਸਾ ਹੈ ਪਰ ਜਦੋਂ ਤੱਕ ਇਸ ਕੇਸ ਦੀ ਸੁਣਵਾਈ ਅਦਾਲਤ ਵਿੱਚ ਚੱਲੇਗੀ, ਉਦੋਂ ਤੱਕ ਕਾਰਜਕਾਰੀ ਚੀਫ਼ ਜਸਟਿਸ ਨੂੰ ਲੰਮੀ ਛੁੱਟੀ 'ਤੇ ਭੇਜਿਆ ਜਾਵੇ ਤਾਂ ਕੋਰਟ ਦੀ ਕਾਰਵਾਈ ਪ੍ਰਭਾਵਿਤ ਨਾ ਹੋਵੇ। ਸਿੱਪੀ ਦੀ ਮਾਂ ਅਤੇ ਛੋਟੇ ਭਰਾ ਨੇ ਕਿਹਾ ਕਿ ਉਹ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਹਨ ਕਿ ਇਸ ਹੱਤਿਆਕਾਂਡ ਵਿੱਚ ਉਸ (ਸਿੱਪੀ ਸਿੱਧੂ) ਦੀ ਦੋਸਤ ਅਤੇ ਜੱਜ ਦੀ ਧੀ ਦਾ ਹੱਥ ਹੈ ਪਰ ਯੂਟੀ ਪੁਲਿਸ ਨੇ ਜੱਜ ਦੀ ਧੀ ਨੂੰ ਗ੍ਰਿਫਤਾਰ ਨਹੀਂ ਕੀਤਾ। ਸਿੱਪੀ ਸਿੱਧੂ ਦੀ ਮਾਂ ਨੇ ਕਿਹਾ, ਕਲਿਆਣੀ ਨੂੰ ਫਾਂਸੀ ਨਹੀਂ, ਜ਼ਿੰਦਗੀ ਭਰ ਲਈ ਸਲਾਖਾਂ ਪਿੱਛੇ ਦੇਖਣਾ ਚਾਹੁੰਦੀਇਸ ਕਾਰਨ ਇਹ ਮਾਮਲਾ ਪੁਲਿਸ ਦੀਆਂ ਫਾਈਲਾਂ ਵਿੱਚ ਦਫ਼ਨ ਹੋ ਗਿਆ ਪਰ ਪਰਿਵਾਰ ਨੇ ਹੌਸਲਾ ਨਹੀਂ ਹਾਰਿਆ। ਬਾਅਦ ਵਿੱਚ 22 ਜਨਵਰੀ 2016 ਨੂੰ ਇਹ ਕੇਸ ਸੀਬੀਆਈ ਦੇ ਹਵਾਲੇ ਕੀਤਾ ਗਿਆ ਪਰ ਹੁਣ ਕਰੀਬ ਪੌਣੇ ਸੱਤ ਬਾਅਦ ਜੱਜ ਦੀ ਧੀ ਕਲਿਆਣੀ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਲਿਆਣੀ ਪੋਸਟ ਗਰੈਜੂਏਟ ਸਰਕਾਰੀ ਕਾਲਜ (ਲੜਕੀਆਂ) ਸੈਕਟਰ-42 ਵਿੱਚ ਪ੍ਰੋਫੈਸਰ ਹੈ। ਕਰੀਬ ਸੱਤ ਸਾਲ ਪਹਿਲਾਂ ਸਿੱਪੀ ਸਿੱਧੂ ਦਾ ਚੰਡੀਗੜ੍ਹ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਯੂਟੀ ਪੁਲੀਸ ਨੇ 20 ਸਤੰਬਰ 2015 ਨੂੰ ਚੰਡੀਗੜ੍ਹ ਦੇ ਸੈਕਟਰ-27 ਦੇ ਪਾਰਕ 'ਚੋਂ ਲਾਸ਼ ਬਰਾਮਦ ਕੀਤੀ ਗਈ ਸੀ। ਇਹ ਵੀ ਪੜ੍ਹੋ : ਕੀ ਹੈ 'ਅਗਨੀਪਥ' ਸਕੀਮ, ਜਿਸ ਦਾ ਪੂਰੇ ਦੇਸ਼ 'ਚ ਹੋ ਰਿਹੈ ਵਿਰੋਧ

Related Post