ਦਿੱਲੀ 'ਚ ਸਕੂਲ, ਕਾਲਜ ਅਤੇ ਜਿੰਮ ਖੁੱਲ੍ਹੇ

By  Pardeep Singh February 4th 2022 12:58 PM -- Updated: February 4th 2022 01:03 PM

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਗਿਰਾਵਟ ਆਉਣ ਨਾਲ ਦਿੱਲੀ ਸਰਕਾਰ ਨੇ ਕੋਵਿਡ ਦੀਆਂ ਹਦਾਇਤਾਂ ਨੂੰ ਜਾਰੀ ਕਰਦੇ ਹੋਏ ਸਕੂਲ, ਕਾਲਜ ਅਤੇ ਜਿੰਮ ਖੁੱਲ੍ਹਣ ਦੀ ਆਗਿਆ ਦੇ ਦਿੱਤੀ ਹੈ। ਦਿੱਲੀ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ 7 ਫਰਵਰੀ ਤੋਂ 9ਵੀਂ ਅਤੇ 12 ਵੀਂ ਜਮਾਤ ਦੇ ਸਕੂਲ ਮੁੜ ਖੁੱਲਣਗੇ। ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਅਧਿਆਪਕਾਂ ਦਾ ਟੀਕਾਕਰਨ ਹੋਣਾ ਲਾਜ਼ਮੀ ਹੈ। ਦੇਸ਼ ਵਿਚ ਕੋਰੋਨਾ ਨੂੰ ਠੱਲ ਪਈ ਹੈ।ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 1,49,394 ਨਵੇਂ ਮਾਮਲੇ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ 'ਚ 2,46,674 ਕੋਰੋਨਾ ਮਰੀਜ਼ ਠੀਕ ਹੋ ਗਏ ਹਨ। ਹੁਣ ਦੇਸ਼ ਵਿੱਚ ਕੁੱਲ 4,00,17,088 ਮਰੀਜ਼ਾਂ ਦੀ ਰਿਕਵਰੀ ਹੋ ਗਈ ਹੈ । ਕੋਰੋਨਾ ਵਾਇਰਸ ਦੇ ਦੇਸ਼ ਵਿਚ ਐਕਟਿਵ ਕੇਸਾਂ ਦੀ ਗਿਣਤੀ 14,35,569 ਹੈ। ਇਸ ਦੇ ਨਾਲ ਹੀ ਰੋਜ਼ਾਨਾ ਇਨਫੈਕਸ਼ਨ ਦੀ ਦਰ ਵੀ 10 ਫੀਸਦੀ ਤੋਂ ਘੱਟ ਕੇ 9.27 ਫੀਸਦੀ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ:ਖੇਤੀਬਾੜੀ ਮੰਤਰੀ ਦਾ ਵੱਡਾ ਬਿਆਨ, ਚੋਣਾਂ ਤੋਂ ਬਾਅਦ ਬਣੇਗੀ MSP ਕਮੇਟੀ
-PTC News

Related Post