ਨਿਊਯਾਰਕ ਦੇ ਸਬਵੇਅ ਸਟੇਸ਼ਨ 'ਤੇ ਫਾਇਰਿੰਗ, 13 ਲੋਕ ਜ਼ਖ਼ਮੀ

By  Ravinder Singh April 13th 2022 08:45 AM

ਨਿਊਯਾਰਕ : ਇੱਥੋਂ ਦੇ ਬਰੁੱਕਲਿਨ ਸਟੇਸ਼ਨ ਉਤੇ ਅੱਜ ਇੱਕ ਬੰਦੂਕਧਾਰੀ ਨੇ ਸਬਵੇਅ ਰੇਲ ਗੱਡੀ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ। ਇਸ ਤੋਂ ਬਾਅਦ ਲੋਕਾਂ ਵਿੱਚ ਭੱਜਦੌੜ ਮਚ ਗਈ। ਇਸ ਘਟਨਾ ਵਿੱਚ ਕੁੱਲ 16 ਵਿਅਕਤੀ ਜ਼ਖ਼ਮੀ ਹੋਏ ਹਨ ਜਿਨ੍ਹਾਂ ਵਿਚੋਂ ਪੰਜ ਨੂੰ ਗੋਲ਼ੀ ਲੱਗਣ ਦੀ ਗੱਲ ਕਹੀ ਜਾ ਰਹੀ ਹੈ। ਨਿਊਯਾਰਕ ਦੇ ਸਬਵੇਅ ਸਟੇਸ਼ਨ 'ਤੇ ਫਾਇਰਿੰਗ, 13 ਲੋਕ ਜ਼ਖ਼ਮੀਪੁਲਿਸ ਵੱਲੋਂ ਹਮਲਾਵਰ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਰਾਸ਼ਟਰਪਤੀ ਜੌਅ ਬਾਇਡਨ ਨੂੰ ਵੀ ਇਸ ਸਬੰਧੀ ਜਾਣੂ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬਵੇਅ ਸਟੇਸ਼ਨ ਉਤੇ ਵਾਪਰੀ ਘਟਨਾ ਦੀ ਮਿਲੀ ਵੀਡੀਓ ਵਿੱਚ ਖ਼ੂਨ ਨਾਲ ਲਥਪਥ ਲੋਕ ਪਲੇਟਫਾਰਮ ਉਤੇ ਪਏ ਦਿਖਾਈ ਦੇ ਰਹੇ ਹਨ ਜਦਕਿ ਇੱਕ ਹੋਰ ਵੀਡੀਓ ਵਿੱਚ ਰੇਲ ਗੱਡੀ ਅੰਦਰੋਂ ਧੂੰਆਂ ਉੱਠਦਾ ਦਿਖਾਈ ਦੇ ਰਿਹਾ ਹੈ। ਇਸ ਤੋਂ ਲੋਕ ਜ਼ਖ਼ਮੀ ਹਾਲਤ ਵਿੱਚ ਪਏ ਹਨ। ਨਿਊਯਾਰਕ ਦੇ ਸਬਵੇਅ ਸਟੇਸ਼ਨ 'ਤੇ ਫਾਇਰਿੰਗ, 13 ਲੋਕ ਜ਼ਖ਼ਮੀਘਟਨਾ ਦੇ ਇੱਕ ਚਸ਼ਮਦੀਦ ਨੇ ਦੱਸਿਆ ਕਿ ਜਦੋਂ ਰੇਲ ਗੱਡੀ ਦਾ ਦਰਵਾਜ਼ਾ ਖੁੱਲ੍ਹਿਆ ਤਾਂ ਅੰਦਰੋਂ ਬਹੁਤ ਸਾਰਾ ਧੂੰਆਂ ਨਿਕਲਿਆ। ਘਟਨਾ ਦੀ ਜਾਂਚ ਕਰ ਰਹੀਆਂ ਏਜੰਸੀਆਂ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸ਼ੱਕੀ ਹਮਲਾਵਰ ਨੇ ਉਸਾਰੀ ਕਾਮਿਆਂ ਵਾਲੀ ਜੈਕੇਟ ਤੇ ਗੈਸ ਮਾਸਕ ਪਾਇਆ ਹੋਇਆ ਸੀ। ਇੱਕ ਅਧਿਕਾਰੀ ਨੇ ਸ਼ੱਕ ਜ਼ਾਹਿਰ ਕੀਤਾ ਕਿ ਹਮਲਾਵਰ ਨੇ ਗੋਲੀ ਚਲਾਉਣ ਤੋਂ ਪਹਿਲਾਂ ਰੇਲ ਗੱਡੀ ਅੰਦਰ ਇੱਕ ਯੰਤਰ ਦੀ ਮਦਦ ਨਾਲ ਵੱਡੀ ਮਾਤਰਾ ਵਿੱਚ ਧੂੰਆਂ ਛੱਡਿਆ ਸੀ। ਨਿਊਯਾਰਕ ਦੇ ਸਬਵੇਅ ਸਟੇਸ਼ਨ 'ਤੇ ਫਾਇਰਿੰਗ, 13 ਲੋਕ ਜ਼ਖ਼ਮੀਫਾਇਰ ਬ੍ਰਿਗੇਡ ਤੇ ਪੁਲਿਸ ਵਿਭਾਗ ਨੂੰ ਪਹਿਲਾਂ ਰਿਪੋਰਟ ਮਿਲੀ ਸੀ ਕਿ ਮੌਕੇ ਉਤੇ ਬੰਬ ਧਮਾਕਾ ਹੋਇਆ ਹੈ ਪਰ ਬਾਅਦ ਵਿੱਚ ਅਧਿਕਾਰੀਆਂ ਨੇ ਟਵੀਟ ਕਰਕੇ ਸਪੱਸ਼ਟ ਕੀਤਾ ਕਿ ਮੌਕੇ ਤੋਂ ਕੋਈ ਵੀ ਧਮਾਕਾਖੇਜ਼ ਸਮੱਗਰੀ ਬਰਾਮਦ ਨਹੀਂ ਹੋਈ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਮੌਕੇ ਤੋਂ ਧੂੰਆਂ ਪੈਦਾ ਕਰਨ ਵਾਲੇ ਕਈ ਯੰਤਰ ਮਿਲੇ ਹਨ। ਇਸ ਘਟਨਾ ਵਿੱਚ ਜ਼ਖ਼ਮੀ ਹੋਏ 11 ਵਿਅਕਤੀਆਂ ਨੂੰ ਸਥਾਨਕ ਹਸਪਤਾਲਾਂ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਇਹ ਵੀ ਪੜ੍ਹੋ : ਕੇਂਦਰੀ ਜੇਲ੍ਹ ਗੋਇੰਦਵਾਲ 'ਚ ਦੋ ਕੈਦੀਆਂ ਨੇ ਲਿਆ ਫਾਹਾ, ਇਕ ਦੀ ਮੌਤ

Related Post