ਸਿੱਖਿਆ ਨੂੰ ਕਿੱਤਾਮੁੱਖੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨਿਰੰਤਰ ਕਾਰਜ ਕਰ ਰਹੀ ਹੈ: ਐਡਵੋਕੇਟ ਧਾਮੀ
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਕਾਲਜਾਂ ਵਿਚ ਨਵੇਂ ਰੁਜਗਾਰ ਪੱਖੀ ਕੋਰਸ ਸ਼ੁਰੂ ਕਰਨ ਲਈ ਅਮਰੀਕੀ ਸੰਸਥਾ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ। ਇਸ ਦੇ ਮੁੱਢਲੇ ਦੌਰ ਵਿੱਚ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਬੋਜ ਇੰਨੋਵੇਸ਼ਨ ਐਂਡ ਟੈਕਨੋਲਜ਼ੀ ਕੈਲੇਫੋਰਨੀਆ ਦੇ ਅਧਿਕਾਰੀਆਂ ਨਾਲ ਇਕ ਵਰਚੂਅਲ ਮੀਟਿੰਗ ਕੀਤੀ ਗਈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦਾ ਜਤਨ ਆਪਣੇ ਕਾਲਜਾਂ ਵਿਚ ਨਵੇ ਕੋਰਸ ਲਿਆ ਕੇ ਨੌਜਵਾਨੀ ਨੂੰ ਰੁਜ਼ਗਾਰ ਨਾਲ ਜੋੜਨਾ ਹੈ। ਉਨ੍ਹਾ ਦੱਸਿਆ ਕਿ ਇਸੇ ਤਹਿਤ ਅਜ ਬੋਜ਼ ਇੰਨੋਵੇਸ਼ਨ ਐਂਡ ਟੈਕਨੋਲਜ਼ੀ ਕੈਲੇਫੋਰਨੀਆ ਨਾਲ ਗਲਬਾਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਵੇਂ ਕੋਰਸ ਬੋਜ਼ ਇਨੋਵੇਸ਼ਨ ਐਂਡ ਅਪਲਾਈਡ ਸੋਫਟਵੇਅਰ ਇੰਜੀਰਿੰਗ ਪ੍ਰੋਗਰਾਮ ਵਿਚ ਬੀ.ਐਸ.ਸੀ, ਬੀ.ਸੀ.ਏ. ਤੇ ਬੀਟੈਕ ਦੇ ਵਿਦਿਆਰਥੀ ਅਪਲਾਈ ਕਰ ਸਕਦੇ ਹਨ। ਇਸ ਲਈ ਪਹਿਲਾਂ ਰਜ਼ਿਸਟਰੇਸ਼ਨ ਹੋਵੇਗੀ ਅਤੇ ਫਿਰ ਟੈਸਟ ਲੈ ਕੇ ਦਾਖਲਾ ਹੋਵੇਗਾ। ਪਹਿਲਾਂ ਤਿੰਨ ਮਹੀਨੇ ਦਾ ਕੋਰਸ ਹੋਵੇਗਾ। ਇਸ ਵਿਚੋਂ ਪਾਸ ਹੋਣ ਵਾਲਿਆਂ ਦਾ ਫਿਰ ਨੌ ਮਹੀਨੇ ਦਾ ਕੋਰਸ ਹੋਵੇਗਾ ਇਹ ਕੋਰਸ ਵਿਦਿਆਰਥੀਆਂ ਦੀ ਪੜਾਈ ਦੇ ਨਾਲ-ਨਾਲ ਚੱਲੇਗਾ। ਇਸ ਕੋਰਸ ਲਈ 500 ਡਾਲਰ ਮਹੀਨਾ ਫੀਸ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਲਈ ਚਾਰ ਕਾਲਜ਼ਾਂ ਦੀ ਚੋਣ ਕੀਤੀ ਗਈ ਹੈ। ਜਿਸ ਵਿਚ ਗੁਰੂ ਨਾਨਕ ਇੰਜੀਅਰਿੰਗ ਕਾਲਜ ਲੁਧਿਆਣਾ, ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ, ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਤੇ ਖਾਲਸਾ ਕਾਲਜ ਪਟਿਆਲਾ ਸ਼ਾਮਲ ਹਨ। ਇਸ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਯੁਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਵਿਦਿਆਰਥੀ ਵੀ ਦਾਖਲਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੋਰਸ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਬੋਜ਼ ਇੰਨੋਵੇਸ਼ਨ ਐਂਡ ਟੈਕਨੋਲਜ਼ੀ ਵੱਲੋਂ ਰਜ਼ੁਗਾਰ ਦੇ ਮੌਕੇ ਮੁੱਹਈਆ ਕਰਵਾਏ ਜਾਣਗੇ ਜੋ ਦੇਸ਼ ਦੇ ਨਾਲ-ਨਾਲ ਵਿਦੇਸ਼ ਅੰਦਰ ਵੀ ਹੋਣਗੇ। ਇਹ ਵੀ ਪੜੋ:ਰਾਜਧਾਨੀ ਦਿੱਲੀ 'ਚ ਕੋਰੋਨਾ ਦੇ 4044 ਨਵੇਂ ਕੇਸ, 25 ਨੇ ਤੋੜਿਆ ਦਮ -PTC News