ਜੰਮੂ-ਕਸ਼ਮੀਰ ਦੇ ਸਿੱਖ ਭਾਈਚਾਰੇ ਨਾਲ ਵਿਤਕਰਾ ਨਾ ਕੀਤਾ ਜਾਵੇ, ਵਿਧਾਨ ਸਭਾ ਵਿਚ ਉਹਨਾਂ ਲਈ ਦੋ ਸੀਟਾਂ ਰਾਖਵੀਂਆਂ ਰੱਖੀਆਂ ਜਾਣ: ਸੁਖਬੀਰ ਬਾਦਲ
Punjab News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇਅੱਜ ਕਿਹਾਕਿ ਜੰਮੂ ਅਤੇ ਕਸ਼ਮੀਰ ਵਿਚ ਘੱਟ ਗਿਣਤੀ ਸਿੱਖ ਭਾਈਚਾਰੇ ਨਾਂਲ ਵਿਤਕਰਾ ਨਹੀਂ ਹੋਣਾ ਚਾਹੀਦਾ ਅਤੇ ਜੰਮੂ-ਕਸ਼ਮੀਰ ਵਿਧਾਨ ਸਭਾ ਵਿਚ ਦੋ ਸੀਟਾਂ ਸਿੱਖ ਭਾਈਚਾਰੇ ਲਈ ਵੀ ਉਸੇ ਤਰੀਕੇ ਰਾਖਵੀਂਆਂ ਹੋਣੀਆਂ ਚਾਹੀਦੀਆਂ ਹਨ ਜਿਵੇਂ ਕਸ਼ਮੀਰੀ ਪੰਡਤਾਂ ਲਈ ਦੋ ਸੀਟਾਂ ਤੇ ਇਕ ਸੀਟ ਮਕਬੂਜ਼ਾ ਕਸ਼ਮੀਰ ਦੇ ਰਫਿਊਜੀਆਂ ਵਾਸਤੇ ਯੂ ਟੀ ਜੰਮੂ ਅਤੇ ਕਸ਼ਮੀਰ ਪੁਨਰਗਠਨ ਬਿੱਲ ਵਿਚ ਰਾਖਵੀਂਆਂ ਕਰਨ ਦੀ ਤਜਵੀਜ਼ਹੈ ਜਿਸ ’ਤੇ ਸੰਸਦ ਦੇ ਚਲ ਰਹੇ ਸੈਸ਼ਨ ਵਿਚ ਚਰਚਾ ਹੋਣ ਦੀ ਸੰਭਾਵਨਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਨੂੰ ਸਿੱਖ ਭਾਈਚਾਰੇ ਦੇ ਨਾਲ ਨਾਲ 1947 ਵਿਚ ਮਕਬੂਜ਼ਾ ਕਸ਼ਮੀਰ ਵਿਚੋਂ ਉਜੜੇ ਲੋਕਾਂ ਦੀ ਜਥੇਬੰਦੀ ਮੂਵਮੈਂਟ ਫਾਰ ਜਸਟਿਸ ਫਾਰ ਰਫਿਊਜੀਜ਼ ਆਫ 1947 ਤੋਂ ਮੰਗ ਪੱਤਰ ਪ੍ਰਾਪਤ ਹੋਏ ਹਨ।
ਉਹਨਾਂ ਕਿਹਾ ਕਿ ਅਕਾਲੀ ਦਲ ਦਾ ਇਹ ਮੰਨਣਾ ਹੈ ਕਿ ਇਕ ਸੀਟ ਜੰਮੂ ਵਿਚ ਸਿੱਖਾਂ ਵਾਸਤੇ ਜੰਮੂ ਅਤੇ ਕਸ਼ਮੀਰ ਖਿੱਤੇ ਵਿਚ ਰਾਖਵੀਂ ਹੋਣੀ ਚਾਹੀਦੀ ਹੈ ਜਦੋਂ ਕਿ ਇਕ ਸੀਟ ਸਿੱਖਾਂ ਸਮੇਤ ਉਹਨਾਂ ਵਾਸਤੇ ਰਾਖਵੀਂ ਹੋਣੀ ਚਾਹੀਦੀ ਹੈ ਜੋ 1947 ਵਿਚ ਜੰਮੂ-ਕਸ਼ਮੀਰ ਦੇ ਮਕਬੂਜ਼ਾ ਕਸ਼ਮੀਰ ਵਾਲੇ ਹਿੱਸੇ ਤੋਂ ਉਜੜ ਕੇ ਆਏ ਸਨ।
Minority Sikh community of Jammu & Kashmir should not be discriminated against and 2 seats should be reserved for the community in the J&K assembly along with 2 seats proposed for Kashmiri Pandits and 1 for refugees from Pak occupied J&K in the UT J&K Reorganization bill which is… pic.twitter.com/GcmjGmo8MN — Sukhbir Singh Badal (@officeofssbadal) July 26, 2023
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹੋਰ ਫਿਰਕਿਆਂ ਲਈ ਸੀਟਾਂ ਰਾਖਵੀਂਆਂ ਕਰਦਿਆਂ ਜੰਮੂ-ਕਸ਼ਮੀਰ ਵਿਚ ਸਿੱਖ ਘੱਟ ਗਿਣਤੀ ਭਾਈਚਾਰੇ ਨੂੰ ਅਣਡਿੱਠ ਕਰਨਾ ਸਿੱਖ ਕੌਮ ਨਾਲ ਬਹੁਤ ਵੱਡਾ ਅਨਿਆਂ ਹੋਵੇਗਾ। ਉਹਨਾਂ ਕਿਹਾ ਕਿ ਜੰਮੂ-ਕਸ਼ਮੀਰ ਵਿਚ ਸਿੱਖਾਂ ਦੀ ਆਬਾਦੀ ਵੀ ਉਨੀ ਹੀਹੈ ਜਿੰਨੀ ਕਸ਼ਮੀਰੀ ਪੰਡਤਾਂ ਦੀ ਹੈ ਤੇ ਉਹਨਾਂ ਨੇ ਵੀ 1947 ਵਿਚ ਵੱਡੀਆਂ ਮੁਸ਼ਕਿਲਾਂ ਝੱਲੀਆਂ ਹਨ।
ਉਹਨਾਂ ਕਿਹਾ ਕਿ ਸਿੱਖ ਕੌਮ ਨੇ ਤਾਂ ਦੇਸ਼ ਦੀ ਏਕਤਾ ਤੇ ਅਖੰਡਤੀ ਦੀ ਰਾਖੀ ਵਾਸਤੇ ਸ਼ਹਾਦਤਾਂ ਵੀ ਦਿੱਤੀਆਂ ਹਨ ਤੇ 1947 ਵਿਚ ਪਾਕਿਤਸਾਨੀ ਹਮਲੇ ਦਾ ਵਿਰੋਧ ਵੀ ਕੀਤਾ ਹੈ ਜਿਸ ਵਿਚ 200 ਤੋਂ ਵੱਧ ਜਾਨਾਂ ਕੁਰਬਾਨ ਹੋਈਆਂ ਹਨ ਤੇ ਇਕੱਲੀਆਂ 36 ਜਾਨਾਂ ਚਿੱਟੀਸਿੰਘਪੁਰਾ ਵਿਚ ਕੁਰਬਾਨ ਹੋਈਆਂ।
ਬਾਦਲ ਨੇ ਕਿਹਾ ਕਿ ਸਿੱਖ ਕੌਮ ਹਮੇਸ਼ਾ ਜੰਮੂ-ਕਸ਼ਮੀਰ ਡਟੀ ਰਹੀ ਹੈ ਜਦੋਂ ਕਿ ਹੋਰ ਫਿਰਕੇ ਇਥੋਂ ਹਿਜ਼ਰਤ ਕਰ ਗਏ ਹਨ। ਉਹਨਾਂ ਕਿਹਾ ਕਿ ਜਿਹੜੀ ਕੌਮ ਨੇ ਤਸੀਹੇ ਝੱਲਣ ਦੇ ਬਾਵਜੂਦ ਵੀ ਗੜ੍ਹਬੜ੍ਹ ਗ੍ਰਸਤ ਸੂਬੇ ਵਿਚ ਰਾਸ਼ਟਰਵਾਦ ਦਾ ਝੰਡਾ ਬੁਲੰਦ ਰੱਖਿਆ ਨਾਲ ਮਤਰੇਈ ਮਾਂ ਵਾਲਾ ਸਲੂਕ ਨਹੀਂ ਹੋਣਾ ਚਾਹੀਦਾ।
ਬਾਦਲ ਨੇ ਇਹ ਵੀ ਕਿਹਾ ਕਿ ਇਕੱਲੇ ਜੰਮੂ ਖਿੱਤੇ ਵਿਚ 3 ਲੱਖ ਸਿੱਖ ਰਹਿੰਦੇ ਹਨ ਜੋ 1947 ਵਿਚ ਮਕਬੂਜ਼ਾ ਕਸ਼ਮੀਰ ਤੋਂ ਉਜੜ ਕੇ ਆਏ ਹਨ ਤੇ ਇਹਨਾਂ ਨੂੰ ਇਹਨਾਂ ਦੀ ਆਬਾਦੀ ਦੇ ਲਿਹਾਜ਼ ਨਾਲ ਵਿਧਾਨ ਸਭਾ ਵਿਚ ਪ੍ਰਤੀਨਿਧਤਾ ਮਿਲਣੀ ਚਾਹੀਦੀ ਹੈ। ਉਹਨਾਂ ਕਿਹਾਕਿ ਇਹਨਾਂ ਉਜੜੇ ਸਿੱਖਾਂ ਨੇ ਪਾਕਿਸਤਾਨ ਦੇ ਕਬਾਇਲੀਆਂ ਤੋਂ ਹਮਲਿਆਂ ਦਾ ਸਾਹਮਣਾ ਕੀਤਾ ਤੇ ਪਿਛਲੇ 7 ਦਹਾਕਿਆਂ ਵਿਚ ਹਜ਼ਾਰਾਂ ਕੁਰਬਾਨੀਆਂ ਦਿੱਤੀਆਂ ਜਿਹਨਾਂ ਨੂੰ ਅਣਡਿੱਠ ਨਹੀਂ ਕੀਤਾ ਜਾਣਾ ਚਾਹੀਦਾ।
- PTC NEWS