2000 Note Exchange: ਭਾਰਤੀ ਰਿਜ਼ਰਵ ਬੈਂਕ ਨੇ 2000 ਰੁਪਏ ਦੇ ਨੋਟ ਨੂੰ ਚੱਲਣ ਤੋਂ ਬਾਹਰ ਕੀਤਾ ਹੈ। RBI ਦੇ ਫੈਸਲੇ ਤੋਂ ਬਾਅਦ, ਤੁਹਾਨੂੰ 2000 ਰੁਪਏ ਦੇ ਨੋਟ ਨੂੰ ਬਦਲਣ ਜਾਂ ਜਮ੍ਹਾ ਕਰਵਾਉਣ ਲਈ ਬੈਂਕ ਜਾਣਾ ਪਵੇਗਾ। ਨੋਟ ਬਦਲਣ ਲਈ ਆਰਬੀਆਈ ਨੇ ਬੈਂਕਾਂ ਨੂੰ ਕੈਸ਼ ਡਿਪਾਜ਼ਿਟ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਹੈ। ਮੰਗਲਵਾਰ 23 ਮਈ ਤੋਂ, ਬੈਂਕ 2,000 ਰੁਪਏ ਦੇ ਨੋਟਾਂ ਨੂੰ ਬਦਲਣਾ ਅਤੇ ਜਮ੍ਹਾ ਕਰਨਾ ਸ਼ੁਰੂ ਕਰ ਦੇਣਗੇ। ਬੈਂਕਾਂ ਨੇ ਇਸ ਲਈ ਤਿਆਰੀਆਂ ਕਰ ਲਈਆਂ ਹਨ। ਇਸ ਦੇ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ 2016 ਦੀ ਤਰ੍ਹਾਂ ਇਸ ਵਾਰ ਵੀ ਨੋਟ ਬਦਲਣ ਜਾਂ ਜਮ੍ਹਾ ਕਰਵਾਉਣ ਲਈ ਬੈਂਕਾਂ ਦੇ ਬਾਹਰ ਭੀੜ ਨਹੀਂ ਇਕੱਠੀ ਹੋਵੇਗੀ। ਆਰਬੀਆਈ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਬੈਂਕਾਂ ਦੁਆਰਾ ਨੋਟਾਂ ਦੀ ਅਦਲਾ-ਬਦਲੀ ਨਾਲ ਸਬੰਧਿਤ ਸਰਕੂਲਰ ਜਾਰੀ ਕੀਤਾ ਜਾ ਰਿਹਾ ਹੈ।ਕੀ ਭਰਨਾ ਪਵੇਗਾ ਕੋਈ ਫਾਰਮ ?ਆਰਬੀਆਈ ਨੇ ਬੈਂਕਾਂ ਨੂੰ ਕਿਹਾ ਹੈ ਕਿ ਉਹ 2000 ਰੁਪਏ ਦੇ ਨੋਟ ਬਦਲਣ ਲਈ ਕੈਸ਼ ਡਿਪਾਜ਼ਿਟ ਨਿਯਮ ਦੀ ਪਾਲਣਾ ਕਰਨ। ਜਾਣਕਾਰੀ ਅਨੁਸਾਰ ਹੁਣ ਤੱਕ ਆਰਬੀਆਈ ਵੱਲੋਂ ਅਜਿਹਾ ਕੋਈ ਫਾਰਮ ਜਾਰੀ ਨਹੀਂ ਕੀਤਾ ਗਿਆ ਹੈ, ਇਸ ਨੂੰ ਭਰਨ ਤੋਂ ਬਾਅਦ ਹੀ 2000 ਦੇ ਨੋਟ ਬਦਲੇ ਜਾਣਗੇ। ਬੈਂਕਾਂ ਨੂੰ ਆਰਬੀਆਈ ਤੋਂ ਅਜਿਹੀ ਕੋਈ ਹਦਾਇਤ ਨਹੀਂ ਮਿਲੀ ਹੈ, ਜਿਸ ਵਿੱਚ ਨੋਟ ਬਦਲਣ ਤੋਂ ਪਹਿਲਾਂ ਲੋਕਾਂ ਨੂੰ ਕੋਈ ਫਾਰਮ ਜਾਂ ਕੋਈ ਪਰਚੀ ਭਰਨੀ ਪਵੇ ਜਾਂ ਆਪਣਾ ਪਛਾਣ ਪੱਤਰ ਦੇਣਾ ਹੋਵੇਗਾ। SBI ਨੇ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਖਬਰਾਂ 'ਤੇ ਸਫਾਈ ਦਿੰਦੇ ਹੋਏ ਕਿਹਾ ਹੈ ਕਿ ਲੋਕਾਂ ਨੂੰ 20000 ਰੁਪਏ ਤੱਕ ਦੇ ਨੋਟ ਬਦਲਣ ਲਈ ਕੋਈ ਫਾਰਮ ਨਹੀਂ ਭਰਨਾ ਪਵੇਗਾ।ਕੀ ਦੇਣਾ ਪਵੇਗਾ ਕੋਈ IDਪਰੂਫ਼ ?ਆਰਬੀਆਈ ਨੇ ਇਸ ਸਬੰਧੀ ਕੋਈ ਨਿਰਦੇਸ਼ ਜਾਰੀ ਨਹੀਂ ਕੀਤਾ ਹੈ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਹੁਣ ਲੋਕਾਂ ਨੂੰ 2000 ਦੇ ਨੋਟ ਨੂੰ ਬਦਲਣ ਲਈ ਕੋਈ ਪਛਾਣ ਪੱਤਰ ਨਹੀਂ ਦੇਣਾ ਪਵੇਗਾ। ਹਾਲਾਂਕਿ ਸੋਸ਼ਲ ਮੀਡੀਆ 'ਤੇ ਅਜਿਹੇ ਫਾਰਮ ਕਾਫੀ ਵਾਇਰਲ ਹੋ ਰਹੇ ਹਨ, ਜਿਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੋਕਾਂ ਨੂੰ 2000 ਰੁਪਏ ਦਾ ਨੋਟ ਬਦਲਣ ਲਈ ਆਈਡੀ ਦਿਖਾਉਣੀ ਹੋਵੇਗੀ। ਬੈਂਕਾਂ ਦਾ ਕਹਿਣਾ ਹੈ ਕਿ ਬਹੁਤ ਘੱਟ ਲੋਕ ਹਨ ਜਿਨ੍ਹਾਂ ਕੋਲ ਦੋ ਹਜ਼ਾਰ ਰੁਪਏ ਦੇ ਨੋਟ ਹਨ। ਇਸ ਲਈ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਆਸਾਨੀ ਨਾਲ ਨੋਟਾਂ ਨੂੰ ਬਦਲ ਕੇ ਜਮ੍ਹਾ ਕਰਵਾ ਸਕਣਗੇ। SBI ਨੇ ਸਰਕੂਲਰ ਜਾਰੀ ਕਰਕੇ ਕਿਹਾ ਹੈ ਕਿ 2000 ਰੁਪਏ ਦੇ ਨੋਟ ਨੂੰ ਬਦਲਣ ਲਈ ਤੁਹਾਨੂੰ ਕੋਈ ਵੀ ID ਦਿਖਾਉਣ ਦੀ ਲੋੜ ਨਹੀਂ ਹੋਵੇਗੀ। ਤੁਸੀਂ ਬੈਂਕ ਜਾ ਕੇ ਆਸਾਨੀ ਨਾਲ ਨੋਟ ਜਮ੍ਹਾ ਕਰਾ ਸਕੋਗੇ।ਕਿਵੇਂ ਬਦਲ ਸਕਦੇ ਹਾਂ 2000 ਦੇ ਨੋਟ ?ਨੋਟ ਬਦਲਣ ਲਈ ਤੁਸੀਂ ਆਪਣੀ ਨਜ਼ਦੀਕੀ ਬੈਂਕ ਸ਼ਾਖਾ 'ਚ ਪਹੁੰਚੋ। ਤੁਸੀਂ ਉੱਥੇ ਜਾ ਕੇ ਆਸਾਨੀ ਨਾਲ ਨੋਟ ਬਦਲ ਸਕਦੇ ਹੋ। ਜੇਕਰ ਤੁਹਾਡਾ ਉਸੇ ਬੈਂਕ ਵਿੱਚ ਖਾਤਾ ਹੈ, ਤਾਂ ਤੁਸੀਂ ਆਪਣੇ ਖਾਤੇ 'ਚ ਪੈਸੇ ਜਮ੍ਹਾ ਕਰ ਸਕਦੇ ਹੋ। 20 ਹਜ਼ਾਰ ਤੱਕ ਲਈ ਕੋਈ ਪਰਚੀ ਜਾਂ ਫਾਰਮ ਨਹੀਂ ਭਰਨਾ ਪਵੇਗਾ। ਕੋਈ ਆਈਡੀ ਨਹੀਂ ਦਿਖਾਉਣੀ ਪਵੇਗੀ। ਕੇਵਾਈਸੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਨੋਟ ਆਸਾਨੀ ਨਾਲ ਬਦਲੇ ਜਾਣਗੇ।ਕੀ ਹੈ ਨੋਟ ਬਦਲਣ ਦੀ ਲਿਮਟ?RBIਨੇ ਇੱਕ ਦਿਨ 'ਚ 2000 ਰੁਪਏ ਦੇ 10 ਨੋਟ ਬਦਲਣ ਦੀ ਇਜਾਜ਼ਤ ਦੇ ਦਿੱਤੀ ਹੈ ਅਤੇ ਬੈਂਕ ਖਾਤੇ 'ਚ ਜਮ੍ਹਾ ਕਰਨ ਦੀ ਕੋਈ ਸੀਮਾ ਨਹੀਂ ਹੈ। ਤੁਹਾਡੇ ਕੋਲ 23 ਮਈ ਤੋਂ 30 ਸਤੰਬਰ ਤੱਕ ਦਾ ਸਮਾਂ ਹੈ। ਇੱਕ ਦਿਨ ਵਿੱਚ 20000 ਰੁਪਏ ਬਦਲੇ ਜਾ ਸਕਦੇ ਹਨ। ਬੈਂਕ ਖਾਤੇ 'ਚ ਜਮ੍ਹਾ ਕਰਨ ਦੀ ਕੋਈ ਸੀਮਾ ਨਹੀਂ ਹੈ, ਪਰ ਬੈਂਕਿੰਗ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ।ਕਦੋਂ ਤੱਕ ਬਦਲੇ ਜਾ ਸਕਦੇ ਹਨ ਨੋਟ?ਤੁਸੀਂ 23 ਮਈ ਤੋਂ 30 ਸਤੰਬਰ ਤੱਕ ਨੋਟ ਬਦਲ ਸਕਦੇ ਹੋ। ਇਸ ਤੋਂ ਬਾਅਦ ਵੀ ਜੇਕਰ ਤੁਸੀਂ ਨੋਟ ਬਦਲਾਉਣ ਵਿੱਚ ਅਸਮਰੱਥ ਰਹਿੰਦੇ ਹੋ, ਯਾਨੀ ਕਿ ਜੇਕਰ ਤੁਸੀਂ 30 ਸਤੰਬਰ ਦੀ ਡੈੱਡਲਾਈਨ ਮਿਸ ਕਰਦੇ ਹੋ, ਤਾਂ ਤੁਹਾਨੂੰ ਆਰਬੀਆਈ ਦਫ਼ਤਰ ਜਾ ਕੇ ਨੋਟ ਬਦਲਵਾਉਣਾ ਹੋਵੇਗਾ।ਜਿਨ੍ਹਾਂ ਕੋਲ ਖਾਤਾ ਨਹੀਂ ਉਹ ਕੀ ਕਰਨ?ਆਰਬੀਆਈ ਨੇ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਕੋਲ ਬੈਂਕ ਖਾਤਾ ਨਹੀਂ ਹੈ ਉਹ ਵੀ ਆਪਣੀ ਨਜ਼ਦੀਕੀ ਸ਼ਾਖਾ 'ਚ ਜਾ ਕੇ ਆਸਾਨੀ ਨਾਲ 20,000 ਰੁਪਏ ਤੱਕ ਨੋਟ ਬਦਲਾ ਸਕਦੇ ਹਨ। 2000 ਦੇ ਨੋਟ ਦੇ ਬਰਾਬਰ ਮੁੱਲ ਦੇ ਛੋਟੇ ਨੋਟ ਬਦਲੇ ਜਾਣਗੇ ਅਤੇ ਉਨ੍ਹਾਂ ਨੂੰ ਵਾਪਸ ਕਰ ਦਿੱਤੇ ਜਾਣਗੇ।