ਲੁਧਿਆਣਾ, 29 ਜੂਨ: ਮੰਗਲਵਾਰ ਸਵੇਰੇ 5 ਵਜੇ ਤਿੰਨ ਲੁਟੇਰਿਆਂ ਨੇ ਸਿਵਲ ਸਿਟੀ ਇਲਾਕੇ 'ਚ ਬਾਈਕ 'ਤੇ ਜਾ ਰਹੇ ਇਕ ਦੁਕਾਨਦਾਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਬਾਈਕ ਅਤੇ ਨਕਦੀ ਲੁੱਟ ਲਈ।
ਇਹ ਵੀ ਪੜ੍ਹੋ : ਸਾਈਬਰ ਅਪਰਾਧੀਆਂ ਦੇ ਹੌਸਲੇ ਬੁਲੰਦ, ਪੰਜਾਬ ਦੇ ਡੀਜੀਪੀ ਦੀ ਫੋਟੋ ਦੀ ਕੀਤੀ ਗਲਤ ਵਰਤੋਂ
ਪੀੜਤ ਵੱਲੋਂ ਇਸ ਬਾਬਤ ਪੁਲਿਸ ਨੂੰ ਸੂਚਿਤ ਕਰਨ ਮਗਰੋਂ ਥਾਣਾ ਹੈਬੋਵਾਲ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰਾ ਵਿਚ ਵੀ ਰਿਕਾਰਡ ਹੋ ਗਈ।
ਪੀੜਤ ਮੁਤਾਬਕ ਉਹ ਗੋਲਗੱਪੇ ਦੀ ਦੁਕਾਨ ਚਲਾਉਂਦਾ ਹੈ ਅਤੇ ਸਵੇਰੇ ਬਜ਼ਾਰ ਤੋਂ ਆਲੂ ਲੈਣ ਲਈ ਘਰੋਂ ਨਿਕਲਿਆ ਸੀ। ਜਦੋਂ ਉਹ ਸਿਵਲ ਸਿਟੀ ਚਿੱਟੀ ਕਲੋਨੀ ਨੇੜੇ ਪਹੁੰਚਿਆ ਤਾਂ ਤਿੰਨ ਬਾਈਕ ਸਵਾਰਾਂ ਨੇ ਉਸਦੀ ਬਾਈਕ ਨੂੰ ਟੱਕਰ ਮਾਰ ਦਿੱਤੀ।