Singapore declares Everests fish curry spice harmful: ਸਿੰਗਾਪੁਰ ਨੇ ਭਾਰਤ ਤੋਂ ਆਯਾਤ ਕੀਤੇ ਜਾਣ ਵਾਲੇ ਪ੍ਰਸਿੱਧ ਉਤਪਾਦ ਐਵਰੈਸਟ 'ਫਿਸ਼ ਕਰੀ ਮਸਾਲਾ' ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ ਹੈ। ਮਸਾਲੇ 'ਚ ਕੀਟਨਾਸ਼ਕ ਐਥੀਲੀਨ ਆਕਸਾਈਡ ਦੇ ਉੱਚ ਪੱਧਰ ਦਾ ਆਰੋਪ ਲਗਾਉਂਦੇ ਹੋਏ ਇਸ ਨੂੰ ਵਾਪਸ ਲੈ ਲਿਆ ਗਿਆ ਹੈ। ਇਹ ਕਦਮ ਹਾਂਗਕਾਂਗ ਦੇ ਫੂਡ ਸੇਫਟੀ ਸੈਂਟਰ ਵੱਲੋਂ ਜਾਰੀ ਨੋਟੀਫਿਕੇਸ਼ਨ 'ਚ ਐਥੀਲੀਨ ਆਕਸਾਈਡ ਦੀ ਵੱਧ ਮਾਤਰਾ ਦੱਸੇ ਜਾਣ ਤੋਂ ਬਾਅਦ ਚੁੱਕਿਆ ਗਿਆ ਹੈ।ਫੂਡ ਏਜੰਸੀ ਨੇ ਜਾਰੀ ਕੀਤਾ ਨੋਟਿਸਸਿੰਗਾਪੁਰ ਫੂਡ ਏਜੰਸੀ (SFA) ਨੇ ਇਕ ਬਿਆਨ 'ਚ ਕਿਹਾ, ''ਹਾਂਗਕਾਂਗ ਸਥਿਤ ਸੈਂਟਰ ਫਾਰ ਫੂਡ ਸੇਫਟੀ ਨੇ ਐਥੀਲੀਨ ਆਕਸਾਈਡ ਦੀ ਮੌਜੂਦਗੀ ਕਾਰਨ ਭਾਰਤ ਤੋਂ ਆਯਾਤ ਕੀਤੇ ਐਵਰੈਸਟ ਫਿਸ਼ ਕਰੀ ਮਸਾਲਾ ਨੂੰ ਵਾਪਸ ਮੰਗਵਾਉਣ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। SFA ਨੇ ਆਯਾਤਕ SP ਮੁਥੱਈਆ ਐਂਡ ਸੰਨਜ਼ ਪੀਟੀਈ ਨੂੰ ਉਤਪਾਦਾਂ ਨੂੰ ਵੱਡੇ ਪੱਧਰ 'ਤੇ ਵਾਪਸ ਮੰਗਵਾਉਣ ਲਈ ਨਿਰਦੇਸ਼ ਦਿੱਤਾ ਹੈ।ਕੀ ਹੁੰਦਾ ਹੈ ਐਥੀਲੀਨ ਆਕਸਾਈਡਦੱਸ ਦਈਏ ਕਿ ਐਥੀਲੀਨ ਆਕਸਾਈਡ ਆਮ ਤੌਰ 'ਤੇ ਕੀਟਨਾਸ਼ਕ ਵਜੋਂ ਵਰਤਿਆ ਜਾਂਦਾ ਹੈ, ਨੂੰ ਭੋਜਨ ਉਤਪਾਦਾਂ ਵਿੱਚ ਵਰਤਣ ਲਈ ਸਖ਼ਤੀ ਨਾਲ ਮਨਾਹੀ ਹੈ। SFA ਨੇ ਕਿਹਾ ਕਿ ਮਸਾਲਿਆਂ ਦੀ ਸ਼ੈਲਫ ਲਾਈਫ ਨੂੰ ਵਧਾਉਣ ਲਈ ਸਿੰਗਾਪੁਰ ਦੇ ਨਿਯਮਾਂ ਦੇ ਤਹਿਤ ਇਸਦੀ ਵਰਤੋਂ ਦੀ ਇਜਾਜ਼ਤ ਹੈ, ਪਰ ਐਵਰੈਸਟ ਫਿਸ਼ ਕਰੀ ਮਸਾਲੇ 'ਚ ਇਸਦੀ ਵੱਧ ਮਾਤਰਾ ਖਪਤਕਾਰਾਂ ਲਈ ਇੱਕ ਸੰਭਾਵੀ ਸਿਹਤ ਖਤਰਾ ਹੈ।ਲੋਕਾਂ ਨੂੰ ਤੁਰੰਤ ਡਾਕਟਰੀ ਸਲਾਹ ਲੈਣ ਦੀ ਹਦਾਇਤਏਜੰਸੀ ਨੇ ਆਪਣੇ ਬਿਆਨ 'ਚ ਕਿਹਾ ਕਿ ਜਿਹੜੇ ਲੋਕ ਇਨ੍ਹਾਂ ਉਤਪਾਦਾਂ ਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਵਧੇਰੇ ਜਾਣਕਾਰੀ ਲਈ ਖਪਤਕਾਰਾਂ ਨੂੰ ਉਸ ਸਥਾਨ ਨਾਲ ਸੰਪਰਕ ਕਰਨਾ ਚਾਹੀਦਾ ਹੈ ਜਿੱਥੋਂ ਉਨ੍ਹਾਂ ਨੇ ਇਸਨੂੰ ਖਰੀਦਿਆ ਹੈ। ਐਵਰੈਸਟ ਨੇ ਅਜੇ ਤੱਕ ਇਸ ਸਬੰਧੀ ਆਪਣਾ ਬਿਆਨ ਜਾਰੀ ਨਹੀਂ ਕੀਤਾ ਹੈ।