Sapna Choudhary Wedding : ਹਰਿਆਣਵੀ ਡਾਂਸਰ ਸਪਨਾ ਚੌਧਰੀ ਬਣੇਗੀ ਦੁਲਹਨ , ਇਸ ਮੁੰਡੇ ਨਾਲ ਹੋਵੇਗਾ ਵਿਆਹ
Sapna Choudhary Wedding : ਹਰਿਆਣਵੀ ਡਾਂਸਰ ਸਪਨਾ ਚੌਧਰੀ ਬਣੇਗੀ ਦੁਲਹਨ , ਇਸ ਮੁੰਡੇ ਨਾਲ ਹੋਵੇਗਾ ਵਿਆਹ :ਚੰਡੀਗੜ੍ਹ : ਹਰਿਆਣੇ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਦੇ ਡਾਂਸ ਦੇ ਤਾਂ ਹਰ ਜਗ੍ਹਾ ਚਰਚੇ ਹਨ। ਸਪਨਾ ਚੌਧਰੀ ਜਦੋਂ ਸਟੇਜ ‘ਤੇ ਆਉਂਦੀ ਹੈ ਤਾਂ ਦਰਸ਼ਕਾਂ ਨੂੰ ਸੰਭਾਲਣਾ ਮੁਸ਼ਕਲ ਹੋ ਜਾਂਦਾ ਹੈ। ਸਪਨਾ ਚੌਧਰੀ ਦੇ ਡਾਂਸ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੁੰਦੇ ਹਨ। ਹੁਣ ਸਪਨਾ ਚੌਧਰੀ ਨੇ ਪਹਿਲੀ ਵਾਰ ਵਿਆਹ ਨੂੰ ਲੈ ਕੇ ਖੁੱਲ ਕੇ ਗੱਲ ਕੀਤੀ ਹੈ। [caption id="attachment_374663" align="aligncenter"] ਮਸ਼ਹੂਰ ਹਰਿਆਣਵੀ ਡਾਂਸਰ ਸਪਨਾ ਚੌਧਰੀ ਬਣੇਗੀ ਦੁਲਹਨ , ਹਰਿਆਣੇ ਦੇ ਇਸ ਮੁੰਡੇ ਨਾਲ ਹੋਵੇਗਾ ਵਿਆਹ[/caption] ਹਰਿਆਣਵੀ ਸੁਪਰਸਟਾਰ ਸਪਨਾ ਚੌਧਰੀ ਜਲਦੀ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੀ ਹੈ।ਇਸ ਗੱਲ ਦਾ ਖੁਲਾਸਾ ਸਪਨਾ ਚੌਧਰੀ ਨੇ ਖੁਦ ਇਕ ਪ੍ਰੋਗਰਾਮ ਦੌਰਾਨ ਕੀਤਾ ਹੈ। ਸਪਨਾ ਦੇ ਅਨੁਸਾਰ ਉਹ ਸਾਲ 2020 ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਜਾਵੇਗੀ। ਉਸ ਦਾ ਵਿਆਹ ਹਰਿਆਣੇ ਦੇ ਗਬਰੂ ਨਾਲ ਤੈਅ ਹੋਇਆ ਹੈ। ਹਾਲਾਂਕਿ ਸਪਨਾ ਨੇ ਆਪਣੇ ਹੋਣ ਵਾਲੇ ਪਤੀ ਦਾ ਨਾਮ ਨਹੀਂ ਦੱਸਿਆ ਹੈ। [caption id="attachment_374666" align="aligncenter"] ਮਸ਼ਹੂਰ ਹਰਿਆਣਵੀ ਡਾਂਸਰ ਸਪਨਾ ਚੌਧਰੀ ਬਣੇਗੀ ਦੁਲਹਨ , ਹਰਿਆਣੇ ਦੇ ਇਸ ਮੁੰਡੇ ਨਾਲ ਹੋਵੇਗਾ ਵਿਆਹ[/caption] ਹਾਲਾਂਕਿ ਇਸ ਤੋਂ ਪਹਿਲਾਂ ਸਪਨਾ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਉਹ ਵਿਆਹ ਨਹੀਂ ਕਰਵਾਉਣਾ ਚਾਹੁੰਦੀ।ਉਂਝ ਵੀ ਜਦੋਂ ਸਲਮਾਨ ਖਾਨ ਕੁਆਰੇ ਰਹਿ ਸਕਦੇ ਹਨ ਤਾਂ ਕੀ ਅਸੀਂ ਨਹੀਂ ਰਹਿ ਸਕਦੇ। ਪਰ ਇੱਕਦਮ ਸਪਨਾ ਚੌਧਰੀ ਨੇ ਆਪਣਾ ਜਵਾਬ ਬਦਲ ਦਿੱਤਾ ਅਤੇ ਕਿਹਾ ਕਿ ਅਜੇ ਆਪਣੇ ਕੰਮ ‘ਤੇ ਫੋਕਸ ਕਰ ਰਹੀ ਹਾਂ। [caption id="attachment_374662" align="aligncenter"] ਮਸ਼ਹੂਰ ਹਰਿਆਣਵੀ ਡਾਂਸਰ ਸਪਨਾ ਚੌਧਰੀ ਬਣੇਗੀ ਦੁਲਹਨ , ਹਰਿਆਣੇ ਦੇ ਇਸ ਮੁੰਡੇ ਨਾਲ ਹੋਵੇਗਾ ਵਿਆਹ[/caption] ਸਪਨਾ ਚੌਧਰੀ ਦਾ ਅਸਲੀ ਨਾਮ ਸੁਸ਼ਮਿਤਾ ਸੇਨ ਸੀ। 1995 ‘ਚ ਸੁਸ਼ਮਿਤਾ ਸੇਨ ਮਿਸ ਯੂਨੀਵਰਸ ਬਣੀ ਸੀ ਤਾਂ ਉਨ੍ਹਾਂ ਦੀ ਭੂਆ ਨੇ ਸਪਨਾ ਦਾ ਇਹ ਨਾਮ ਰੱਖ ਦਿੱਤਾ ਪਰ ਉਨ੍ਹਾਂ ਦੇ ਮਾਤਾ-ਪਿਤਾ ਨੇ ਸਕੂਲ ‘ਚ ਉਨ੍ਹਾਂ ਦਾ ਨਾਮ ਸਪਨਾ ਚੌਧਰੀ ਲਿਖਵਾ ਦਿੱਤਾ,ਉਦੋਂ ਤੋਂ ਉਹ ਇਸ ਨਾਮ ਨਾਲ ਜੀਉਣ ਲੱਗੀ। [caption id="attachment_374660" align="aligncenter"] ਮਸ਼ਹੂਰ ਹਰਿਆਣਵੀ ਡਾਂਸਰ ਸਪਨਾ ਚੌਧਰੀ ਬਣੇਗੀ ਦੁਲਹਨ , ਹਰਿਆਣੇ ਦੇ ਇਸ ਮੁੰਡੇ ਨਾਲ ਹੋਵੇਗਾ ਵਿਆਹ[/caption] ਸਪਨਾ ਦਾ ਜਨਮ 25 ਸਤੰਬਰ 1995 ਨੂੰ ਦਿੱਲੀ ਦੇ ਮਹਿਪਾਲਪੁਰ ‘ਚ ਹੋਇਆ ਸੀ। ਸ਼ੁਰੁਆਤੀ ਸਿੱਖਿਆ ਰੋਹਤਕ ਤੋਂ ਹੋਈ,ਕਿਉਂਕਿ ਉੱਥੇ ਉਨ੍ਹਾਂ ਦੇ ਪਿਤਾ ਇਕ ਨਿੱਜ਼ੀ ਕੰਪਨੀ ‘ਚ ਕੰਮ ਕਰਦੇ ਸਨ। 2008 ‘ਚ ਪਿਤਾ ਦੀ ਮੌਤ ਹੋਈ ਉਸ ਵੇਲੇ ਸਪਨਾ ਦੀ ਉਮਰ ਕਰੀਬ 12 ਸਾਲ ਸੀ। ਇਸ ਤੋਂ ਬਾਅਦ ਮਾਂ ਨੀਲਮ ਅਤੇ ਭਰਾ-ਭੈਣਾਂ ਦੀ ਜ਼ਿੰਮੇਦਾਰੀ ਇਨ੍ਹਾਂ ਦੇ ਮੋਢਿਆਂ ‘ਤੇ ਆ ਗਈ। -PTCNews