ਨਤੀਜਾ ਕਾਪੀ ਵਿਦਿਆਰਥੀਆਂ ਨੂੰ ਮੁਫ਼ਤ ਦਿੱਤੀ ਜਾਵੇ ਤੇ 800 ਰੁਪਏ ਵਸੂਲਣੇ ਗ਼ਲਤ : ਡਾ. ਚੀਮਾ

By  Ravinder Singh April 7th 2022 06:49 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਹਦਾਇਤ ਕਰਨ ਕਿ ਉਹ ਵਿਦਿਆਰਥੀਆਂ ਨਾਲ ਠੱਗੀ ਨਾ ਮਾਰਨ ਤੇ ਪਾਰਟੀ ਨੇ ਮੰਗ ਕੀਤੀ ਕਿ ਵਿਦਿਆਰਥੀਆਂ ਨੂੰ ਉਹ 94 ਕਰੋੜ ਰੁਪਏ ਪ੍ਰੀਖਿਆ ਫੀਸ ਦੀ ਰਾਸ਼ੀ ਵਾਪਸ ਦਿੱਤੀ ਜਾਵੇ ਜੋ ਪ੍ਰੀਖਿਆ ਕਦੇ ਲਈ ਹੀ ਨਹੀਂ ਗਈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਕ ਪਾਸੇ ਤਾਂ ਮੁੱਖ ਮੰਤਰੀ ਪ੍ਰਾਈਵੇਟ ਸਕੂਲਾਂ ਦੇ ਕੰਮ ਨੂੰ ਨਿਯਮਿਤ ਕਰਨ ਦੀ ਗੱਲ ਕਰਦੇ ਹਨ ਪਰ ਦੂਜੇ ਪਾਸੇ ਉਨ੍ਹਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਰਕਾਰੀ ਸਿੱਖਿਆ ਬੋਰਡ ਸਿੱਖਿਆ ਨੂੰ ਵਪਾਰਕ ਧੰਦਾ ਨਾ ਬਣਾਵੇ। ਨਤੀਜਾ ਕਾਪੀ ਵਿਦਿਆਰਥੀਆਂ ਨੂੰ ਮੁਫ਼ਤ ਦਿੱਤੀ ਜਾਵੇ ਤੇ 800 ਰੁਪਏ ਵਸੂਲਣੇ ਗ਼ਲਤ : ਡਾ. ਚੀਮਾਉਨ੍ਹਾਂ ਨੇ ਕਿਹਾ ਕਿ 2020‘21 ਲਈ ਵਿਦਿਆਰਥੀਆਂ ਤੋਂ ਲਈ 94 ਕਰੋੜ ਰੁਪਏ ਪ੍ਰੀਖਿਆ ਫੀਸ ਵਾਪਸ ਕੀਤੀ ਜਾਵੇ ਕਿਉਂਕਿ ਕੋਰੋਨਾ ਮਹਾਮਾਰੀ ਦੇ ਕਾਰਨ ਇਹ ਪੇਪਰ ਹੋ ਹੀ ਨਹੀਂ ਸਕੇ। ਉਨ੍ਹਾਂ ਨੇ ਕਿਹਾ ਕਿ ਬੋਰਡ ਵੱਲੋਂ ਇਹ ਕਹਿਣਾ ਕਿ ਉਸ ਨੇ ਪ੍ਰੀਖਿਆ ਲਈ ਪੇਪਰ ਛਪਵਾਏ ਸਨ, ਬੇਤੁਕਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਪ੍ਰੀਖਿਆ ਪੇਪਰ ਛਾਪਣ ਉਤੇ ਸਿਰਫ ਨਿਗੂਣਾ ਖ਼ਰਚਾ ਆਉਂਦਾ ਹੈ। ਜੇ ਲੋੜ ਹੈ ਤਾਂ ਫਿਰ ਹਰ ਵਿਦਿਆਰਥੀ ਤੋਂ ਲਏ 1100 ਰੁਪਏ ਵਿਚੋਂ ਕੁਝ ਰਾਸ਼ੀ ਕੱਟ ਕੇ ਬਾਕੀ ਰਾਸ਼ੀ ਵਿਦਿਆਰਥੀਆਂ ਨੂੰ ਵਾਪਸ ਦੇਣੀ ਚਾਹੀਦੀ ਹੈ। ਡਾ. ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਸਿੱਖਿਆ ਬੋਰਡ ਨੂੰ ਇਮਾਨਦਾਰੀ ਤੇ ਪਾਰਦਰਸ਼ੀ ਢੰਗ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜਦੋਂ ਸਾਡਾ ਆਪਣਾ ਘਰ ਹੀ ਠੀਕ ਨਹੀਂ ਤਾਂ ਫਿਰ ਅਸੀਂ ਪ੍ਰਾਈਵੇਟ ਸੈਕਟਰ ਵਾਸਤੇ ਸੁਧਾਰ ਕਿਵੇਂ ਲਾਗੂ ਕਰਾਂਗੇ ? ਨਤੀਜਾ ਕਾਪੀ ਵਿਦਿਆਰਥੀਆਂ ਨੂੰ ਮੁਫ਼ਤ ਦਿੱਤੀ ਜਾਵੇ ਤੇ 800 ਰੁਪਏ ਵਸੂਲਣੇ ਗ਼ਲਤ : ਡਾ. ਚੀਮਾਅਕਾਲੀ ਆਗੂ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਜਿਹੜੀਆਂ ਸੇਵਾਵਾਂ ਬੋਰਡ ਨੇ ਪ੍ਰਦਾਨ ਹੀ ਨਹੀਂ ਕੀਤੀਆਂ, ਉਸਦੀ ਫੀਸ ਲੈਣ ਤੋਂ ਬਾਅਦ ਹੁਣ ਸਿੱਖਿਆ ਬੋਰਡ ਹਰੇਕ ਵਿਦਿਆਰਥੀ ਤੋਂ 800 ਰੁਪਏ ਮੰਗ ਰਿਹਾ ਹੈ ਤਾਂ ਜੋ ਨਤੀਜੇ ਦੀ ਹਾਰਡ ਕਾਪੀ ਦਿੱਤੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਅਜਿਹੀ ਗੱਲ ਕਦੇ ਪਹਿਲਾਂ ਸੁਣਨ ਨੂੰ ਨਹੀਂ ਮਿਲੀ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਨਤੀਜਾ ਸਰਟੀਫਿਕੇਟ ਮੁਫ਼ਤ ਵਿੱਚ ਮਿਲਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੇ ਪਹਿਲਾਂ ਹੀ ਪ੍ਰੀਖਿਆ ਫ਼ੀਸ ਭਰੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਤੋਂ ਕੋਈ ਪ੍ਰਿੰਟਿੰਗ ਦਾ ਪੈਸਾ ਲੈਣਾ ਹੈ ਤਾਂ ਫਿਰ ਇਸ ਲਈ 10 ਰੁਪਏ ਪ੍ਰਤੀ ਕਾਪੀ ਤੋਂ ਜ਼ਿਆਦਾ ਨਹੀਂ ਲਿਆ ਜਾਣਾ ਚਾਹੀਦਾ।ਨਤੀਜਾ ਕਾਪੀ ਵਿਦਿਆਰਥੀਆਂ ਨੂੰ ਮੁਫ਼ਤ ਦਿੱਤੀ ਜਾਵੇ ਤੇ 800 ਰੁਪਏ ਵਸੂਲਣੇ ਗ਼ਲਤ : ਡਾ. ਚੀਮਾ ਡਾ. ਚੀਮਾ ਨੇ ਕਿਹਾ ਕਿ ਰਾਜ ਦੇ ਸਰਕਾਰੀ ਸਕੂਲਾ ਵਿੱਚ ਪੜ੍ਹਦੇ ਬਹੁਤੇ ਵਿਦਿਆਰਥੀ ਸਮਾਜ ਦੇ ਕਮਜ਼ੋਰ ਤਬਕੇ ਦੇ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਵਿਦਿਆਰਥੀਆਂ ਤੋਂ ਇਕ ਸਰਟੀਫਿਕੇਟ ਲੈਣ ਲਈ 800 ਰੁਪਏ ਅਦਾ ਕਰਨ ਦੀ ਝਾਕ ਨਹੀਂ ਰੱਖ ਸਕਦੇ। ਉਨ੍ਹਾਂ ਨੇ ਕਿਹਾ ਕਿ ਕਿਉਂਕਿ ਮੁੱਖ ਮੰਤਰੀ ਸਿੱਖਿਆ ਖੇਤਰ ਵਿੱਚ ਬਹੁਤ ਦਿਲਚਸਪੀ ਲੈ ਰਹੇ ਹਨ। ਉਨ੍ਹਾਂ ਨੂੰ ਤੁਰੰਤ ਦਖਲ ਦੇ ਕੇ ਸਿੱਖਿਆ ਬੋਰਡ ਦੀ ਵਿਦਿਆਰਥੀਆਂ ਤੋਂ ਪੈਸੇ ਵਸੂਲਣ ਦੀ ਇਹ ਮਨਮਰਜ਼ੀ ਬੰਦ ਕਰਵਾਉਣੀ ਚਾਹੀਦੀ ਹੈ। ਇਹ ਵੀ ਪੜ੍ਹੋ : ਇਨਸਾਨ ਨੂੰ ਸ਼ਰਾਬ ਪਸੰਦ ਹੋਣ ਦਾ ਰਾਜ਼, ਨਸ਼ੇ 'ਚ ਧੁੱਤ ਬਾਂਦਰਾਂ 'ਤੇ ਹੋਈ ਖੋਜ

Related Post