ਅਲਕਾ ਲਾਂਬਾ ਦੇ ਘਰ ਪੁਲਿਸ ਭੇਜਣਾ ਬਦਲੇ ਦੀ ਕਾਰਵਾਈ : ਰਣਦੀਪ ਸੁਰਜੇਵਾਲਾ

By  Ravinder Singh April 23rd 2022 04:43 PM

ਨਵੀਂ ਦਿੱਲੀ : ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਕਾਨਫਰੰਸ ਰਾਹੀਂ ਅਲਕਾ ਲਾਂਬਾ ਦੇ ਘਰ ਪੁਲਿਸ ਭੇਜਣ ਉਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਅਲਕਾ ਲਾਂਬਾ ਖ਼ਿਲਾਫ਼ ਕੋਈ ਐਫਆਈਆਰ ਦਰਜ ਨਹੀਂ ਹੈ ਅਜਿਹੀ ਸਥਿਤੀ ਵਿੱਚ ਇਕ ਔਰਤ ਦੇ ਘਰ ਪੁਲਿਸ ਭੇਜਣਾ ਵਾਜਿਬ ਹੈ। ਅਲਕਾ ਲਾਂਬਾ ਦੇ ਘਰ ਪੁਲਿਸ ਭੇਜਣਾ ਬਦਲੇ ਦੀ ਕਾਰਵਾਈ : ਰਣਦੀਪ ਸੁਰਜੇਵਾਲਾਉਨ੍ਹਾਂ ਨੇ ਕਿਹਾ ਕਿ ਕੀ ਲੋਕਤੰਤਰ ਕਦਰਾਂ-ਕੀਮਤਾਂ ਦੀ ਪਾਲਣਾ ਕਰਨ ਰਹੀ ਹੈ ਜਾਂ ਸਿਆਸੀ ਤਾਕਤ ਦੀ ਦੁਰਵਰਤੋਂ ਕਰ ਰਹੀ ਹੈ। ਕੋਈ ਵੀ ਕਾਂਗਰਸੀ ਆਗੂ ਅਪਰਾਧੀ ਨਹੀਂ ਹੈ, ਕੀ ਇਹ ਛਾਪੇਮਾਰੀ ਇਹ ਨਹੀਂ ਦਰਸਾਉਂਦੀ ਕਿ ਇਹ ਬਦਲੇ ਦੀ ਭਾਵਨਾ ਨਾਲ ਕੀਤੀ ਜਾ ਰਹੀ ਹੈ। ਮਾਮਲੇ ਸਬੰਧੀ ਕਾਪੀ ਮੈਂ ਪੂਰੀ ਦੇਖੀ ਹੈ। ਰੂਪਨਗਰ ਥਾਣੇ ਵਿੱਚ ਇਨ੍ਹਾਂ ਖ਼ਿਲਾਫ਼ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ ਪਰ ਇਸ ਤਰ੍ਹਾਂ ਇੱਕ ਮਹਿਲਾ ਆਗੂ ਦੇ ਘਰ ਪੁਲਿਸ ਮੁਲਾਜ਼ਮਾਂ ਨੂੰ ਭੇਜਣਾ ਗਲਤ ਹੈ। ਅਲਕਾ ਲਾਂਬਾ ਦੇ ਘਰ ਪੁਲਿਸ ਭੇਜਣਾ ਬਦਲੇ ਦੀ ਕਾਰਵਾਈ : ਰਣਦੀਪ ਸੁਰਜੇਵਾਲਾਇਸ ਤੋਂ ਇਲਾਵਾ ਉਨ੍ਹਾਂ ਨੇ 300 ਯੂਨਿਟ ਬਿਜਲੀ ਮੁਫਤ ਦੇਣ ਦੇ ਸਵਾਲ 'ਤੇ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਨੇ ਵੀ 200 ਯੂਨਿਟ ਬਿਜਲੀ ਮੁਫ਼ਤ ਦਿੱਤੀ ਸੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਗੇ ਇਹ ਚੁਣੌਤੀ ਹੈ ਕਿ 300 ਯੂਨਿਟ ਮੁਫ਼ਤ ਬਿਜਲੀ ਦਾ ਪ੍ਰਬੰਧ ਕਿੱਥੋਂ ਕਰਨਾ ਹੈ। ਅਲਕਾ ਲਾਂਬਾ ਦੇ ਘਰ ਪੁਲਿਸ ਭੇਜਣਾ ਬਦਲੇ ਦੀ ਕਾਰਵਾਈ : ਰਣਦੀਪ ਸੁਰਜੇਵਾਲਾਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਬਿਆਨ ਦੇਣ ਦੇ ਮਾਮਲੇ ਵਿਚ ਕਾਂਗਰਸ ਆਗੂ ਅਲਕਾ ਲਾਂਬਾ ਅਤੇ ਕਵੀ ਕੁਮਾਰ ਵਿਸ਼ਵਾਸ ਨੂੰ 26 ਅਪ੍ਰੈਲ ਨੂੰ ਪੁੱਛਗਿੱਛ ਲਈ ਤਲਬ ਕੀਤਾ ਗਿਆ ਸੀ। ਇਸ ਦੌਰਾਨ ਅਲਕਾ ਲਾਂਬਾ ਨੇ ਟਵੀਟ ਕੀਤਾ ਸੀ ਕਿ ਪੰਜਾਬ ਪੁਲਿਸ ਵੱਲੋਂ ਦਿੱਤੇ ਕਾਨੂੰਨੀ ਨੋਟਿਸ ਅਨੁਸਾਰ ਮੈਂ 26 ਅਪ੍ਰੈਲ ਨੂੰ ਸਵੇਰੇ 9 ਵਜੇ ਐਸਆਈਟੀ ਸਾਹਮਣੇ ਪੇਸ਼ ਹੋਣ ਲਈ ਰੂਪਨਗਰ ਜਾਵਾਂਗੀ। ਉਨ੍ਹਾਂ ਨੇ ਕਿਹਾ ਸੀ ਕਿ ਮੈਂ ਜੋ ਕਿਹਾ, ਉਸ 'ਤੇ ਹਮੇਸ਼ਾ ਕਾਇਮ ਰਹਾਂਗੀ। ਮੈਂ ਡਰਨ ਵਾਲੀ ਨਹੀਂ ਹਾਂ। ਨਾ ਹੀ ਮੈਂ ਆਮ ਆਦਮੀ ਪਾਰਟੀ ਵਾਂਗ ਡਰੱਗ ਮਾਫੀਆ ਤੋਂ ਲਿਖਤੀ ਮੁਆਫੀ ਮੰਗਣ ਤੋਂ ਬਾਅਦ ਡਰ ਕੇ ਘਰ ਬੈਠਣ ਵਾਲਿਆਂ ਵਿਚੋਂ ਹਾਂ। ਦਰਅਸਲ ਮਸ਼ਹੂਰ ਕਵੀ ਕੁਮਾਰ ਵਿਸ਼ਵਾਸ ਤੇ ਕਾਂਗਰਸ ਨੇਤਾ ਅਲਕਾ ਲਾਂਬਾ ਖਿਲਾਫ ਮਾਮਲੇ ਨੂੰ ਲੈ ਕੇ ਪੰਜਾਬ ਦੀ ਸਿਆਸ਼ਤ ਤੇਜ਼ ਹੋ ਗਈ ਸੀ। ਇਹ ਵੀ ਪੜ੍ਹੋ : ਟਰਾਂਸਪੋਰਟਰਾਂ ਨੂੰ ਰਾਹਤ, ਸਰਕਾਰ ਨੇ ਬਿਨਾਂ ਜੁਰਮਾਨਾ ਮੋਟਰ ਟੈਕਸ ਭਰਨ ਦਾ ਦਿੱਤਾ ਮੌਕਾ

Related Post