ਵੱਕਾਰ ਦਾ ਸਵਾਲ ਬਣੀ ਸੰਗਰੂਰ ਲੋਕ ਸਭਾ ਸੀਟ, ਮੁੱਖ ਮੰਤਰੀ ਮਾਨ ਖੁਦ ਪ੍ਰਚਾਰ 'ਚ ਜੁਟੇ

By  Ravinder Singh June 16th 2022 05:57 PM -- Updated: June 16th 2022 05:58 PM

ਸੰਗਰੂਰ : ਸੰਗਰੂਰ ਵਿੱਚ ਲੋਕ ਸਭਾ ਸੀਟ ਉਤੇ ਉੱਪ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਨਜ਼ਰ ਆ ਰਿਹਾ ਹੈ। ਇਸੇ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਲਕੇ ਵਿੱਚ ਰੋਡ ਸ਼ੋਅ ਕੱਢਿਆ ਗਿਆ। ਇਸ ਦੌਰਾਨ ਸੀਐਮ ਮਾਨ ਨੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਗੁਰਮੇਲ ਸਿੰਘ ਨੂੰ ਜਿਤਾਉਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਰੋਡ ਸ਼ੋਅ ਦਾ ਆਗ਼ਾਜ਼ ਭਦੌੜ ਤੋਂ ਕੀਤਾ ਗਿਆ। ਇਸ ਦੌਰਾਨ ਮਾਨ ਨੇ ਸਖ਼ਤ ਲਹਿਜ਼ੇ ਵਿੱਚ ਭ੍ਰਿਸ਼ਟਾਚਾਰ ਨੂੰ ਪੰਜਾਬ ਵਿੱਚੋਂ ਖ਼ਤਮ ਕਰਨ ਦੀ ਚੇਤਾਵਨੀ ਦਿੱਤੀ। ਵੱਕਾਰ ਦਾ ਸਵਾਲ ਬਣੀ ਸੰਗਰੂਰ ਲੋਕ ਸਭਾ ਸੀਟ, ਮੁੱਖ ਮੰਤਰੀ ਮਾਨ ਖੁਦ ਪ੍ਰਚਾਰ 'ਚ ਜੁਟੇਉਨ੍ਹਾਂ ਕਿਹਾ ਕਿ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਜਾਵੇਗਾ। ਜਿਸ ਦੀ ਸ਼ੁਰੂਆਤ ਹੋ ਚੁੱਕੀ ਹੈ। ਹੁਣ ਤੱਕ ਕਈ ਭ੍ਰਿਸ਼ਟਾਚਾਰੀਆਂ ਉਤੇ ਸ਼ਿਕੰਜਾ ਕੱਸਿਆ ਜਾ ਚੁੱਕਿਆ ਹੈ ਤੇ ਜਲਦ ਹੀ ਹੋਰਨਾਂ ਭ੍ਰਿਸ਼ਟਾਚਾਰੀਆਂ ਉਤੇ ਕਾਰਵਾਈ ਕੀਤੀ ਜਾਵੇਗੀ। 23 ਜੂਨ ਨੂੰ ਲੋਕ ਸਭਾ ਹਲਕਾ ਸੰਗਰੂਰ ਵਿੱਚ ਹੋ ਰਹੀਆਂ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿੱਚ ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਰਨਾਲਾ ਜ਼ਿਲ੍ਹੇ ਦੇ ਹਲਕਾ ਭਦੌੜ ਦੀ ਅਨਾਜ ਮੰਡੀ ਵਿੱਚ ਚੋਣ ਪ੍ਰਚਾਰ ਸ਼ੁਰੂ ਕਰਦਿਆਂ ਰੋਡ ਸ਼ੋਅ ਕੱਢਿਆ। ਇਹ ਰੋਡ ਸ਼ੋਅ ਅਨਾਜ ਮੰਡੀ ਤੋਂ ਸ਼ੁਰੂ ਹੋਕੇ ਸ਼ਹਿਣਾ, ਪੱਖੋਂ ਕੈਂਚੀਆਂ, ਉੱਗੋਕੇ, ਢਿੱਲਵਾਂ, ਤਪਾ ਮੰਡੀ, ਤਾਜੋਕੇ, ਪੱਖੋਂ ਕਲਾਂ, ਰੂੜੇਕੇ ਕਲਾਂ, ਧੌਲਾ, ਹੰਡਿਆਇਆ, ਕਚਿਹਰੀ ਚੌਂਕ, ਬਰਨਾਲਾ, ਸਦਰ ਬਜ਼ਾਰ, ਸੰਧੂ ਪੱਤੀ, ਸੰਘੇੜਾ, ਕਰਮਗੜ੍ਹ,ਨੰਗਲ, ਝਲੂਰ, ਸੇਖਾ, ਫ਼ਰਵਾਹੀ, ਰਾਜਗੜ੍ਹ, ਉੱਪਲੀ, ਕੱਟੂ ਆਦਿ ਪਿੰਡਾਂ ’ਚੋਂ ਗੁਜ਼ਰਿਆ। ਵੱਕਾਰ ਦਾ ਸਵਾਲ ਬਣੀ ਸੰਗਰੂਰ ਲੋਕ ਸਭਾ ਸੀਟ, ਮੁੱਖ ਮੰਤਰੀ ਮਾਨ ਖੁਦ ਪ੍ਰਚਾਰ 'ਚ ਜੁਟੇਇਸ ਦੇ ਨਾਲ ਹੀ ਸੀਐਮ ਮਾਨ ਨੇ ਚੋਣ ਪ੍ਰਚਾਰ ਦੌਰਾਨ ਵਿਰੋਧੀ ਪਾਰਟੀਆਂ `ਤੇ ਵੀ ਜੰਮ ਕੇ ਨਿਸ਼ਾਨੇ ਸਾਧੇ। ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨਾਲ ਜਿੰਨ੍ਹਾਂ ਮੰਤਰੀਆਂ ਨੇ ਗਲਤ ਕੰਮ ਕੀਤੇ ਹਨ, ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸਦੀ ਜਾਂਚ ਏਜੰਸੀਆਂ ਰਾਹੀਂ ਨਿਰਪੱਖ ਜਾਂਚ ਕਰਵਾਈ ਜਾਵੇਗੀ ਤੇ ਭ੍ਰਿਸ਼ਟਾਚਾਰ ਜਾਂ ਕਿਸੇ ਹੋਰ ਗਲਤ ਕੰਮ ਵਿੱਚ ਸ਼ਮੂਲੀਅਤ ਹੋਣ ਉਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵੱਕਾਰ ਦਾ ਸਵਾਲ ਬਣੀ ਸੰਗਰੂਰ ਲੋਕ ਸਭਾ ਸੀਟ, ਮੁੱਖ ਮੰਤਰੀ ਮਾਨ ਖੁਦ ਪ੍ਰਚਾਰ 'ਚ ਜੁਟੇ ਇਸ ਤੋਂ ਇਲਾਵਾ ਮਾਨ ਨੇ ਸਿਮਰਨਜੀਤ ਸਿੰਘ ਮਾਨ ਉਤੇ ਵੀ ਤੰਜ ਕੱਸਿਆ। ਉਨ੍ਹਾਂ ਕਿਹਾ ਕਿ, "ਸਿਮਰਨਜੀਤ ਮਾਨ ਤਲਵਾਰ ਚੁੱਕ ਕੇ ਪੰਜਾਬ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ। ਅਸੀਂ ਪਿਆਰ ਤੇ ਤਰੱਕੀ ਦੀ ਗੱਲ ਕਰ ਰਹੇ ਹਾਂ ਤੇ ਮਾਨ ਤਲਵਾਰ ਚੁੱਕਣ ਦੀ ਗੱਲ ਕਰ ਰਹੇ ਹਨ।" ਕਾਬਿਲੇਗ਼ੌਰ ਹੈ ਕਿ ਸੰਗਰੂਰ ਤੋਂ ਸੀਐਮ ਮਾਨ ਲੋਕ ਸਭਾ ਮੈਂਬਰ ਸਨ। ਉਨ੍ਹਾਂ ਦੇ ਸੀਐਮ ਬਣਨ ਤੋਂ ਬਾਅਦ ਸੰਗਰੂਰ `ਚ ਉਨ੍ਹਾਂ ਦੀ ਸੀਟ ਨੂੰ ਭਰਨ ਲਈ ਉੱਪ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਨੂੰ ਲੈਕੇ ਸਾਰੀਆਂ ਸਿਆਸੀ ਪਾਰਟੀਆ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੀਆਂ ਹਨ। ਹੁਣ ਦੇਖਣਾ ਇਹ ਹੈ ਕਿ ਸੰਗਰੂਰ ਦੇ ਲੋਕ ਕਿਸ ਪਾਰਟੀ ਦੇ ਹੱਕ ਵਿੱਚ ਫ਼ੈਸਲਾ ਸੁਣਾਉਂਦੇ ਹਨ। ਇਹ ਵੀ ਪੜ੍ਹੋ : ਲੁੱਟਖੋਹ ਨੂੰ ਅੰਜਾਮ ਦੇਣ ਵਾਲੇ ਪੰਜ ਲੁਟੇਰੇ ਹਥਿਆਰਾਂ ਸਣੇ ਗ੍ਰਿਫ਼ਤਾਰ

Related Post