ਰੂਸ ਨੇ ਨਿਊਕਲੀਅਰ ਡੇਟੋਰੈਂਟ ਫੋਰਸ ਨੂੰ ਤਿਆਰ ਰਹਿਣ ਦੇ ਦਿੱਤੇ ਹੁਕਮ

By  Pardeep Singh February 27th 2022 09:18 PM -- Updated: February 27th 2022 09:20 PM

ਰੂਸ-ਯੂਕਰੇਨ ਯੁੱਧ: ਰੂਸ ਅਤੇ ਯੂਕਰੇਨ ਵਿਚਾਲੇ ਯੁੱਧ ਚੱਲ ਰਿਹਾ ਹੈ ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜੋ ਕਿ ਸਭ ਨੂੰ ਖੌਫ਼ ਵਿੱਚ ਪਾ ਦੇਣ ਵਾਲਾ ਹੈ। ਰੂਸ ਦੇ ਇਸ ਫੈਸਲੇ ਕਾਰਨ ਵਿਸ਼ਵ ਭਰ ਵਿੱਚ ਇਕ ਵੱਡੀ ਚਿੰਤਾ ਨੂੰ ਜਨਮ ਦਿੱਤਾ ਹੈ।ਰੂਸ ਨੇ ਨਿਊਕਲੀਅਰ ਡੇਟੋਰੈਂਟ ਫੋਰਸ ਨੂੰ ਤਿਆਰ ਰਹਿਣ ਦੇ ਦਿੱਤੇ ਹੁਕਮ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਆਪਣੇ ਪ੍ਰਮਾਣੂ ਬਲਾਂ ਨੂੰ ਅਲਰਟ 'ਤੇ ਰਹਿਣ ਦਾ ਹੁਕਮ ਦਿੱਤਾ ਹੈ ਜੋ ਕਿ ਇਕ ਖਤਰਨਾਕ ਸਥਿਤੀ ਪੈਦਾ ਕਰ ਸਕਦਾ ਹੈ।ਇਹ ਖ਼ਤਰਨਾਕ ਬਿਆਨਬਾਜ਼ੀ ਹੈ। ਇਹ ਇੱਕ ਵਿਵਹਾਰ ਹੈ ਜੋ ਗੈਰ-ਜ਼ਿੰਮੇਵਾਰਾਨਾ ਹੈ। ਯੂਰਪੀਅਨ ਦੇਸ਼ਾਂ ਦੇ ਵਿਵਹਾਰ ਤੋਂ ਬਾਅਦ ਰੂਸ ਨੇ ਇਹ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਰੂਸ ਦੇ ਯੂਕਰੇਨ ਉੱਤੇ ਹਮਲੇ ਕਾਰਨ ਕੈਨੇਡਾ ਨੇ ਰੂਸੀ ਹਵਾਈ ਜਹਾਜ਼ ਚਾਲਕਾਂ ਲਈ ਆਪਣਾ ਹਵਾਈ ਖੇਤਰ ਤੁਰੰਤ ਬੰਦ ਕਰ ਦਿੱਤਾ ਹੈ। ਕੈਨੇਡਾ ਦੇ ਟਰਾਂਸਪੋਰਟ ਮੰਤਰੀ ਨੇ ਐਤਵਾਰ ਨੂੰ ਕਿਹਾ ਕਿ ਰੂਸ ਦੇ ਯੂਕਰੇਨ ਉੱਤੇ ਹਮਲੇ ਦੇ ਜਵਾਬ ਵਿੱਚ ਇਸੇ ਤਰ੍ਹਾਂ ਦੇ ਉਪਾਵਾਂ ਦੀ ਘੋਸ਼ਣਾ ਕਰਨ ਵਿੱਚ ਦੂਜੇ ਦੇਸ਼ਾਂ ਵਿੱਚ ਸ਼ਾਮਿਲ ਹੋ ਰਿਹਾ ਹੈ। ਰੂਸ ਨੇ ਨਿਊਕਲੀਅਰ ਡੇਟੋਰੈਂਟ ਫੋਰਸ ਨੂੰ ਤਿਆਰ ਰਹਿਣ ਦੇ ਦਿੱਤੇ ਹੁਕਮ ਟਰਾਂਸਪੋਰਟ ਮੰਤਰੀ ਉਮਰ ਅਲਘਬਰਾ ਨੇ ਇੱਕ ਟਵਿੱਟਰ ਪੋਸਟ ਵਿੱਚ ਲਿਖਿਆ ਹੈ ਕਿ ਅਸੀਂ ਯੂਕਰੇਨ ਦੇ ਵਿਰੁੱਧ ਬਿਨਾਂ ਭੜਕਾਹਟ ਦੇ ਹਮਲਿਆਂ ਲਈ ਰੂਸ ਨੂੰ ਜਵਾਬਦੇਹ ਠਹਿਰਾਵਾਂਗੇ। ਰੂਸ ਨੇ ਨਿਊਕਲੀਅਰ ਡੇਟੋਰੈਂਟ ਫੋਰਸ ਨੂੰ ਤਿਆਰ ਰਹਿਣ ਦੇ ਦਿੱਤੇ ਹੁਕਮ ਇਹ ਵੀ ਪੜ੍ਹੋ:ਕੈਨੇਡਾ ਨੇ ਰੂਸੀ ਆਪਰੇਟਰਾਂ ਲਈ ਆਪਣਾ ਹਵਾਈ ਖੇਤਰ ਕੀਤਾ ਬੰਦ  -PTC News

Related Post