ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ’ਤੇ ਵਿਸ਼ੇਸ਼ ,ਪੜ੍ਹੋ ਪੂਰਾ ਇਤਿਹਾਸ
ਸੁਨਾਮ : ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਦਾ ਅੱਜ 119ਵਾਂ ਜਨਮ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਊਧਮ ਸਿੰਘ ਦਾ ਅਸਲ ਨਾਂ ਸ਼ੇਰ ਸਿੰਘ ਸੀ । ਇਸ ਦਾ ਜਨਮ 26 ਦਸੰਬਰ 1899 ਨੂੰ ਸੁਨਾਮ ਵਿਖੇ ਹੋਇਆ , ਜੋ ਉਸ ਸਮੇਂ ਪਟਿਆਲਾ ਸ਼ਾਹੀ ਰਿਆਸਤ ਦਾ ਇਕ ਸ਼ਹਿਰ ਸੀ। ਇਨ੍ਹਾਂ ਦੇ ਪਿਤਾ ਟਹਿਲ ਸਿੰਘ ਉਸ ਸਮੇਂ ਨੇੜਲੇ ਪਿੰਡ ਉਪਲੀ ਵਿਚ ਰੇਲਵੇ ਫ਼ਾਟਕ ਤੇ ਚੌਂਕੀਦਾਰ ਵਜੋਂ ਨੌਕਰੀ ਕਰਦਾ ਸੀ। ਸ਼ੇਰ ਸਿੰਘ ਅਜੇ ਸੱਤ ਸਾਲ ਦਾ ਵੀ ਨਹੀਂ ਹੋਇਆ ਸੀ ਕਿ ਇਸਦੇ ਸਿਰ ਉੱਤੋਂ ਮਾਂ-ਬਾਪ ਦਾ ਸਾਇਆ ਉੱਠ ਗਿਆ। 24 ਅਕਤੂਬਰ 1907 ਨੂੰ ਇਸ ਨੂੰ ਇਸ ਦੇ ਭਰਾ ਮੁਕਤਾ ਸਿੰਘ ਸਮੇਤ ਸੈਂਟਰਲ ਖ਼ਾਲਸਾ ਯਤੀਮ ਖਾਨਾ ਅੰਮ੍ਰਿਤਸਰ ਵਿਚ ਦਾਖਲ ਕਰਵਾ ਦਿੱਤਾ ਗਿਆ। [caption id="attachment_461118" align="aligncenter"] ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ’ਤੇ ਵਿਸ਼ੇਸ਼ ,ਪੜ੍ਹੋ ਪੂਰਾ ਇਤਿਹਾਸ[/caption] ਪੜ੍ਹੋ ਹੋਰ ਖ਼ਬਰਾਂ : ਕੇਂਦਰ ਦੇ ਸੱਦੇ 'ਤੇ ਕਿਸਾਨਾਂ ਦੀ ਅੱਜ ਅਹਿਮ ਮੀਟਿੰਗ , ਸਰਕਾਰ ਦੇ ਪ੍ਰਸਤਾਵ 'ਤੇ ਲਿਆ ਜਾਵੇਗਾ ਆਖਰੀ ਫ਼ੈਸਲਾ ਯਤੀਮ ਖਾਨੇ ਵਿਚ ਹੀ ਦੋਵਾਂ ਭਰਾਵਾਂ ਨੇ ਨਾਂ ਬਦਲਕੇ ਸ਼ੇਰ ਸਿੰਘ ਤੋਂ ਊਧਮ ਸਿੰਘ ਅਤੇ ਮੁਕਤਾ ਸਿੰਘ ਤੋਂ ਸਾਧੂ ਸਿੰਘ ਰੱਖ ਲਏ। 1917 ਵਿਚ ਊਧਮ ਸਿੰਘ ਦੇ ਭਰਾ ਦਾ ਵੀ ਦਿਹਾਂਤ ਹੋ ਗਿਆ ਅਤੇ ਊਧਮ ਸਿੰਘ ਸੰਸਾਰ ਵਿਚ ਇਕੱਲਾ ਹੀ ਰਹਿ ਗਿਆ। 1918 ਵਿਚ ਦਸਵੀਂ ਪਾਸ ਕਰਨ ਤੋਂ ਬਾਅਦ ਊਧਮ ਸਿੰਘ ਨੇ ਯਤੀਮ ਖਾਨਾ ਛੱਡ ਦਿੱਤਾ। 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਜਲਿਆਂਵਾਲਾ ਬਾਗ ਦੇ ਖੂਨੀ ਸਾਕੇ ਦੌਰਾਨ ਊਧਮ ਸਿੰਘ ਉਥੇ ਹਾਜ਼ਰ ਸੀ ,ਜਦੋਂ ਲੋਕਾਂ ਦੇ ਸ਼ਾਂਤਮਈ ਇਕੱਠ ਉੱਤੇ ਜਨਰਲ ਡਾਇਰ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਲਗਪਗ ਇੱਕ ਹਜ਼ਾਰ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। [caption id="attachment_461115" align="aligncenter"] ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ’ਤੇ ਵਿਸ਼ੇਸ਼ ,ਪੜ੍ਹੋ ਪੂਰਾ ਇਤਿਹਾਸ[/caption] ਜਿਸ ਘਟਨਾ ਨੂੰ ਊਧਮ ਸਿੰਘ ਬੜੇ ਗੁੱਸੇ ਅਤੇ ਦੁਖੀ ਮਨ ਨਾਲ ਮੁੜ ਯਾਦ ਕਰਦਾ ਹੁੰਦਾ ਸੀ। ਉਸ ਘਟਨਾ ਨੇ ਊਧਮ ਸਿੰਘ ਨੂੰ ਕ੍ਰਾਂਤੀ ਦੀ ਰਾਹ ਤੇ ਤੋਰ ਦਿੱਤਾ। ਇਸ ਤੋਂ ਛੇਤੀ ਪਿੱਛੋਂ ਹੀ ਇਸ ਨੇ ਭਾਰਤ ਛੱਡ ਦਿੱਤਾ ਅਤੇ ਅਮਰੀਕਾ ਪਹੁੰਚ ਗਿਆ। 1920 ਵਿਆਂ ਦੇ ਸ਼ੁਰੂ ਵਿਚ ਬੱਬਰ ਅਕਾਲੀਆਂ ਦੀਆਂ ਕ੍ਰਾਂਤੀਕਾਰੀ ਗਤੀਵਿਧੀਆਂ ਤੋਂ ਜਾਣੂ ਹੋ ਕੇ ਇਹ ਬਹੁਤ ਉਤਸ਼ਾਹਿਤ ਹੋਇਆ ਅਤੇ ਆਪਣੇ ਦੇਸ਼ ਵਾਪਸ ਆ ਗਿਆ। ਇਹ ਗੁਪਤ ਰੂਪ ਵਿਚ ਆਪਣੇ ਨਾਲ ਕੁਝ ਪਿਸਤੌਲਾਂ ਲਿਆਇਆ, ਜਿਸ ਕਾਰਨ ਅੰਮ੍ਰਿਤਸਰ ਪੁਲੀਸ ਨੇ ਇਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਊਧਮ ਸਿੰਘ ਨੂੰ ‘ਅਸਲਾ ਐਕਟ`ਅਧੀਨ ਚਾਰ ਸਾਲ ਦੀ ਸਜ਼ਾ ਸੁਣਾਈ ਗਈ। [caption id="attachment_461119" align="aligncenter"] ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ’ਤੇ ਵਿਸ਼ੇਸ਼ ,ਪੜ੍ਹੋ ਪੂਰਾ ਇਤਿਹਾਸ[/caption] 1931 ਵਿਚ ਰਿਹਾ ਹੋਣ ਤੇ ਇਹ ਆਪਣੀ ਜੱਦੀ ਰਿਹਾਇਸ਼ ਸੁਨਾਮ ਵਾਪਸ ਆਇਆ ਪਰ ਸਥਾਨਿਕ ਪੁਲੀਸ ਦੁਆਰਾ ਪਰੇਸ਼ਾਨ ਕੀਤੇ ਜਾਣ ਤੇ ਇਹ ਫਿਰ ਅੰਮ੍ਰਿਤਸਰ ਵਾਪਸ ਚਲਾ ਗਿਆ ਅਤੇ ਉੱਥੇ ਜਾ ਕੇ ਇਸਨੇ ਸਾਈਨ ਬੋਡਰ ਪੇਂਟਰ ਦੀ ਦੁਕਾਨ ਖੋਲ ਲਈ ਅਤੇ ਆਪਣਾ ਨਾਂ ਰਾਮ ਮੁਹੰਮਦ ਸਿੰਘ ਆਜ਼ਾਦ ਰੱਖ ਲਿਆ। ਇਹ ਉਹ ਨਾਂ ਸੀ ਜਿਸ ਦੀ ਵਰਤੋਂ ਇਸਨੇ ਬਾਅਦ ਵਿਚ ਇੰਗਲੈਂਡ ਵਿਚ ਕੀਤੀ ਸੀ। ਇਸ ਨਾਂ ਨੂੰ ਅਪਨਾਉਣ ਦਾ ਭਾਵ ਭਾਰਤ ਦੇ ਸਾਰੇ ਧਰਮਾਂ ਦੀ ਏਕਤਾ ਉੱਪਰ ਬਲ ਦੇਣਾ ਸੀ ਜੋ ਭਾਰਤੀ ਰਾਜਨੀਤਿਕ ਸੁਤੰਤਰਤਾ ਅੰਦੋਲਨ ਦਾ ਆਧਾਰ ਸੀ। ਪੜ੍ਹੋ ਹੋਰ ਖ਼ਬਰਾਂ : ਦਿੱਲੀ ਧਰਨੇ 'ਤੇ ਗਏ ਕਿਸਾਨ ਦੀ ਮੌਤ, ਸੰਗਰੂਰ ਦੇ ਪਿੰਡ ਨਾਗਰੀ ਦਾ ਰਹਿਣ ਵਾਲਾ ਸੀ ਮ੍ਰਿਤਕ ਕਿਸਾਨ [caption id="attachment_461120" align="aligncenter"] ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ’ਤੇ ਵਿਸ਼ੇਸ਼ ,ਪੜ੍ਹੋ ਪੂਰਾ ਇਤਿਹਾਸ[/caption] ਊਧਮ ਸਿੰਘ ਭਗਤ ਸਿੰਘ ਦੇ ਕ੍ਰਾਂਤੀਕਾਰੀ ਕੰਮਾਂ ਅਤੇ ਉਸਦੇ ਕ੍ਰਾਂਤੀਕਾਰੀ ਸਾਥੀਆਂ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ। 1932 ਵਿਚ ਊਧਮ ਸਿੰਘ ਜਦੋਂ ਕਸ਼ਮੀਰ ਦੇ ਦੌਰੇ ਤੇ ਸੀ ਉਸ ਸਮੇਂ ਉਸ ਕੋਲੋਂ ਭਗਤ ਸਿੰਘ ਦਾ ਚਿੱਤਰ ਬਰਾਮਦ ਹੋਇਆ ਸੀ। ਕਸ਼ਮੀਰ ਵਿਚ ਕੁੱਝ ਮਹੀਨੇ ਰਹਿਣ ਤੋਂ ਬਾਅਦ ਊਧਮ ਸਿੰਘ ਭਾਰਤ ਤੋਂ ਚਲਾ ਗਿਆ ਅਤੇ ਫ਼ਿਰ ਇੰਗਲੈਂਡ ਪਹੁੰਚ ਗਿਆ। ਇਹ ਇਥੇ ਜੱਲਿਆਂਵਾਲਾ ਬਾਗ ਦੇ ਦੁਖਾਂਤਕ ਸਾਕੇ ਦਾ ਬਦਲਾ ਲੈਣ ਦੀ ਤਾਕ ਵਿਚ ਸੀ। ਅੰਤ ਲੰਮੀ ਉਡੀਕ ਤੋਂ ਬਾਅਦ ਇਹ 13 ਮਾਰਚ 1940 ਨੂੰ ਇਹ ਘੜੀ ਵੀ ਆ ਗਈ। ਊਧਮ ਸਿੰਘ ਨੇ ਆਪਣੀ ਪਿਸਤੌਲ ਦੇ ਨਾਲ ਓਡਵਾਇਰ ਨੂੰ ਮਾਰ ਦਿੱਤਾ ਜੋ ਅੰਮ੍ਰਿਤਸਰ ਦੇ ਖੂਨੀ ਸਾਕੇ ਸਮੇਂ ਪੰਜਾਬ ਦਾ ਗਵਰਨਰ ਸੀ। [caption id="attachment_461116" align="aligncenter"] ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ’ਤੇ ਵਿਸ਼ੇਸ਼ ,ਪੜ੍ਹੋ ਪੂਰਾ ਇਤਿਹਾਸ[/caption] 4 ਜੂਨ 1940 ਨੂੰ ਇਸ ਉੱਤੇ ਸੈਂਟਰਲ ਕ੍ਰੀਮਿਨਲ ਕੋਰਟ ਓਲਡ ਬੈਲੇ ਵਿਚ ਜਸਟਿਸ ਐਟਕਿੰਨ ਸਨ ਅੱਗੇ ਮੁਕੱਦਮਾ ਚਲਾਇਆ ਗਿਆ, ਜਿਸਨੇ ਇਸ ਨੂੰ ਮੌਤ ਦੀ ਸਜ਼ਾ ਸੁਣਾਈ। ਇਸ ਦੇ ਪੱਖ ਵਿਚ ਮੁੜ ਵਿਚਾਰਨ ਲਈ ਇਕ ਦਰਖ਼ਾਸਤ ਭੇਜੀ ਗਈ ,ਜਿਹੜੀ 15 ਜੁਲਾਈ 1940 ਨੂੰ ਰੱਦ ਕਰ ਦਿੱਤੀ ਗਈ। 31 ਜੁਲਾਈ 1940 ਨੂੰ ਊਧਮ ਸਿੰਘ ਨੂੰ ਪੈਂਟਨ ਵਿੱਲੇ ਜੇਲ੍ਹ ਲੰਦਨ ਵਿਚ ਫਾਂਸੀ ਦੇ ਦਿੱਤੀ ਗਈ। -PTCNews