ਸੰਤ ਬਾਬਾ ਰਾਮ ਸਿੰਘ ਜੀ ਨਾਨਕਸਰ ਸੀਂਗੜਾ ਵਾਲਿਆਂ ਦੀ ਦੂਜੀ ਚਿੱਠੀ ਵੀ ਆਈ ਸਾਹਮਣੇ

By  Shanker Badra December 17th 2020 10:29 PM

ਸੰਤ ਬਾਬਾ ਰਾਮ ਸਿੰਘ ਜੀ ਨਾਨਕਸਰ ਸੀਂਗੜਾ ਵਾਲਿਆਂ ਦੀ ਦੂਜੀ ਚਿੱਠੀ ਵੀ ਆਈ ਸਾਹਮਣੇ:ਨਵੀਂ ਦਿੱਲੀ : ਸੰਤ ਬਾਬਾ ਰਾਮ ਸਿੰਘ ਜੀ ਨਾਨਕਸਰ ਸੀਂਗੜਾ ਵਾਲਿਆਂ ਨੇ ਆਪਣੀ ਚਿੱਠੀ ਦੀ ਆਖਰੀ ਸਤਰ ਵਿਚ ਲਿਖਿਆ ਸੀ ਕਿ ਜਦੋਂ ਪਹਿਲਾਂ ਦਿਲੀ ਆਏ ਸੀ ,ਉਸ ਦਿਨ ਵੀ ਇਕ ਚਿੱਠੀ ਲਿਖੀ ਸੀ ਜੋ ਡਾਈਰੀ ਵਿਚ ਹੈ। ਅੱਜ ਉਹ ਡਾਇਰੀ ਦੀਆਂ ਤਸਵੀਰਾਂ ਖਿੱਚੀਆਂ ਹਨ ਜੋ ਜਿੰਮੇਬਾਰੀ ਨਾਲ ਸੰਗਤਾਂ ਅੱਗੇ ਪੇਸ਼ ਕਰ ਰਹੇ ਹਾਂ। ਪੂਰੀ ਲਿਖਤ ਚਿੱਠੀ ਦੀਆਂ ਤਸਵੀਰਾਂ ਤੋਂ ਵੀ ਪੜ੍ਹ ਸਕਦੇ ਹੋ। ੧ਓ ਸਤਿਗੁਰ ਪ੍ਰਸਾਦਿ ਧੰਨ ਗੁਰੂ ਨਾਨਕ ਸਾਹਿਬ ਜੀ ਧੰਨ -ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਮਹਾਰਾਜ ਧੰਨ- ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੋਟਿ- ਕੋਟਿ ਪ੍ਰਣਾਮ, ਨਮਸਕਾਰ ਧੰਨ- ਧੰਨ ਬਾਬਾ ਮਹਾਂ ਹਰਿਨਾਮ ਸਿੰਘ ਜੀ ਮਹਾਰਾਜ ਧੰਨ- ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਧੰਨ - ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਅਮਰ ਸ਼ਹੀਦ ਧੰਨ- ਧੰਨ ਬਾਬਾ ਜੰਗ ਸਿੰਘ ਜੀ ਮਹਾਰਾਜ ਦਾਸ ਦੀ ਆਪ ਜੀ ਦੇ ਚਰਨਾਂ 'ਤੇ ਨਮਸਕਾਰ [caption id="attachment_458745" align="aligncenter"]Sant Baba Ram Singh (Nanaksar Singhra Karnal Wale) ji second letter ਸੰਤ ਬਾਬਾ ਰਾਮ ਸਿੰਘ ਜੀ ਨਾਨਕਸਰ ਸੀਂਗੜਾ ਵਾਲਿਆਂ ਦੀ ਦੂਜੀ ਚਿੱਠੀ ਵੀ ਆਈ ਸਾਹਮਣੇ[/caption] ਦਾਸ ਬੀਤੇ ਕੱਲ ਕਿਸਾਨ ਅੰਦੋਲਨ ਵਿੱਚ (ਸਿੰਘੂ ਬਾਡਰ ਤੇ ) ਗਿਆ ਸੀ ,ਦਾਸ ਦਾ ਦਿਲ ਬਹੁਤ ਦੁਖੀ ਹੋਇਆ ਹੈ, ਸਿੱਖ ਕੌਮ, ਕਿਸਾਨ, ਸੜਕਾਂ ਤੇ ਟੱਪਰੀਵਾਸਾਂ ਵਾਂਗੂੰ ਬੈਠੀ ਹੋਈ ਹੈ। ਆਪਣੇ ਹੱਕਾਂ ਵਾਸਤੇ ਕਿਸਾਨ ਸੜਕਾਂ 'ਤੇ ਰੁਲ ਰਿਹਾ ਹੈ, ਸਰਕਾਰ ਸੁਣ ਨਹੀਂ ਰਹੀ । ਕੁਝ ਮੰਗ ਨਹੀਂ ਰਹੇ ਸਗੋਂ ਜਿਹੜੀ ਜ਼ਮੀਨ ਕੋਲੋਂ ਖੁੱਸਦੀ ਦਿਸਦੀ ਹੈ, ਉਸਨੂੰ ਕੋਈ ਵੀ ਹਥਿਆਏ ਨਾ, ਇਹ ਮੰਗ ਹੈ । ਸਾਡੀ ਜ਼ਮੀਨ ਸਾਡੇ ਕੋਲ ਰਹੇ, ਇਹ ਮੰਗ ਹੈ। ਜਿਵੇਂ ਛੋਟੇ ਬੱਚੇ ਕੋਲੋਂ ਕਾਂ ਟੁੱਕਰ ਖੋਹ ਲਵੇ ਇਵੇਂ ਹੋ ਰਿਹਾ ਹੈ। ਬਹੁਤ ਦਿਲ ਦੁਖਿਆ ਹੈ, ਮੈਂ ਰਾਤ ਭਰ ਆਰਾਮ ਨਹੀਂ ਕਰ ਸਕਿਆ। ਟਰਾਲੀਆਂ ਟਰੱਕਾਂ ਤੇ ਤਰਪਾਲਾਂ ਪਾ ਕੇ ਰੈਣ ਬਸੇਰੇ ਬਣਾਏ। ਕਿਸਾਨ ਦਾ ਕੀ ਹਾਲ ਹੈ ? [caption id="attachment_458744" align="aligncenter"]Sant Baba Ram Singh (Nanaksar Singhra Karnal Wale) ji second letter ਸੰਤ ਬਾਬਾ ਰਾਮ ਸਿੰਘ ਜੀ ਨਾਨਕਸਰ ਸੀਂਗੜਾ ਵਾਲਿਆਂ ਦੀ ਦੂਜੀ ਚਿੱਠੀ ਵੀ ਆਈ ਸਾਹਮਣੇ[/caption] sant baba ram singh ji : ਮੇਰੇ ਮਨ ਅਤੇ ਆਤਮਾ 'ਤੇ ਬਹੁਤ ਭਾਰ ਮਹਿਸੂਸ ਹੋ ਰਿਹਾ ਹੈ। 'ਸ਼ਾਹ ਮਾਰਗ' ਅੱਜ ਮੇਰੀ ਕੌਮ ਦਾ ਬਸੇਰਾ ਬਣਿਆ ਹੈ । ਸਾਰੇ ਬਾਲ, ਬਿਰਧ ,ਜਵਾਨ, ਬੀਬੀਆਂ ਦੁਖੀ ਹਿਰਦੇ ਨਾਲ ਤੁਰੇ ਫਿਰਦੇ ਹਨ । ਆਰ.ਐਸ.ਐਸ. ਨੇ ਸਿੱਖ ਕੌਮ ਨੂੰ ਤੇ ਸਿੱਖ ਕੌਮ ਦੇ ਵਕਾਰ ਨੂੰ ਖ਼ਤਮ ਕਰਨ ਦੀ ਠਾਣ ਲਈ ਹੈ। ਸਿੱਖ ਧਰਮ ਤੇ ਬਹੁਤ ਤਰੀਕਿਆਂ ਨਾਲ ਹਮਲੇ ਕਰਦੇ ਆਏ ਤੇ ਕਰ ਰਹੇ ਹਨ, ਕੁਝ ਸਿੱਖ ਵੀ ਇਹਨਾਂ ਦੇ ਪਿੱਠੂ ਬਣ ਚੁੱਕੇ ਹਨ, ਸ਼ਰਮ ਦੀ ਗੱਲ ਹੈ । ਕੋਈ ਕੁਰਸੀ ਲਈ ,ਕੋਈ ਧਨ ਦੌਲਤ ਦੇ ਲਾਲਚ ਵਿੱਚ, ਕੋਈ ਮਜਬੂਰੀ ਵਿੱਚ ਆਰ.ਐਸ.ਐਸ. ਦੀ ਝੋਲੀ ਪੈ ਚੁੱਕੇ ਹਨ। ਅਜਗਰ ਦੀ ਤਰ੍ਹਾਂ ਲਪੇਟ ਰਹੀ ਹੈ ਸਿੱਖ ਕੌਮ ਨੂੰ । ਇਹ ਜੋ ਹਸ਼ਰ ਕੱਲ ਵੇਖਿਆ ਹੈ ਕਿਸਾਨਾਂ ਦਾ, ਆਪਣੇ ਹੱਕਾਂ ਲਈ ਲੜ ਰਹੇ ਸੜਕਾਂ 'ਤੇ ਰੁਲ ਰਹੇ ਅੰਨਦਾਤੇ ਦਾ, ਇਹ ਨਾ ਸਹੇ ਜਾਣ ਵਾਲਾ ਹੈ । [caption id="attachment_458743" align="aligncenter"]Sant Baba Ram Singh (Nanaksar Singhra Karnal Wale) ji second letter ਸੰਤ ਬਾਬਾ ਰਾਮ ਸਿੰਘ ਜੀ ਨਾਨਕਸਰ ਸੀਂਗੜਾ ਵਾਲਿਆਂ ਦੀ ਦੂਜੀ ਚਿੱਠੀ ਵੀ ਆਈ ਸਾਹਮਣੇ[/caption] ਬਾਬਾ ਜੰਗ ਸਿੰਘ ਜੀ ਨੇ ਨਿਹੱਥਿਆਂ ਤੇ ਗੋਲੀ ਚਲਦੀ ਨਹੀਂ ਸਹਾਰਦੇ ਹੋਏ ਆਪਣੀ ਛਾਤੀ ਗੋਲੀਆਂ ਸਾਹਮਣੇ ਡਾਹ ਦਿੱਤੀ । ਮਜ਼ਲੂਮ ਦਾ ਦੁਖ ਨਹੀਂ ਦੇਖ ਸਕੇ । ਇਹ ਵੀ ਉਸੇ ਤਰ੍ਹਾਂ ਹੀ ਹੈ, ਬੰਦੂਕ ਦੀ ਗੋਲ਼ੀ ਨਹੀਂ ਅਨਿਆਏ ਦੀ ਗੋਲ਼ੀ ਚੱਲ ਰਹੀ ਹੈ । ਉਹ ਗੋਲ਼ੀ ਤਾਂ ਗਿਣਤੀ ਦੇ ਲੋਕਾਂ ਨੂੰ ਲੱਗਦੀ ਹੈ, ਇਹ ਗੋਲ਼ੀ ਸਾਰੇ ਕਿਸਾਨਾਂ 'ਤੇ ਚੱਲ ਰਹੀ ਹੈ । ਓਹ ਗੋਲ਼ੀ ਜਿਸ ਦੇ ਵੱਜੇ ਓਹ ਹੀ ਮਰੇਗਾ, ਅਨਿਆਏ ਦੀ ਗੋਲ਼ੀ ਹਰ ਮੈਂਬਰ ਨੂੰ ਤੇ ਹਰ ਪੀਹੜੀ ਨੂੰ ਵੱਜੇਗੀ, ਭੁੱਖ ਦੀ ਗੋਲ਼ੀ, ਗੁਲਾਮੀ ਦੀ ਗੋਲ਼ੀ। [caption id="attachment_458742" align="aligncenter"]Sant Baba Ram Singh (Nanaksar Singhra Karnal Wale) ji second letter ਸੰਤ ਬਾਬਾ ਰਾਮ ਸਿੰਘ ਜੀ ਨਾਨਕਸਰ ਸੀਂਗੜਾ ਵਾਲਿਆਂ ਦੀ ਦੂਜੀ ਚਿੱਠੀ ਵੀ ਆਈ ਸਾਹਮਣੇ[/caption] sant baba ram singh ji  : ਅਮਰ ਸ਼ਹੀਦ ਬਾਬਾ ਜੰਗ ਸਿੰਘ ਜੀ ਦੀ ਅਗੰਮੀ ਅਵਾਜ ਸਾਨੂੰ ਕੁਝ ਕਹਿ ਰਹੀ ਹੈ, ਅੱਜ ਮੈਂ ਉਹ ਅਵਾਜ ਸੁਣ ਰਿਹਾ ਹਾਂ, ਉਹ ਕਹਿੰਦੇ ਹਨ ਕੁਝ ਕਰੋ, ਬੈਠੇ ਕਿਉਂ ਹੋ । ਕਈਆਂ ਨੇ ਇਤਰਾਜ ਜਤਾਉਣ ਲਈ ਸਨਮਾਨ ਵਾਪਿਸ ਕਰ ਦਿੱਤੇ ਹਨ, ਚਉਰਾਸੀ ਲੱਖ ਜੂਨਾਂ ਵਿੱਚ ਸਭ ਤੋਂ ਉਤਮ ਸਨਮਾਨ ਵਾਲੀ ਮਨੁੱਖ ਦੀ ਦੇਹ ਹੀ ਹੈ ਬਾਕੀ ਸਭ ਸਨਮਾਨ ਇਸ ਤੋਂ ਥੱਲੇ ਹਨ। ਸਿੱਖ ਕੌਮ, ਪੰਥ ਤੇ ਹਮਲੇ ਬਰਦਾਸ਼ਤ ਨਹੀਂ ਹੁੰਦੇ, ਬਹੁਤ ਦਿਲ ਦੁਖਦਾ ਹੈ ਤੇ ਕੱਲ ਤਾਂ ਛਲਣੀ ਛਲਣੀ ਹੋ ਗਿਆ ਹੈ । ਇਹ ਮੇਰਾ ਦੁੱਖ ਬਾਹਰ ਕਿਸੇ ਨੂੰ ਨਹੀਂ ਦਿਸਦਾ, ਮਨ ਕੀ ਬਿਰਥਾ ਮਨ ਹੀ ਜਾਣੈ। ਕੁਝ ਦਿਨਾਂ ਤੋਂ ਜੋ ਸੁਣ ਰਹੇ ਸਾਂ ਮਨ ਬਹੁਤ ਦੁਖੀ ਹੋ ਰਿਹਾ ਸੀ ਪਰ ਕੱਲ ਅੱਖੀਂ ਵੇਖਿਆ ਤੇ ਝੱਲਿਆ ਨਹੀਂ ਗਿਆ । ਕਿਸਾਨਾਂ ਨਾਲ ਧੱਕਾ ਅਨਿਆਏ ਇਹ ਸਭ ਦੇਖਦੇ ਰਹੀਏ ਝੱਲਦੇ ਰਹੀਏ, ਇਹ ਜ਼ਲਾਲਤ ਦੀ ਜਿੰਦਗੀ ਹੈ । ਆਰ.ਐਸ.ਐਸ. ਦੇ ਤੇ ਬੀ.ਜੇ.ਪੀ. ਦੇ ਅਹੁਦੇਦਾਰਾਂ ਨੇ ਇੰਦਰਾ ਗਾਂਧੀ ਨੂੰ ਉਕਸਾਇਆ ਸੀ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕਰਨ ਲਈ, ਇਹਨਾਂ ਨੇ ਆਪ ਇਹ ਗੱਲ ਮੰਨੀ ਹੈ। [caption id="attachment_458741" align="aligncenter"]Sant Baba Ram Singh (Nanaksar Singhra Karnal Wale) ji second letter ਸੰਤ ਬਾਬਾ ਰਾਮ ਸਿੰਘ ਜੀ ਨਾਨਕਸਰ ਸੀਂਗੜਾ ਵਾਲਿਆਂ ਦੀ ਦੂਜੀ ਚਿੱਠੀ ਵੀ ਆਈ ਸਾਹਮਣੇ[/caption] ਅੱਜ ਇਹ ਸਿੱਖ ਕੌਮ ਦੀ ਘਾਤਕ ਹੋ ਕੇ ਕਈ ਤਰ੍ਹਾਂ ਦੇ ਮਨਸੂਬੇ ਘੜ ਰਹੀ ਹੈ । ਸੋ ਜ਼ਲੀਲ ਹੋ ਕੇ ਜਿਉਣਾਂ ਨਹੀਂ ਜ਼ਲੀਲ ਹੋ ਕੇ ਮਰਨਾਂ ਨਹੀਂ । ਕਿਸਾਨਾਂ ਉੱਪਰ ਬਹੁਤ ਅਨਿਆਏ ਹੋ ਰਿਹਾ ਹੈ, ਸਰਕਾਰ ਕੋਈ ਸੁਣਵਾਈ ਨਹੀਂ ਕਰ ਰਹੀ । ਮੈਂ ਸਰਕਾਰ ਜੋ ਇਸ ਸਮੇਂ ਹੈ ਮੋਦੀ ਦੀ, ਸਰਕਾਰ ਦਾ ਵਿਰੋਧ ਕਰਦਾ ਹਾਂ । ਸਮੇਂ ਸਮੇਂ ਹੱਕ ਲਈ ਸੱਚ ਲਈ ਲੋਕ ਕੁਰਬਾਨੀ ਕਰਦੇ ਆਏ ਹਨ ਆਪਣੇ ਆਪਣੇ ਢੰਗ ਨਾਲ, ਮੈਂ ਵੀ ਅੱਜ ਕੁਰਬਾਨ ਹੋ ਰਿਹਾ ਹਾਂ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਫੌਜੀ ਤੇ ਕਿਸਾਨ ਦੀ ਕਮਾਈ ਨੂੰ ਪਵਿੱਤਰ ਮੰਨਦੇ ਸਨ ਤੇ ਕਿਰਤੀਆਂ ਨੂੰ ਬਹੁਤ ਪਿਆਰ ਕਰਦੇ ਸਨ । ਅੱਜ ਉਹ ਸਰੀਰ ਰੂਪ ਵਿੱਚ ਹੁੰਦੇ ਤਾਂ ਬਹੁਤ ਕੁਝ ਕਰਦੇ, ਕਿਸਾਨਾਂ ਲਈ ਉਹ ਸਮਰੱਥ ਸਨ । ਜੁਲਮ ਦੀ ਤਲਵਾਰ ਨੂੰ ਖੁੰਢਾ ਕਰ ਦਿੰਦੇ, ਤੋੜ ਦਿੰਦੇ, ਪਰ ਮੈਂ ਤਾਂ ਉਹਨਾਂ ਦਾ ਕੂਕਰ ਹਾਂ । ਉਹਨਾਂ ਦੀਆਂ ਬਖਸ਼ਸ਼ਾਂ ਹੀ ਅਮਰ ਸ਼ਹੀਦ ਬਾਬਾ ਜੰਗ ਸਿੰਘ 'ਤੇ ਸਨ । [caption id="attachment_458740" align="aligncenter"]Sant Baba Ram Singh (Nanaksar Singhra Karnal Wale) ji second letter ਸੰਤ ਬਾਬਾ ਰਾਮ ਸਿੰਘ ਜੀ ਨਾਨਕਸਰ ਸੀਂਗੜਾ ਵਾਲਿਆਂ ਦੀ ਦੂਜੀ ਚਿੱਠੀ ਵੀ ਆਈ ਸਾਹਮਣੇ[/caption] sant baba ram singh ji : ਮੈਂ ਸਰਕਾਰ ਦੇ ਜੁਲਮ ਦੇ ਖਿਲਾਫ ਆਪਣਾ ਸਰੀਰ ਆਤਮ- ਦਾਹ ਕਰ ਰਿਹਾ ਹਾਂ। ਮਤਾਂ ਕੋਈ ਸਮਝੇ ਇਹ ਕਿਰਿਆ ਆਤਮ ਘਾਤ ਹੈ,ਕਰਨ ਵਾਲਾ ਆਤਮ ਘਾਤੀ ਹੈ, ਨਹੀਂ ਨਹੀਂ : ਗੁਰਬਾਣੀ ਦਾ ਬਚਨ ਹੈ, "ਨਾਮ ਨਾ ਜਪਹਿ ਤੇ ਆਤਮਘਾਤੀ"। ਇਹ ਆਤਮ ਕੁਰਬਾਨੀ ਹੈ। ਮੇਰੇ ਸਭ ਸਾਥੀਆਂ ਨੇ ਮੈਨੂੰ ਹਮੇਸ਼ਾਂ ਹੀ ਬਹੁਤ ਪਿਆਰ ਤੇ ਮਾਣ ਸਨਮਾਨ ਦਿੱਤਾ ਹੈ । ਮੈਂ ਵੀ ਇਹਨਾਂ ਨੂੰ ਬਹੁਤ ਪਿਆਰ ਕੀਤਾ ਹੈ । ਸਾਰੇ ਬਿਹੰਗਮਾਂ ਨੇ ਮੈਨੂੰ ਸਦਾ ਹੀ ਸਿਰ ਮੱਥੇ ਰੱਖਿਆ ਹੈ । ਸਭ ਸੰਗੀਆਂ ਸੰਗਤ ਨੇ ਬਹੁਤ ਪਿਆਰ ਕੀਤਾ ਹੈ । ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। (ਲਿਖਤ : ਸੰਤ ਬਾਬਾ ਰਾਮ ਸਿੰਘ) sant baba ram singh ji , second letter ,Sant Baba Ram Singh (Nanaksar Singhra Karnal Wale) -PTCNews

Related Post