ਰੂਸ ਨੇ ਫਰਜ਼ੀ ਖ਼ਬਰਾਂ ਨੂੰ ਲੈ ਕੇ ਬਣਾਇਆ ਕਾਨੂੰਨ, ਫਰਜ਼ੀ ਖ਼ਬਰਾਂ ਫੈਲਾਉਣ 'ਤੇ 15 ਵਰ੍ਹੇ ਕੈਦ ਦੀ ਸਜ਼ਾ

By  Pardeep Singh March 5th 2022 11:25 AM

Russia-Ukraine War : ਰੂਸ ਨੇ ਫਰਜ਼ੀ ਖਬਰਾਂ ਬਾਰੇ ਇਕ ਕਾਨੂੰਨ ਪਾਸ ਕੀਤਾ ਹੈ ਜਿਸ ਨੂੰ ਲੈ ਕੇ ਪੂਰੇ ਵਿਸ਼ਵ ਵਿੱਚ ਚਰਚਾ ਹੋ ਰਹੀ ਹੈ। ਰੂਸ ਦੇ ਪੁਤਿਨ ਨੇ ਇਕ ਕਾਨੂੰ ਪਾਸ ਕੀਤਾ ਹੈ ਜਿਸ ਮੁਤਾਬਿਕ ਫਰਜ਼ੀ ਖ਼ਬਰਾਂ ਫੈਲਾਉਣ ਵਾਲੇ ਨੂੰ  15 ਵਰ੍ਹੇ ਕੈਦ ਦੀ ਸਜ਼ਾ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਪਾਰਲੀਮੈਂਟ ਦੇ ਦੋਨਾਂ ਹਾਊਸਾਂ ਚ ਇਹ ਕਾਨੂੰਨ ਪਾਸ ਹੋ ਕੇ ਰਾਸ਼ਟਰਪਤੀ ਪੁਤੀਨ ਕੋਲ ਗਿਆ ਤੇ ਆਖਿਰਕਾਰ ਪੁਤਿਨ ਨੇ ਵੀ ਇਸ ਕਾਨੂੰਨ ਤੇ ਦਸਤਖਤ ਕਰ ਕੇ ਇਸ ਨੂੰ ਕਾਨੂੰਨੀ ਜਾਮਾ ਪਾ ਦਿੱਤਾ। ਇਸ ਨਵੇਂ ਕਾਨੂੰਨ ਮੁਤਾਬਕ ਝੂਠੀਆਂ ਖ਼ਬਰਾਂ ਜਾਂ ਜਾਣਕਾਰੀ ਨਸ਼ਰ ਕਰਨ ਤੇ 15 ਵਰ੍ਹੇ ਕੈਦ ਦੀ ਸਜ਼ਾ ਦੇ ਨਾਲ ਜੁਰਮਾਨਾ ਕੀਤਾ ਜਾਵੇਗਾ। ਇਹ ਕਾਨੂੰਨ ਰੂਸ ਵਿੱਚ ਲਾਗੂ ਕਰ ਦਿੱਤਾ।
ਇਸ ਬਾਰੇ ਰੂਸ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਰੂਸ ਦੇ ਵਿਰੋਧੀ ਮੁਲਕਾਂ ਅਮਰੀਕਾ ਅਤੇ ਸਹਿਯੋਗੀ ਮੁਲਕਾਂ ਵੱਲੋਂ ਝੂਠੀਆਂ ਖ਼ਬਰਾਂ ਤੇ ਝੂਠੀ ਸੂਚਨਾ ਦਿੱਤੀ ਜਾ ਰਹੀ ਹੈ ਤਾਂ ਜੋ ਰੂਸ ਤੇ ਲੋਕ ਸੱਤਾ ਧਿਰ ਤੋਂ ਦੂਰ ਹੋ ਜਾਣ। ਇਸਦੇ ਨਾਲ ਹੀ ਰੂਸ ਨੇ ਬੀ ਬੀ ਸੀ ਨਿਊਜ਼ ਏਜੰਸੀ ਅਤੇ ਹੋਰ ਕਈ ਵੈੱਬਸਾਈਟਾਂ ਤੇ ਖ਼ਬਰਾਂ ਉੱਤੇ ਵੀ ਰੋਕ ਲਗਾਈ ਹੈ।
ਇਹ ਵੀ ਪੜ੍ਹੋ:Russia-Ukraine War Day 10 updates: UN ਦਾ ਦਾਅਵਾ- ਹੁਣ ਤੱਕ 12 ਲੱਖ ਲੋਕਾਂ ਨੇ ਯੂਕਰੇਨ ਛੱਡਿਆ, ਰੂਸ ਨੇ ਇੱਕ ਹਫ਼ਤੇ 'ਚ 500 ਤੋਂ ਵੱਧ ਦਾਗੀਆਂ ਮਿਜ਼ਾਈਲਾਂ -PTC News

Related Post