Bigg Boss-16 ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਸ਼ੋਅ ਦੇ ਹੋਸਟ ਅਤੇ ਅਦਾਕਾਰ ਸਲਮਾਨ ਖ਼ਾਨ ਡੇਂਗੂ ਦੀ ਲਪੇਟ ਵਿਚ ਆ ਗਏ ਹਨ ਤੇ ਉਹ ਅਗਲੇ ਕੁਝ ਹਫ਼ਤਿਆਂ ਤੱਕ ਵੀਕੈਂਡ ਕਾ ਵਾਰ ਤੇ ਬਿੱਗ ਬੌਸ-16 ਦੀ ਮੇਜ਼ਬਾਨੀ ਨਹੀਂ ਕਰ ਸਕਣਗੇ। ਉਨ੍ਹਾਂ ਦੀ ਥਾਂ ਇਸ ਵਾਰ ਕਰਨ ਜੌਹਰ ਕਲਾਸਾਂ ਲੈਂਦੇ ਨਜ਼ਰ ਆਉਣਗੇ। ਇਸ ਸ਼ੋਅ ਦੇ ਨਾਲ ਹੀ ਸਲਮਾਨ ਖ਼ਾਨ ਨੂੰ ਆਪਣੀਆਂ ਆਉਣ ਵਾਲੀਆਂ ਫਿਲਮਾਂ ਦੀ ਸ਼ੂਟਿੰਗ ਵੀ ਰੱਦ ਕਰਨੀ ਪਈ ਹੈ। ਆਲਮ ਇਹ ਹੈ ਕਿ ਬਿੱਗ ਬੌਸ ਦਾ ਨਾਮ ਆਉਂਦੇ ਹੀ ਮਨ 'ਚ ਸਲਮਾਨ ਖ਼ਾਨ ਦਾ ਹੀ ਚਿਹਰਾ ਉਭਰਦਾ ਹੈ। ਦਰਸ਼ਕਾਂ ਨੂੰ ਭਾਈਜਾਨ ਦਾ ਅੰਦਾਜ਼ ਇੰਨਾ ਪਸੰਦ ਆਉਂਦਾ ਹੈ ਕਿ ਉਹ ਵੀਕੈਂਡ ਦਾ ਇੰਤਜ਼ਾਰ ਕਰਦੇ ਹਨ ਕਿ ਕਦੋਂ ਸਲਮਾਨ ਖ਼ਾਨ ਆ ਕੇ ਪਰਿਵਾਰ ਦੀ ਕਲਾਸ ਲਾਉਣਗੇ। ਉਸ ਤੋਂ ਇਲਾਵਾ ਉਹ ਕਿਸੇ ਨੂੰ ਵੀ ਮੇਜ਼ਬਾਨ ਨੂੰ ਮੰਨਣ ਲਈ ਤਿਆਰ ਨਹੀਂ ਹੈ। ਇਸ ਲਈ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕਰਨ ਜੌਹਰ ਇਸ ਸਭ ਨੂੰ ਕਿਵੇਂ ਸੰਭਾਲਦੇ ਹਨ। ਇਹ ਖ਼ਬਰ ਪਹਿਲਾਂ ਹੀ ਸਾਹਮਣੇ ਆਈ ਸੀ ਕਿ ਸਲਮਾਨ ਖ਼ਾਨ ਇਸ ਵਾਰ ਬਿੱਗ ਬੌਸ-16 ਦੇ ਵੀਕੈਂਡ ਕਾ ਵਾਰ ਦੀ ਸ਼ੂਟਿੰਗ ਨਹੀਂ ਕਰਨਗੇ। ਉਨ੍ਹਾਂ ਦੀ ਜਗ੍ਹਾ ਕਰਨ ਜੌਹਰ ਨਜ਼ਰ ਆਉਣਗੇ ਪਰ ਇਸ ਦੇ ਪਿੱਛੇ ਦਾ ਕਾਰਨ ਹੁਣ ਬਾਲੀਵੁੱਡ ਹੰਗਾਮਾ ਦੀ ਇਕ ਰਿਪੋਰਟ 'ਚ ਸਾਹਮਣੇ ਆਇਆ ਹੈ। ਦੂਜੇ ਪਾਸੇ ਕਰਨ ਜੌਹਰ ਕੋਲ ਵੀ ਤਜਰਬਾ ਹੈ, ਉਹ ਸਾਲ 2021 'ਚ ਬਿੱਗ ਬੌਸ ਓਟੀਟੀ ਹੋਸਟ ਕਰ ਚੁੱਕੇ ਹਨ। ਹਾਲਾਂਕਿ ਫਿਰ ਵੀ, ਸੋਸ਼ਲ ਮੀਡੀਆ 'ਤੇ, ਕਰਨ ਨੂੰ ਉਨ੍ਹਾਂ ਦੇ ਸਟਾਈਲ ਲਈ ਟ੍ਰੋਲ ਕੀਤਾ ਗਿਆ ਸੀ ਤੇ ਕਿਹਾ ਗਿਆ ਸੀ ਕਿ ਓਟੀਟੀ ਹੋਸਟ ਵੀ ਸਲਮਾਨ ਖ਼ਾਨ ਤੋਂ ਕਰਾ ਲੈਂਦੇ। ਸਲਮਾਨ ਖ਼ਾਨ ਵੀ ਆਪਣੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੀ ਸ਼ੂਟਿੰਗ ਕਰ ਰਹੇ ਸਨ ਪਰ ਸਿਹਤ ਖ਼ਰਾਬ ਹੋਣ ਕਾਰਨ ਉਸ ਨੇ ਫਿਲਹਾਲ ਸਾਰੀਆਂ ਸ਼ੂਟਿੰਗਾਂ ਰੱਦ ਕਰ ਦਿੱਤੀਆਂ ਹਨ। -PTC News ਇਹ ਵੀ ਪੜ੍ਹੋ : 12 ਮੁਸਾਫ਼ਰਾਂ ਦੀ ਉਡੀਕ 180 ਯਾਤਰੀਆਂ ਲਈ ਬਣੀ ਮੁਸੀਬਤ, ਹਵਾਈ ਅੱਡੇ 'ਤੇ ਦੋ ਘੰਟੇ ਦੇਰੀ ਨਾਲ ਪਹੁੰਚੀ ਫਲਾਈਟ