ਪਟਿਆਲਾ, 26 ਅਪ੍ਰੈਲ: ਪੰਜਾਬ ਵਿਚ ਗੈਂਗਸਟਰ, ਸ਼ਰਾਰਤੀ ਅਨਸਰਾਂ ਜਾਂ ਇੰਜ ਕਹਿ ਲਵੋ ਕਿ ਅਪਰਾਧੀਆਂ ਦੇ ਹੌਸਲੇ ਹਰ ਗੁਜ਼ਰਦੇ ਦਿਨ ਦੇ ਨਾਲ ਵੱਧ ਦੇ ਜਾ ਰਹੇ ਹਨ। ਹਾਲਾਂਕਿ ਲੋਕਾਂ ਵੱਲੋਂ ਨਵੀਂ ਚੁਣੀ ਸਰਕਾਰ ਹਰ ਹੀਲੇ ਵਸੀਲੇ ਸੂਬੇ 'ਚ ਵਿਗੜਦੀ ਕਾਨੂੰਨ ਅਤੇ ਵਿਵਸਥਾ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ ਲੇਕਿਨ ਵੱਧ ਦੇ ਅਪਰਾਧਿਕ ਮਾਮਲਿਆਂ ਦੇ ਨਾਲ ਪੰਜਾਬ ਪੁਲਿਸ ਦੀ ਸਮਰੱਥਾ 'ਤੇ ਜ਼ਰੂਰ ਸਵਾਲੀਆਂ ਨਿਸ਼ਾਨ ਖੜੇ ਹੁੰਦੇ ਜਾ ਰਹੇ ਹਨ। ਇਹ ਵੀ ਪੜ੍ਹੋ: ਆਰਥਿਕ ਤੰਗੀ ਦੇ ਚਲਦਿਆਂ ਪਿਤਾ ਨੇ 9 ਸਾਲਾ ਪੁੱਤ ਸਣੇ ਮਾਰੀ ਨਹਿਰ 'ਚ ਛਾਲ ਤਾਜ਼ਾ ਮਾਮਲਾ ਪਟਿਆਲਾ ਦੇ ਅਰਬਨ ਅਸਟੇਟ ਮਾਰਕੀਟ ਦਾ ਹੈ ਜਿੱਥੇ ਸ਼ਰਾਰਤੀ ਅਨਸਰਾਂ ਵੱਲੋਂ ਮਾਰਕੀਟ ਦੇ ਵਿਚਕਾਰ ਗੋਲੀਆਂ ਚਲਾਈਆਂ ਗਈਆਂ ਸਨ। ਉੱਥੇ ਹੀ ਪਟਿਆਲਾ ਨਿਵਾਸੀ ਮਨਦੀਪ ਸਿੰਘ ਜਿਸ ਦੀ ਉਮਰ 33 ਸਾਲ ਦੱਸੀ ਜਾ ਰਹੀ ਹੈ ਉੱਤੇ ਕਈ ਰਾਊਂਡ ਫਾਇਰ ਕਰਨ ਦੀ ਖ਼ਬਰ ਹੈ, ਜਿਸ ਵਿਚ ਉਸ ਦੇ ਮੋਢੇ 'ਤੇ ਵੀ ਗੋਲੀ ਲੱਗਣ ਦੀ ਖ਼ਬਰ ਹੈ। ਜ਼ਖਮੀ ਮਨਦੀਪ ਸਿੰਘ ਨੂੰ ਇਲਾਜ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਲਿਆਂਦਾ ਗਿਆ। ਦੱਸ ਦੇਈਏ ਕਿ ਹਮਲਾਵਰਾਂ ਵੱਲੋਂ ਗੋਲੀਆਂ ਚਲਾਉਂਦੇ ਹੋਏ ਪੀੜਤ ਦਾ ਰਾਜਪੁਰਾ ਤਕ ਪਿੱਛਾ ਕੀਤਾ ਗਿਆ ਸੀ। ਪੀੜਤ ਨੇ ਰਾਜਪੁਰਾ ਦੇ ਸਦਰ ਸਥਿਤ ਪੁਲਿਸ ਥਾਣੇ ਵਿਚ ਵੜ ਕੇ ਆਪਣੀ ਜਾਨ ਬਚਾਈ। ਜਿਸ ਤੋਂ ਬਾਅਦ ਰਾਜਪੁਰਾ ਪੁਲਿਸ ਵੱਲੋਂ ਪੀੜਤ ਮਨਦੀਪ ਸਿੰਘ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਹ ਵੀ ਪੜ੍ਹੋ: ਦੇਸ਼ ਲਈ ਖੇਡਾਂ 'ਚ ਜਿੱਤੇ ਮੈਡਲ ਹੁਣ ਅਮੀਰ ਹੋਣ ਦੇ ਲਾਲਚ ਨੇ ਬਣਾਇਆ ਡਕੈਤ ਦੱਸਿਆ ਜਾ ਰਿਹਾ ਹੈ ਕਿ ਸਮਾਣਾ ਟਰੱਕ ਯੂਨੀਅਨ ਦਾ ਪ੍ਰਧਾਨ ਜਸਦੀਪ ਸਿੰਘ ਜੌਲੀ ਹਮਲਾਵਰਾਂ ਦਾ ਮੁੱਖ ਨਿਸ਼ਾਨਾ ਸੀ। ਪੀੜਤ ਮਨਦੀਪ ਜੌਲੀ ਦੇ ਨਾਲ ਕੌਫ਼ੀ ਪੀ ਕੇ ਦੁਕਾਨ ਤੋਂ ਬਾਹਰ ਨਿਕਲਿਆ ਸੀ ਜਦੋਂ ਹਮਲਾਵਰਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ, ਇਸ ਘਟਨਾ ਵਿਚ ਜੌਲੀ ਨੂੰ ਵੀ ਗੋਲੀਆਂ ਲੱਗਣ ਦੀ ਜਾਣਕਾਰੀ ਹਾਸਿਲ ਹੋਈ ਹੈ। -PTC News