ਰਾਡ ਮਾਰਸ਼ ਦੀ ਮੌਤ ਬਾਰੇ ਟਵੀਟ ਕਰਨ ਤੋਂ ਕੁੱਝ ਘੰਟਿਆਂ ਬਾਅਦ ਹੀ ਹੋਈ ਸ਼ੇਨ ਵਾਰਨ ਦੀ ਮੌਤ
ਨਵੀਂ ਦਿੱਲੀ: ਆਸਟਰੇਲੀਆ ਦੇ ਮਹਾਨ ਕ੍ਰਿਕਟਰ ਸ਼ੇਨ ਵਾਰਨ ਜਿਨ੍ਹਾਂ ਦੀ ਸ਼ੁੱਕਰਵਾਰ ਨੂੰ 52 ਸਾਲ ਦੀ ਉਮਰ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਅੱਜ ਸਵੇਰੇ ਹੀ ਸ਼ੇਨ ਨੇ ਆਸਟਰੇਲੀਆ ਦੇ ਸਾਬਕਾ ਵਿਕਟਕੀਪਰ ਰਾਡ ਮਾਰਸ਼ ਨੂੰ ਸ਼ਰਧਾਂਜਲੀ ਦਿੱਤੀ ਸੀ ਜਿਨ੍ਹਾਂ ਦੀ 74 ਸਾਲ ਦੀ ਉਮਰ 'ਚ ਐਡੀਲੇਡ 'ਚ ਮੌਤ ਹੋ ਗਈ। ਮਾਰਸ਼ ਦੀ ਕੁਈਨਜ਼ਲੈਂਡ ਵਿੱਚ ਇੱਕ ਚੈਰਿਟੀ ਈਵੈਂਟ ਵਿੱਚ ਜਾਂਦੇ ਸਮੇਂ ਦਿਲ ਦਾ ਦੌਰਾ ਪੈਣ ਤੋਂ ਕੁਝ ਦਿਨ ਬਾਅਦ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: ਆਸਟਰੇਲੀਆਈ ਖਿਡਾਰੀ ਸ਼ੇਨ ਵਾਰਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਸ਼ੇਨ ਨੇ 1.53 ਵਜੇ ਟਵਿੱਟਰ 'ਤੇ ਜਾ ਕੇ ਆਪਣਾ ਅੰਤਮ ਟਵੀਟ ਕਰਦਿਆਂ ਲਿਖਿਆ ਸੀ "ਰਾਡ ਮਾਰਸ਼ ਦੇ ਦਿਹਾਂਤ ਦੀ ਖਬਰ ਸੁਣ ਕੇ ਬਹੁਤ ਦੁੱਖ ਹੋਇਆ।"
ਸ਼ੇਨ ਵਾਰਨ ਨੇ ਦਿਹਾਂਤ ਤੋਂ ਕੁਝ ਘੰਟੇ ਪਹਿਲਾਂ ਹੀ ਰਾਡ ਮਾਰਸ਼ ਦੀ ਮੌਤ ਬਾਰੇ ਟਵੀਟ ਕੀਤਾ ਸੀ 'ਤੇ ਥੋੜੇ ਚਿਰ ਵਿੱਚ ਹੀ ਉਨ੍ਹਾਂ ਆਪ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ। ਮਾਰਸ਼ ਨੂੰ ਆਸਟਰੇਲੀਆ ਦੇ ਸਭ ਤੋਂ ਮਹਾਨ ਵਿਕਟਕੀਪਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਰੋਡ ਮਾਰਸ਼ ਨੇ ਸਟੰਪ ਦੇ ਪਿੱਛੇ 355 ਆਊਟ ਹੋਣ ਦੇ ਉਸ ਸਮੇਂ ਦੇ ਵਿਸ਼ਵ ਰਿਕਾਰਡ ਦੇ ਨਾਲ 96 ਟੈਸਟ ਖੇਡਣ ਤੋਂ ਬਾਅਦ 1984 ਵਿੱਚ ਸੰਨਿਆਸ ਲੈ ਲਿਆ ਸੀ।
ਸ਼ੇਨ ਵਾਰਨ ਨੇ ਟਵਿੱਟਰ 'ਤੇ ਲਿਖਿਆ "ਰੋਡ ਮਾਰਸ਼ ਦੇ ਚਲੇ ਜਾਣ ਦੀ ਖਬਰ ਸੁਣ ਕੇ ਬਹੁਤ ਦੁੱਖ ਹੋਇਆ। ਉਹ ਸਾਡੀ ਮਹਾਨ ਖੇਡ ਦਾ ਇੱਕ ਮਹਾਨ ਖਿਡਾਰੀ ਸੀ ਅਤੇ ਬਹੁਤ ਸਾਰੇ ਨੌਜਵਾਨ ਲੜਕਿਆਂ ਅਤੇ ਲੜਕੀਆਂ ਲਈ ਇੱਕ ਪ੍ਰੇਰਣਾ ਸੀ। ਰਾਡ ਨੇ ਕ੍ਰਿਕਟ ਦੀ ਡੂੰਘਾਈ ਨਾਲ ਪਰਵਾਹ ਕੀਤੀ ਅਤੇ ਖਾਸ ਤੌਰ 'ਤੇ ਬਹੁਤ ਕੁਝ ਦਿੱਤਾ। ਆਸਟਰੇਲੀਆ ਅਤੇ ਇੰਗਲੈਂਡ ਦੇ ਖਿਡਾਰੀਆਂ ਨੂੰ ਰੋਸ ਅਤੇ ਪਰਿਵਾਰ ਨੂੰ ਬਹੁਤ ਸਾਰਾ ਪਿਆਰ ਭੇਜ ਰਿਹਾ ਹਾਂ। RIP ਸਾਥੀ।"