ਇਸ ਦਿਨ ਰਿਲੀਜ਼ ਹੋਵੇਗਾ ਸਿੱਧੂ ਮੂਸੇਵਾਲਾ ਤੇ ਅਫਸਾਨਾ ਖ਼ਾਨ ਦਾ ਗੀਤ ‘Jandi Vaar’
Moosewala's new song 'Jandi Vaar': ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ (Sidhu Moose Wala) ਅਜੇ ਵੀ ਕਈ ਗੀਤ ਹਨ ਜੋ ਹਾਲੇ ਰਿਲੀਜ਼ ਨਹੀਂ ਹੋਏ। ਬੇਸ਼ਕ ਸਿੱਧੂ ਮੂਸੇਵਾਲਾ ਸਾਡੇ ਵਿਚਕਾਰ ਨਹੀ ਹਨ ਪਰ ਉਸਦਾ ਪਰਿਵਾਰ ਅਤੇ ਪ੍ਰਸ਼ੰਸਕ ਉਸਨੂੰ ਹਰ ਸਮੇਂ ਯਾਦ ਕਰਦੇ ਹਨ। ਅਕਸਰ ਹੀ ਸਿੱਧੂ ਦੇ ਪੁਰਾਣੇ ਵੀਡੀਓ ਅਤੇ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਸਿੱਧੂ ਦੇ ਜਾਣ ਤੋਂ ਬਾਅਦ ਲੋਕ ਉਨ੍ਹਾਂ ਦੇ ਪੁਰਾਣੇ ਗੀਤ ਸੁਣ ਕੇ ਆਪਣੇ ਦਿਲ ਨੂੰ ਸਕੂਨ ਦੇ ਰਹੇ ਸਨ ਪਰ ਹੁਣ ਉਨ੍ਹਾਂ ਪ੍ਰਸ਼ੰਸਕਾਂ ਲਈ ਇਕ ਖੁਸ਼ਖਬਰੀ ਹੈ। ਜਲਦ ਹੀ ਸਿੱਧੂ ਦਾ ਨਵਾਂ ਗੀਤ 'ਜਾਂਦੀ ਵਾਰ' 'Jandi Vaar' ਰਿਲੀਜ਼ ਹੋਵੇਗਾ।
ਸਿੱਧੂ ਮੂਸੇਵਾਲਾ ਨੇ ਆਪਣੀ ਭੈਣ ਅਫਸਾਨਾ ਖ਼ਾਨ (Afsana khan) ਦੇ ਨਾਲ ਵੀ ਬਹੁਤ ਹੀ ਇਮੋਸ਼ਨਲ ਗੀਤ ਗਾਇਆ ਹੈ ‘ਜਾਂਦੀ ਵਾਰੀ’ ਇਸ ਗੀਤ ਨੂੰ ਜਲਦ ਹੀ ਰਿਲੀਜ਼ ਕਰਨ ਦਾ ਐਲਾਨ ਸਲੀਮ ਮਾਰਚੈਂਟ ਦੇ ਵੱਲੋਂ ਕੀਤਾ ਗਿਆ ਹੈ। ਸਲੀਮ ਮਾਰਚੈਂਟ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇਹ ਗੀਤ ਜਲਦ ਹੀ ਰਿਲੀਜ਼ ਹੋਵੇਗਾ ਅਤੇ ਇਹ ਸਭ ਨੂੰ ਭਾਵੁਕ ਕਰ ਦੇਣ ਵਾਲਾ ਗੀਤ ਹੈ।