'ਅਮੀਰ ਵਰਗ' ਨੂੰ 600 ਯੂਨਿਟ ਤੋਂ ਜ਼ਿਆਦਾ ਬਿੱਲ ਆਉਣ 'ਤੇ ਭਰਨਾ ਪਵੇਗਾ ਪੂਰਾ ਬਿੱਲ : ਬਿਜਲੀ ਮੰਤਰੀ ਹਰਭਜਨ ਸਿੰਘ

By  Ravinder Singh April 18th 2022 04:06 PM

ਚੰਡੀਗੜ੍ਹ : ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਮਹੀਨੇ ਵਿੱਚ ਕਈ ਵੱਡੇ ਫੈਸਲੇ ਲਏ ਹਨ, ਜਿਸ ਵਿੱਚ ਗੈਂਗਸਟਰ ਵਿਰੋਧੀ ਯੂਨਿਟ ਦਾ ਗਠਨ ਕੀਤਾ ਗਿਆ ਹੈ। ਭ੍ਰਿਸ਼ਟਾਚਾਰ ਵਿਰੁੱਧ ਉਹੀ ਟੋਲ ਫਰੀ ਨੰਬਰ ਵੀ ਜਾਰੀ ਕੀਤੇ ਗਏ ਹਨ। 'ਅਮੀਰ ਵਰਗ' ਨੂੰ 600 ਯੂਨਿਟ ਤੋਂ ਜ਼ਿਆਦਾ ਬਿੱਲ ਆਉਣ 'ਤੇ ਪੂਰਾ ਬਿੱਲ ਭਰਨਾ ਪਵੇਗਾ : ਬਿਜਲੀ ਮੰਤਰੀ ਹਰਭਜਨ ਸਿੰਘਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਜਿਸ ਤਰੀਕੇ ਨਾਲ 600 ਯੂਨਿਟ ਮੁਆਫ ਕਰਨ ਦਾ ਫੈਸਲਾ ਲਿਆ ਗਿਆ ਹੈ, ਉਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਹਾਲਾਂਕਿ ਉਨ੍ਹਾਂ ਨੇ ਹੋ ਰਹੇ ਵਿਰੋਧ ਉਤੇ ਬੋਲਦੇ ਹੋਏ ਕਿਹਾ ਕਿ ਜਰਨਲ ਵਰਗ ਦੇ ਲੋਕਾਂ ਦਾ ਬਿਜਲੀ ਬਿੱਲ ਮੁਆਫ ਕੀਤਾ ਗਿਆ ਹੈ। ਜੇ ਕੋਈ 600 ਯੂਨਿਟ ਬਿਜਲੀ ਤੋਂ ਜ਼ਿਆਦਾ ਇਸਤੇਮਾਲ ਕਰਦਾ ਹੈ ਤਾਂ ਉਹ ਮੰਨਿਆ ਜਾ ਸਕਦਾ ਹੈ ਕਿ ਅਮੀਰ ਲੋਕਾਂ ਦਾ ਹੀ ਆਉਂਦਾ ਹੈ, ਇਸ ਕਾਰਨ ਉਨ੍ਹਾਂ ਨੂੰ ਪੂਰਾ ਬਿਜਲੀ ਬਿੱਲ ਭਰਨਾ ਪਵੇਗਾ। 'ਅਮੀਰ ਵਰਗ' ਨੂੰ 600 ਯੂਨਿਟ ਤੋਂ ਜ਼ਿਆਦਾ ਬਿੱਲ ਆਉਣ 'ਤੇ ਪੂਰਾ ਬਿੱਲ ਭਰਨਾ ਪਵੇਗਾ : ਬਿਜਲੀ ਮੰਤਰੀ ਹਰਭਜਨ ਸਿੰਘਹਰਭਜਨ ਸਿੰਘ ਨੇ ਕਿਹਾ ਕਿ ਸਰਕਾਰ ਦੀ ਜਾਂਚ ਕਰਵਾਈ ਜਾਵੇਗੀ, ਜਿਸ ਵਿਚ ਫੈਸਲਾ ਹੋਇਆ ਹੈ ਕਿ ਪੰਜਾਬ ਸਿਰ 3 ਲੱਖ ਕਰੋੜ ਦਾ ਕਰਜ਼ਾ ਚੜ੍ਹਿਆ ਹੋਇਆ ਹੈ, ਜੇ ਇਸ ਵਿਚ ਕੋਈ ਗਲਤੀ ਸਾਹਮਣੇ ਆਈ ਤਾਂ ਕਾਰਵਾਈ ਵੀ ਕੀਤੀ ਜਾਵੇਗੀ। 'ਅਮੀਰ ਵਰਗ' ਨੂੰ 600 ਯੂਨਿਟ ਤੋਂ ਜ਼ਿਆਦਾ ਬਿੱਲ ਆਉਣ 'ਤੇ ਪੂਰਾ ਬਿੱਲ ਭਰਨਾ ਪਵੇਗਾ : ਬਿਜਲੀ ਮੰਤਰੀ ਹਰਭਜਨ ਸਿੰਘ ਹਰਭਜਨ ਸਿੰਘ ਨੇ ਕਿਹਾ ਕਿ ਸਰਕਾਰ ਦੀ ਜਾਂਚ ਕਰਵਾਈ ਜਾਵੇਗੀ, ਜਿਸ ਵਿਚ ਫੈਸਲਾ ਹੋਇਆ ਹੈ ਕਿ ਪੰਜਾਬ ਸਿਰ 3 ਲੱਖ ਕਰੋੜ ਦਾ ਕਰਜ਼ਾ ਚੜ੍ਹਿਆ ਹੋਇਆ ਹੈ, ਜੇਕਰ ਇਸ ਵਿਚ ਕੋਈ ਗਲਤੀ ਸਾਹਮਣੇ ਆਈ ਤਾਂ ਕਾਰਵਾਈ ਵੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਅਹਿਮ ਫ਼ੈਸਲੇ ਲਵੇਗੀ ਤਾਂ ਕਿ ਪੰਜਾਬ ਦਾ ਵਿਕਾਸ ਕੀਤਾ ਜਾ ਸਕੇ। ਇਸ ਤੋਂ ਇਲਾਵਾ ਲੋਕ ਭਲਾਈ ਦੀਆਂ ਸਕੀਮਾਂ ਵੀ ਆਰੰਭ ਕੀਤੀਆਂ ਜਾਣਗੀਆਂ। ਇਹ ਵੀ ਪੜ੍ਹੋ : Weight Loss Tips: ਭਾਰ ਘਟਾਉਣਾ ਲਈ ਅਪਣਾਓ ਇਹ TIPS, ਕੁਝ ਹੀ ਦਿਨਾਂ 'ਚ ਦਿਖੇਗਾ ਅਸਰ

Related Post