ਡਾ. ਅੰਬੇਦਕਰ ਦੇ 131ਵੇਂ ਜਨਮ ਦਿਵਸ ਮੌਕੇ ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ 'ਚ ਹੋਇਆ ਸੈਮੀਨਾਰ

By  Pardeep Singh April 14th 2022 02:48 PM

ਚੰਡੀਗੜ੍ਹ:ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ, ਭਾਗੂ ਮਾਜਰਾ (ਖਰੜ) ਵਿਖੇ ਬਾਬਾ ਸਾਹਿਬ ਡਾ. ਬੀ ਆਰ ਅੰਬੇਦਕਰ ਜੀ ਦੇ 131ਵੇਂ ਜਨਮ ਦਿਵਸ ਦੇ ਸਬੰਧ ਵਿਚ ਪੰਜਾਬੀ ਵਿਭਾਗ ਤੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਜਗਜੀਤ ਕੌਰ ਨੇ ਇਹ ਕਿਹਾ ਕਿ ਡਾ. ਬੀ ਆਰ ਅੰਬੇਦਕਰ ਦੀ ਸਮੁੱਚੇ ਭਾਰਤੀ ਸਮਾਜ ਨੂੰ ਵੱਡੀ ਦੇਣ ਹੈ। ਉਨ੍ਹਾਂ ਨੇ ਸਮਾਜ ਦੇ ਉਸ ਵਰਗ ਦੇ ਅਧਿਕਾਰਾਂ ਦੀ ਗੱਲ ਕੀਤੀ ਜਿਸ ਵਰਗ ਨੂੰ ਸਮਾਜ ਨੇ ਹਾਸ਼ੀਏ ’ਤੇ ਧੱਕਿਆ ਹੋਇਆ ਸੀ। ਇਸ ਸੈਮੀਨਾਰ ਵਿਚ ਪ੍ਰੋ. ਜਸਪਾਲ ਕੌਰ, ਡਾ. ਵੀਰਪਾਲ ਕੌਰ, ਪ੍ਰੋ. ਅਮਨਦੀਪ ਕੌਰ ਤੇ ਪ੍ਰੋ. ਕਰਮਨ ਸਿੰਘ ਨੇ ਡਾ. ਅੰਬੇਦਕਰ ਦੀ ਸਖ਼ਸ਼ੀਅਤ ਅਤੇ ਯੋਗਦਾਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਭਾਸ਼ਣ ਮੁਕਾਬਲਿਆਂ ਵਿਚ ਚੇਤਨਪ੍ਰੀਤ ਸਿੰਘ, ਨਿਰਮਲ ਸੰਧੂ, ਅਰਸ਼ਦੀਪ ਸਿੰਘ, ਗੁਰਦੀਪ ਕੌਰ ਤੇ ਹਰਵਿੰਦਰ ਕੌਰ ਨੇ ਹਿੱਸਾ ਲਿਆ। ਇਸ ਮੌਕੇ ਕੁਇਜ਼ ਵਿਚ ਅੰਮ੍ਰਿਤਪਾਲ ਸਿੰਘ, ਮਨਪ੍ਰੀਤ ਕੌਰ, ਸੁਖਜੀਤ ਸਿੰਘ, ਅਵਨੀਤ ਹੰਸ, ਚੇਤਨਪ੍ਰੀਤ ਸਿੰਘ ਤੇ ਅਮਰਿੰਦਰ ਸਿੰਘ ਨੇ ਭਾਗ ਲਿਆ। ਇਸ ਪ੍ਰੋਗਰਾਮ ਵਿਚ ਕਾਲਜ ਦੇ ਸਾਰੇ ਅਧਿਆਪਕ ਤੇ ਵਿਦਿਆਰਥੀ ਸ਼ਾਮਲ ਹੋਏ। ਇਹ ਵੀ ਪੜ੍ਹੋ:ਲਗਜ਼ਰੀ ਗੱਡੀਆਂ ਖਰੀਦਣ ਨੂੰ ਲੈ ਕੇ CM ਭਗਵੰਤ ਮਾਨ ਦਾ ਵੱਡਾ ਬਿਆਨ, ਤੁਸੀਂ ਹੋ ਜਾਓਗੇ ਹੈਰਾਨ -PTC News

Related Post