ਕਾਂਗਰਸ ਛੱਡ ਟੀਐੱਮਸੀ 'ਚ ਸ਼ਾਮਲ ਹੋਏ ਸ਼ਤਰੂਘਨ ਸਿਨਹਾ
ਪੱਛਮੀ ਬੰਗਾਲ : 90 ਦੇ ਦਹਾਕੇ ਦੇ ਮਸ਼ਹੂਰ ਅਦਾਕਾਰ ਸ਼ਤਰੂਘਨ ਸਿਨਹਾ (Shatrughan Sinha)ਦੀ ਅਦਾਕਾਰੀ ਨੂੰ ਲੋਕ ਅੱਜ ਵੀ ਪਸੰਦ ਕਰਦੇ ਹਨ। ਉਨ੍ਹਾਂ ਨੇ ਲੋਕ ਦੇ ਦਿਲਾਂ 'ਚ ਆਪਣੀ ਜਗ੍ਹਾ ਬਣਾ ਕੇ ਰੱਖੀ ਹੈ ਪਰ ਇਸ ਅਦਾਕਾਰ ਨੇ ਕਈ ਸਾਲ ਪਹਿਲਾਂ ਆਪਣੇ ਫ਼ਿਲਮੀ ਕਰੀਅਰ ਨੂੰ ਅਲਵਿਦਾ ਬੋਲ ਦਿੱਤਾ। ਫ਼ਿਲਮੀ ਦੁਨੀਆ ਤੋਂ ਵੱਖ ਹੋਣ ਤੋਂ ਬਾਅਦ ਇਸ ਅਦਾਕਾਰ ਨੇ ਰਾਜਨੀਤੀ ਵਿਚ ਕਦਮ ਰੱਖੇ। ਸ਼ਤਰੂਘਨ ਸਿਨਹਾ (Shatrughan Sinha) ਨੇ ਸਿਆਸਤ ਵਿੱਚ ਆਪਣੇ ਕਦਮ ਭਾਰਤੀ ਜਨਤਾ ਪਾਰਟੀ ਰਾਹੀਂ ਰੱਖੇ।
ਦੱਸ ਦੇਈਏ ਕਿ ਹੁਣ ਤੱਕ ਸ਼ਤਰੂਘਨ ਸਿਨਹਾ (Shatrughan Sinha)ਨੇ ਕਾਂਗਰਸ ਨੇਤਾ ਵਜੋਂ ਕੰਮ ਕੀਤਾ ਹੈ ਪਰ ਹੁਣ ਕਾਂਗਰਸ ਨੂੰ ਅਲਵਿਦਾ ਬੋਲ ਦਿੱਤਾ ਹੈ। ਹੁਣ ਸ਼ਤਰੂਘਨ ਸਿਨਹਾ ਟੀਐੱਮਸੀ (ਆਲ ਇੰਡੀਆ ਤ੍ਰਿਣਮੂਲ ਕਾਂਗਰਸ) ਵਿੱਚ ਸ਼ਾਮਲ ਹੋ ਗਏ ਹਨ। ਸ਼ਤਰੂਘਨ ਸਿਨਹਾ (Shatrughan Sinha) ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਦੀਦੀ (Mamata Banerjee) ਦੀ ਪਾਰਟੀ ਤ੍ਰਿਣਮੂਲ ਕਾਂਗਰਸ 'ਚ ਸ਼ਾਮਲ ਹੋ ਗਏ ਹਨ। ਦੱਸ ਦੇਈਏ ਕਿ ਇਸ ਦੀ ਜਾਣਕਾਰੀ ਖ਼ੁਦ ਮਮਤਾ ਬੈਨਰਜੀ (Mamata Banerjee) ਨੇ ਟਵੀਟ ਕਰ ਕੇ ਦਿੱਤੀ ਹੈ। ਇਸ 'ਤੇ ਅਦਾਕਾਰ ਦੇ ਪ੍ਰਸ਼ੰਸਕ ਵੀ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਮਮਤਾ ਬੈਨਰਜੀ (Mamata Banerjee) ਨੇ ਟਵੀਟ ਕੀਤਾ, 'ਇਹ ਐਲਾਨ ਕਰਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਸਾਬਕਾ ਕੇਂਦਰੀ ਮੰਤਰੀ ਸ਼ਤਰੂਘਨ ਸਿਨਹਾ (Shatrughan Sinha) ਆਲ ਇੰਡੀਆ ਤ੍ਰਿਣਮੂਲ ਕਾਂਗਰਸ 'ਚ ਸ਼ਾਮਲ ਹੋ ਗਏ ਹਨ। ਉਹ ਲੋਕ ਸਭਾ ਚੋਣਾਂ ਵਿੱਚ ਆਸਨਸੋਲ ਤੋਂ ਸਾਡੇ ਉਮੀਦਵਾਰ ਹੋਣਗੇ'। ਉਨ੍ਹਾਂ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋ ਗਿਆ ਹੈ। ਦੱਸ ਦੇਈਏ ਕਿ ਆਸਨਸੋਲ ਬਾਬੁਲ ਸੁਪ੍ਰਿਓ ਦੀ ਸੀਟ ਰਹੀ ਹੈ ਪਰ ਹੁਣ ਇਹ ਸੀਟ ਉਸ ਦੇ ਹੱਥੋਂ ਨਿਕਲਦੀ ਨਜ਼ਰ ਆ ਰਹੀ ਹੈ।