ਆਮ ਆਦਮੀ ਨੂੰ ਝਟਕਾ ! ਮਦਰ ਡੇਅਰੀ ਦਾ ਦੁੱਧ ਹੋਇਆ ਮਹਿੰਗਾ
ਨਵੀਂ ਦਿੱਲੀ: ਆਮ ਆਦਮੀ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਹੈ। ਉਥੇ ਹੀ ਦੇਸ਼ ਦੀ ਰਾਜਧਾਨੀ ਵਿੱਚ ਮਦਰ ਡੇਅਰੀ ਨੇ ਦਿੱਲੀ ਐਨਸੀਆਰ ਵਿੱਚ ਦੁੱਧ ਦੀ ਕੀਮਤ 2 ਰੁਪਏ ਵਧਾ ਕੇ 44 ਰੁਪਏ ਤੋਂ 46 ਰੁਪਏ ਕਰ ਦਿੱਤਾ ਹੈ। ਇਹ ਵਾਧਾ ਕੱਲ 6 ਮਾਰਚ ਤੋਂ ਲਾਗੂ ਹੋਵੇਗਾ। ਕੰਪਨੀ ਨੇ ਕਿਹਾ ਹੈ ਕਿ ਉਹ ਕਿਸਾਨਾਂ ਤੋਂ ਦੁੱਧ ਖਰੀਦਣ ਲਈ ਵਧੇਰੇ ਭੁਗਤਾਨ ਕਰ ਰਹੀ ਹੈ। ਨਵੀਂ ਕੀਮਤ ਸਾਰੇ ਦੁੱਧ ਦੇ ਵੈਰੀਐਂਟਾਂ 'ਤੇ ਲਾਗੂ ਮਦਰ ਡੇਅਰੀ ਨੇ ਕਿਹਾ ਕਿ ਦਿੱਲੀ-ਐਨਸੀਆਰ ਵਿੱਚ ਆਪਣੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਵਾਧਾ ਕਰਨ ਲਈ ਮਜਬੂਰ ਹਨ। ਨਵੀਂ ਕੀਮਤ ਸਾਰੇ ਦੁੱਧ ਦੇ ਵੈਰੀਐਂਟਾਂ ਉਤੇ ਲਾਗੂ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਇਸ ਡੇਅਰੀ ਕੰਪਨੀ ਨੇ ਆਖਰੀ ਵਾਰ ਜੁਲਾਈ 2021 ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਸੀ। ਹੁਣ ਕੱਲ ਤੋਂ, ਗ੍ਰਾਹਕਾਂ ਨੂੰ ਨਵੀਆਂ ਕੀਮਤਾਂ 'ਤੇ ਮਦਰ ਡੇਅਰੀ ਦਾ ਦੁੱਧ ਮਿਲੇਗਾ। ਦੁੱਧ ਉਤਪਾਦਨ ਉਤੇ ਵਧੇ ਖਰਚੇ ਮਦਰ ਡੇਅਰੀ ਨੇ ਕਿਹਾ ਕਿ ਪਿਛਲੇ ਤਿੰਨ-ਚਾਰ ਹਫ਼ਤਿਆਂ ਵਿਚ ਇਕੱਲੇ ਦੁੱਧ ਦੀਆਂ ਖੇਤੀਬਾੜੀ ਦੀਆਂ ਕੀਮਤਾਂ ਵਿਚ ਤਕਰੀਬਨ 4 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਪਿਛਲੇ ਇੱਕ ਸਾਲ ਵਿੱਚ ਦੁੱਧ ਦੀ ਖਰੀਦ ਲਈ ਵੱਧ ਕੀਮਤਾਂ ਅਦਾ ਕਰਨ ਦੇ ਬਾਵਜੂਦ, ਖਪਤਕਾਰਾਂ ਦੀਆਂ ਕੀਮਤਾਂ ਨੂੰ ਬਰਕਰਾਰ ਰੱਖਿਆ ਗਿਆ। ਤੁਹਾਨੂੰ ਦੱਸ ਦੇਈਏ ਕਿ ਮਦਰ ਡੇਅਰੀ ਦਿੱਲੀ-ਐਨਸੀਆਰ ਵਿੱਚ ਰੋਜ਼ਾਨਾ 30 ਲੱਖ ਲੀਟਰ ਤੋਂ ਵੱਧ ਦੁੱਧ ਵੇਚਦੀ ਹੈ। ਮਦਰ ਡੇਅਰੀ ਦਾ ਕਹਿਣਾ ਹੈ ਕਿ ਦੁੱਧ ਦੀ ਖਰੀਦ ਤੋਂ ਲੈ ਕੇ ਗਾਹਕ ਤੱਕ ਪਹੁੰਚਾਉਣ ਲਈ ਕਾਫੀ ਖਰਚੇ ਪੈਂਦੇ ਹਨ ਇਸ ਕਰਕੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਵਾਧਾ ਕਰਨਾ ਪੈ ਰਿਹਾ ਹੈ। ਇਹ ਵੀ ਪੜ੍ਹੋ:ਗੁਰਜੀਤ ਔਜਲਾ ਪਹੁੰਚੇ ਪੋਲੈਂਡ, ਭਾਰਤੀ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ -PTC News