ਸ਼੍ਰੋਮਣੀ ਅਕਾਲੀ ਦਲ ਦਾ ਕਾਂਗਰਸ ਸਰਕਾਰ 'ਤੇ ਵੱਡਾ ਹਮਲਾ, ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦਾ ਇਲਜ਼ਾਮ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ਸਲਾਹਕਾਰ ਹਰਚਰਨ ਬੈਂਸ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਉੱਤੇ ਆਪਣੀ ਸੰਵਿਧਾਨਿਕ ਤਾਕਤਾਂ ਦੀ ਦੁਰਵਰਤੋਂ ਦਾ ਇਲਜ਼ਾਮ ਲਾਇਆ। ਇਹ ਵੀ ਪੜ੍ਹੋ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਸਗੀ ਭੈਣ ਵੱਲੋਂ ਭਰਾ ਖ਼ਿਲਾਫ਼ ਹੈਰਾਨੀਜਨਕ ਖੁਲਾਸੇ ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਮੁੱਖ ਅਹੁਦਿਆਂ ਤੇ ਬੈਠੇ ਚੰਨੀ ਅਤੇ ਰੰਧਾਵਾ ਨੇ ਸਰਹਦੀ ਸੂਬੇ ਅਤੇ ਕੌਮੀ ਸੁਰੱਖਿਆ ਨੂੰ ਖਤਰੇ ਵੱਲ ਘੱਲ ਦਿੱਤਾ ਹੈਂ। ਹਰਚਰਨ ਬੈਂਸ ਦਾ ਕਹਿਣਾ ਸੀ ਕਿ ਪੰਜਾਬ ਪੁਲਿਸ ਦੀ ਸਭ ਤੋਂ ਅਹਿਮ ਖੁਫੀਆ ਵਿੰਗ ਨੂੰ ਪ੍ਰਾਈਵੇਟ ਕੰਪਨੀ ਨੂੰ ਜਵਾਬਦੇਹ ਬਣਾਉਂਦਿਆਂ ਪੰਜਾਬ ਦੀ ਸੱਤਾਧਾਰੀ ਸਰਕਾਰ ਨੇ ਸੂਬੇ ਦੀ ਅਮਨ ਅਤੇ ਸ਼ਾਂਤੀ ਨੂੰ ਫਾਹੇ ਲਮਕਾ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਇਸ ਮੁੱਦੇ 'ਤੇ ਭਾਰਤੀ ਚੋਣ ਕਮਿਸ਼ਨ ਤੱਕ ਪਹੁੰਚ ਕਰ ਮੰਗ ਕੀਤੀ ਹੈ ਕਿ ਸਾਰੇ ਪ੍ਰਮੁੱਖ ਅਹੁਦਿਆਂ ਤੇ ਬੈਠੇ ਪੁਲਿਸ ਅਧਿਕਾਰੀਆਂ ਦੇ ਤੁਰੰਤ ਤਬਾਦਲੇ ਕੀਤੇ ਜਾਣ। ਚੋਣ ਕਮਿਸ਼ਨ ਨੂੰ ਕੀਤੀ ਗਈ ਸ਼ਕਾਇਤ 'ਚ ਸ਼੍ਰੋਮਣੀ ਅਕਾਲੀ ਦਲ ਨੇ ਸੱਤਾਧਾਰੀ ਕਾਂਗਰਸ ਸਰਕਾਰ ਉੱਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦਾ ਇਲਜ਼ਾਮ ਲਾਇਆ। ਇਸੀ ਦੇ ਨਾਲ ਉਨ੍ਹਾਂ ਸੂਬਾ ਸਰਕਾਰ ਵੱਲੋਂ ਸਿਆਸਤਦਾਨਾਂ 'ਤੇ ਜਾਸੂਸੀ ਦਾ ਆਰੋਪ ਵੀ ਲਾਇਆ ਹੈ। ਇਹ ਵੀ ਪੜ੍ਹੋ: ਕੈਨੇਡਾ ਤੋਂ ਅਮਰੀਕਾ ਭੱਜਣ ਵੇਲੇ ਠੰਡ ਨਾਲ ਹਲਾਕ ਹੋਏ ਚਾਰ ਭਾਰਤੀਆਂ ਦੀ ਸ਼ਨਾਖਤ ਮੁਕੱਮਲ ਹਰਚਰਨ ਬੈਂਸ ਨੇ ਆਪਣੀ ਪ੍ਰੈਸ ਕਾਂਫਰਸਨ ਦੌਰਾਨ ਨਵਜੋਤ ਸਿੰਘ ਸਿੱਧੂ ਦੀ ਕਥਿੱਤ ਭੈਣ ਵੱਲੋਂ ਕਾਂਗਰਸ ਸਿਆਸਤਦਾਨ 'ਤੇ ਜੱਦੀ ਜਾਇਦਾਦ ਹੜੱਪਣ ਨੂੰ ਲੈਕੇ ਲਾਏ ਦੋਸ਼ ਦਾ ਹਵਾਲਾ ਦਿੰਦਿਆਂ ਸਿੱਧੂ ਦੇ ਪੰਜਾਬ ਮਾਡਲ 'ਤੇ ਵੱਡੇ ਸਵਾਲ ਚੁੱਕੇ ਹਨ। - PTC News