ਮੈਕਸੀਕੋ : ਅਮਰੀਕਾ ਵਿਚ ਜਨਤਕ ਥਾਵਾਂ ਉਤੇ ਗੋਲੀਬਾਰੀ ਦੀ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇਸ ਵਾਰ ਅਮਰੀਕਾ ਦੇ ਮੈਕਸੀਕੋ ਸ਼ਹਿਰ ਵਿਚ ਗੋਲੀਬਾਰੀ ਦੌਰਾਨ 18 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਹੈ। ਕੁਝ ਲੋਕ ਜ਼ਖ਼ਮੀ ਵੀ ਹੋਏ ਹਨ। ਮਰਨ ਵਾਲਿਆਂ 'ਚ ਮੇਅਰ ਵੀ ਸ਼ਾਮਲ ਹੈ। ਹੁਣ ਤੱਕ ਦੀ ਜਾਣਕਾਰੀ ਅਨੁਸਾਰ ਸੰਗਠਿਤ ਅਪਰਾਧ ਨਾਲ ਜੁੜੇ ਬੰਦੂਕਧਾਰੀਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਘਟਨਾ ਮੈਕਸੀਕੋ ਦੇ ਦੱਖਣ-ਪੱਛਮ 'ਚ ਸਥਿਤ ਸੈਨ ਮਿਗੁਏਲ ਇਲਾਕੇ ਵਿਚ ਵਾਪਰੀ ਹੈ। ਸਿਟੀ ਹਾਲ ਤੇ ਉਸ ਦੇ ਨਾਲ ਲੱਗਦੇ ਇਕ ਘਰ ਉਤੇ ਗੋਲੀਬਾਰੀ ਹੋਈ। ਟੋਟੋਲਾਪਨ ਦਾ ਮੇਅਰ ਵੀ ਮਰਨ ਵਾਲਿਆਂ 'ਚ ਸ਼ਾਮਲ ਸੀ। ਘਟਨਾ ਦੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਸੂਚਨਾ ਮਿਲਣ ਉਤੇ ਪੁਲਿਸ ਨੇ ਮੌਕੇ ਉਪਰ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਅਧਿਕਾਰੀਆਂ ਮੁਤਾਬਕ ਇਹ ਕੋਈ ਅੱਤਵਾਦੀ ਹਮਲਾ ਨਹੀਂ ਸਗੋਂ ਸਥਾਨਕ ਅਪਰਾਧੀਆਂ ਦੀ ਕਾਰਵਾਈ ਹੈ।