ਰੋਡਰੇਜ਼ ਮਾਮਲਾ : ਪੀੜਤ ਪਰਿਵਾਰ ਨੂੰ 34 ਸਾਲ ਦੀ ਲੜਾਈ ਮਗਰੋਂ ਇਨਸਾਫ਼ ਮਿਲਿਆ : ਰਾਣਾ ਗੁਰਜੀਤ ਸਿੰਘ

By  Ravinder Singh May 20th 2022 01:07 PM

ਕਪੂਰਥਲਾ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਵੱਲੋਂ ਇਕ ਸਾਲ ਦੀ ਸਜ਼ਾ ਸੁਣਾਏ ਜਾਣ ਦੇ ਫ਼ੈਸਲੇ ਉਤੇ ਟਿੱਪਣੀ ਕਰਦਿਆਂ ਕਿਹਾ ਕਿ ਪੀੜਤ ਪਰਿਵਾਰ ਨੇ 34 ਸਾਲ ਦੀ ਲੰਬੀ ਲੜਾਈ ਤੋਂ ਬਾਅਦ ਇਨਸਾਫ਼ ਮਿਲਿਆ ਹੈ ਅਤੇ ਜਿਥੇ ਤਕ ਗੱਲ ਨਵਜੋਤ ਸਿੰਘ ਸਿੱਧੂ ਦੀ ਹੈ ਉਨ੍ਹਾਂ ਨੂੰ ਰੱਬ ਦਾ ਭਾਣਾ ਮੰਨ ਕੇ ਇਸ ਉਤੇ ਅਮਲ ਕਰਨਾ ਚਾਹੀਦਾ ਹੈ। ਰੋਡਰੇਜ਼ ਮਾਮਲਾ : ਪੀੜਤ ਪਰਿਵਾਰ ਨੂੰ 34 ਸਾਲ ਦੀ ਲੜਾਈ ਮਗਰੋਂ ਇਨਸਾਫ਼ ਮਿਲਿਆ : ਰਾਣਾ ਗੁਰਜੀਤ ਸਿੰਘ ਉਨ੍ਹਾਂ ਨੇ ਕਿਹਾ ਕਿ ਅਜਿਹੇ ਨਾਜ਼ੁਕ ਹਾਲਾਤ ਵਿੱਚ ਉਹ ਸਿੱਧੂ ਉਤੇ ਕੋਈ ਹਮਲਾ ਨਹੀਂ ਕਰਨਾ ਚਾਹੁੰਦਾ। ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਸ਼ਾਇਦ ਪਹਿਲੇ ਅਜਿਹੇ ਪ੍ਰਧਾਨ ਸਨ ਜਿਨ੍ਹਾਂ ਦੀ ਰਹਿਨੁਮਾਈ ਵਿੱਚ ਕਾਂਗਰਸ ਪਾਰਟੀ ਇੰਨੀ ਬੁਰੀ ਤਰ੍ਹਾਂ ਹਾਰੀ ਤੇ ਉਹ ਸਿਰਫ਼ ਆਪਣੀ ਸੀਟ ਉਤੇ ਹੀ ਪ੍ਰਚਾਰ ਕਰਨ ਲਈ ਘਿਰ ਗਏ ਤੇ ਬਾਕੀ ਸੀਟਾਂ ਉਤੇ ਪ੍ਰਚਾਰ ਹੀ ਕਰਨ ਨਹੀਂ ਗਏ। ਰੋਡਰੇਜ਼ ਮਾਮਲਾ : ਪੀੜਤ ਪਰਿਵਾਰ ਨੂੰ 34 ਸਾਲ ਦੀ ਲੜਾਈ ਮਗਰੋਂ ਇਨਸਾਫ਼ ਮਿਲਿਆ : ਰਾਣਾ ਗੁਰਜੀਤ ਸਿੰਘਜਦਕਿ ਚਰਨਜੀਤ ਚੰਨੀ ਨੇ ਪਾਰਟੀ ਲਈ ਵਧੀਆ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਸਿੱਧੂ ਦੀ ਸਜ਼ਾ ਉਤੇ ਨਿਸ਼ਾਨਾ ਵਿੰਨ੍ਹ ਰਹੇ ਹਨ। ਉਹ ਇਕ ਸਿਆਸੀ ਟੀਚੇ ਤਹਿਤ ਸਭ ਕੁਝ ਕਰ ਰਹੇ ਹਨ। ਇਸ ਤੋਂ ਇਲਾਵਾ ਰਾਣਾ ਗੁਰਜੀਤ ਨੇ ਸੁਨੀਲ ਜਾਖੜ ਦੇ ਭਾਜਪਾ ਦੇ ਜਾਣ ਦੇ ਫ਼ੈਸਲੇ ਨੂੰ ਗਲਤ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਹ ਪਾਰਟੀ ਦੇ ਸੀਨੀਅਰ ਆਗੂ ਸਨ ਤੇ ਜੇ ਪਾਰਟੀ ਨਾਲ ਕੋਈ ਮਨਮੁਟਾਵ ਸੀ ਤਾਂ ਘਰ ਬੈਠ ਕੇ ਨਾਰਾਜ਼ਗੀ ਕਰ ਲੈਂਦੇ ਪਰ ਪਾਰਟੀ ਛੱਡਣਾ ਬਿਲਕੁਲ ਗਲਤ ਫ਼ੈਸਲਾ ਹੈ। ਰੋਡਰੇਜ਼ ਮਾਮਲਾ : ਪੀੜਤ ਪਰਿਵਾਰ ਨੂੰ 34 ਸਾਲ ਦੀ ਲੜਾਈ ਮਗਰੋਂ ਇਨਸਾਫ਼ ਮਿਲਿਆ : ਰਾਣਾ ਗੁਰਜੀਤ ਸਿੰਘਜ਼ਿਕਰਯੋਗ ਹੈ ਕਿ 34 ਸਾਲ ਪੁਰਾਣੇ ਰੋਡਰੇਜ਼ ਮਾਮਲੇ ਵਿੱਚ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਵੱਲੋਂ ਇਕ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਨੂੰ ਲੈ ਕੇ ਸਿੱਧੂ ਨੇ ਸੁਪਰੀਮ ਕੋਰਟ ਦਾ ਦੁਬਾਰਾ ਰੁਖ ਕੀਤਾ ਹੈ। ਇਹ ਵੀ ਪੜ੍ਹੋ : ਸੂਬਾ ਸਰਕਾਰ ਐਮਆਰਪੀ 'ਤੇ ਸ਼ਰਾਬ ਵੇਚਣ ਲਈ ਬਣਾਏਗੀ ਨਵੀਂ ਪਾਲਿਸੀ

Related Post