ਰੋਪਵੇਅ ਹਾਦਸਾ : ਫ਼ੌਜ ਤੇ ਐਨਡੀਆਰਐਫ ਵੱਲੋਂ ਰੈਸਕਿਊ ਆਪ੍ਰੇਸ਼ਨ ਜਾਰੀ

By  Ravinder Singh April 12th 2022 10:28 AM -- Updated: April 12th 2022 10:39 AM

Ropeway Accident: ਝਾਰਖੰਡ : ਦੇਵਘਰ ਵਿੱਚ ਰੋਪਵੇਅ ਹਾਦਸੇ ਵਿੱਚ ਹੁਣ ਤੱਕ 35 ਤੋਂ 40 ਲੋਕ ਫਸੇ ਹੋਏ ਹਨ। ਜਾਣਕਾਰੀ ਮੁਤਾਬਕ ਹੁਣ ਤੱਕ 15 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਇਸ ਹਾਦਸੇ 'ਚ 2 ਲੋਕਾਂ ਦੀ ਮੌਤ ਹੋ ਗਈ ਹੈ। ਘਟਨਾ ਐਤਵਾਰ ਸ਼ਾਮ ਨੂੰ ਵਾਪਰੀ। ਇਸ ਹਾਦਸੇ ਕਾਰਨ 48 ਲੋਕਾਂ ਦੇ ਫਸੇ ਹੋਏ ਸਨ। ਇਸ ਤੋਂ ਪਹਿਲਾਂ ਦੋ ਦਿਨਾਂ ਵਿੱਚ 40 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਫਸੇ ਹੋਏ ਸੈਲਾਨੀ ਬਿਹਾਰ, ਪੱਛਮੀ ਬੰਗਾਲ ਅਤੇ ਝਾਰਖੰਡ ਦੇ ਹਨ। ਰੋਪਵੇਅ ਹਾਦਸਾ : 35 ਤੋਂ 40 ਲੋਕ ਅਜੇ ਵੀ ਫਸੇ ਹੋਏਝਾਰਖੰਡ ਦੇ ਦੇਵਘਰ ਜ਼ਿਲੇ 'ਚ ਬਾਬਾ ਬੈਦਿਆਨਾਥ ਮੰਦਰ ਨੇੜੇ ਤ੍ਰਿਕੁਟ ਪਹਾੜੀ 'ਤੇ 12 ਰੋਪਵੇਅ ਟਰਾਲੀਆਂ ਇਕ-ਦੂਜੇ ਨਾਲ ਟਕਰਾ ਗਈਆਂ।  ਰੋਪਵੇਅ ਹਾਦਸੇ ਦੇ ਸ਼ਰਧਾਲੂਆਂ ਨੂੰ ਬਚਾਉਣ ਦਾ ਕੰਮ ਜਾਰੀ ਹੈ। ਸਾਰੇ ਸੈਲਾਨੀਆਂ ਨੂੰ ਹੈਲੀਕਾਪਟਰ ਰਾਹੀਂ ਸੁਰੱਖਿਅਤ ਬਾਹਰ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫੌਜ ਦੇ ਹੈਲੀਕਾਪਟਰਾਂ ਨੂੰ ਆਪਰੇਸ਼ਨ ਨੂੰ ਅੰਜਾਮ ਦੇਣ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੋਪਵੇਅ ਹਾਦਸਾ : 35 ਤੋਂ 40 ਲੋਕ ਅਜੇ ਵੀ ਫਸੇ ਹੋਏ ਰੋਪਵੇਅ ਨੂੰ ਚਲਾਉਣ ਲਈ ਤਾਰਾਂ ਦਾ ਜਾਲ ਹੈ। ਇਸ ਕਾਰਨ ਫੌਜ ਦੇ ਹੈਲੀਕਾਪਟਰ ਨੂੰ ਆਪਰੇਸ਼ਨ ਨੂੰ ਅੰਜਾਮ ਦੇਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁੜ ਯੋਜਨਾ ਬਣਾ ਕੇ ਬਚਾਅ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਦਾ ਫਾਇਦਾ ਦੇਖਣ ਨੂੰ ਮਿਲ ਰਿਹਾ ਹੈ। ਹਵਾਈ ਸੈਨਾ ਦੇ ਤਿੰਨ ਹੈਲੀਕਾਪਟਰ ਆਪਰੇਸ਼ਨ ਵਿੱਚ ਲੱਗੇ ਹੋਏ ਹਨ। ਸਥਿਤੀ ਇਹ ਹੈ ਕਿ ਐਤਵਾਰ ਸ਼ਾਮ ਕਰੀਬ 4 ਵਜੇ ਵਾਪਰੇ ਇਸ ਹਾਦਸੇ ਤੋਂ ਬਾਅਦ 48 ਸ਼ਰਧਾਲੂ 18 ਟਰਾਲੀਆਂ ਵਿੱਚ ਫਸ ਕੇ ਹਵਾ ਵਿੱਚ ਲਟਕ ਗਏ ਸਨ। ਇਸ ਹਾਦਸੇ 'ਚ 12 ਲੋਕ ਜ਼ਖਮੀ ਹੋ ਗਏ। NDRF ਦੀ ਟੀਮ ਅਤੇ ਫੌਜ ਦੇ ਕਮਾਂਡੋ ਸਾਂਝੇ ਤੌਰ 'ਤੇ ਇਸ ਆਪਰੇਸ਼ਨ ਨੂੰ ਅੰਜਾਮ ਦੇ ਰਹੇ ਹਨ। ਇਹ ਰੋਪਵੇਅ ਤ੍ਰਿਕੁਟਾ ਪਹਾੜ ਦੀ ਸਭ ਤੋਂ ਉੱਚੀ ਚੋਟੀ ਉਤੇ ਹੈ। ਇਹ ਚੋਟੀ ਸਮੁੰਦਰ ਤਲ ਤੋਂ 2470 ਫੁੱਟ ਦੀ ਉਚਾਈ 'ਤੇ ਦੇਵਘਰ ਸ਼ਹਿਰ ਤੋਂ ਲਗਭਗ 20 ਕਿਲੋਮੀਟਰ ਦੂਰ ਹੈ, ਜੋ ਦੇਵਘਰ-ਦੁਮਕਾ ਰੋਡ 'ਤੇ ਮੋਹਨਪੁਰ ਬਲਾਕ ਵਿੱਚ ਆਉਂਦੀ ਹੈ। ਰੋਪਵੇਅ ਹਾਦਸਾ : 35 ਤੋਂ 40 ਲੋਕ ਅਜੇ ਵੀ ਫਸੇ ਹੋਏਰੋਪਵੇਅ ਦੀ ਉਚਾਈ ਸਤ੍ਹਾ ਤੋਂ ਲਗਭਗ 1500 ਫੁੱਟ ਹੈ। ਤ੍ਰਿਕੁਟਾ ਪਰਬਤ ਦੀ ਤਲਹਟੀ ਮਯੂਰਾਕਸ਼ੀ ਨਦੀ ਨਾਲ ਘਿਰੀ ਹੋਈ ਹੈ। ਰੋਪਵੇਅ ਦੀ ਲੰਬਾਈ ਲਗਭਗ 766 ਮੀਟਰ (2512 ਫੁੱਟ) ਹੈ। ਤ੍ਰਿਕੁਟ ਰੋਪਵੇਅ ਵਿੱਚ ਸੈਲਾਨੀਆਂ ਲਈ ਕੁੱਲ 26 ਕੈਬਿਨ ਹਨ। ਸਿਖਰ 'ਤੇ ਪਹੁੰਚਣ ਲਈ ਸਿਰਫ 8 ਤੋਂ 10 ਮਿੰਟ ਲੱਗਦੇ ਹਨ। ਰੋਪਵੇਅ ਰਾਹੀਂ ਜਾਣ ਲਈ 130 ਰੁਪਏ ਖ਼ਰਚ ਕਰਨੇ ਪੈਂਦੇ ਹਨ। ਇਹ ਝਾਰਖੰਡ ਦਾ ਇੱਕੋ ਇੱਕ ਰੋਪਵੇਅ ਹੈ। ਇਹ ਸਤ੍ਹਾ ਤੋਂ 800 ਮੀਟਰ ਦੀ ਉਚਾਈ 'ਤੇ ਹੈ। ਰੋਪਵੇਅ ਦਾ ਸਮਾਂ ਨਿਯਮਤ ਤੌਰ 'ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੈ। ਇਹ ਭਾਰਤ ਵਿੱਚ ਸਭ ਤੋਂ ਉੱਚੀ ਕੇਬਲ ਕਾਰ ਵਜੋਂ ਜਾਣੀ ਜਾਂਦੀ ਹੈ। ਸੂਬਾ ਸਰਕਾਰ ਦੀ ਵਿਸ਼ੇਸ਼ ਬੇਨਤੀ 'ਤੇ ਫਸੇ ਯਾਤਰੀਆਂ ਨੂੰ ਵਾਪਸ ਲਿਆਉਣ ਲਈ ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰ ਦੀ ਵਰਤੋਂ ਕੀਤੀ ਜਾ ਰਹੀ ਹੈ। ਫਸੇ ਸਾਰੇ ਸੈਲਾਨੀਆਂ ਨੂੰ ਹੈਲੀਕਾਪਟਰ ਰਾਹੀਂ ਟਰਾਲੀ ਵਿੱਚੋਂ ਸੁਰੱਖਿਅਤ ਬਾਹਰ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ। ਇਹ ਵੀ ਪੜ੍ਹੋ : ਭਾਰਤ ਰੂਸੀ ਤੇਲ ਦਰਾਮਦ ਕਰ ਕੇ ਕਿਸੇ ਪਾਬੰਦੀ ਦੀ ਉਲੰਘਣਾ ਨਹੀਂ ਕਰ ਰਿਹਾ: ਅਮਰੀਕਾ

Related Post