ਸਿਹਤ ਮੰਤਰੀ ਵੱਲੋਂ ਵੀਸੀ ਨਾਲ ਬਦਸਲੂਕੀ ਦਾ ਮਾਮਲਾ ਭਖਿਆ ; ਪ੍ਰਿੰਸੀਪਲ ਡਾ.ਦੇਵਗਨ ਤੇ ਮੈਡੀਕਲ ਸੁਪਰਡੈਂਟ ਡਾ.ਕੇਡੀ ਸਿੰਘ ਵੱਲੋਂ ਅਸਤੀਫ਼ਾ

By  Ravinder Singh July 30th 2022 10:10 AM

ਅੰਮ੍ਰਿਤਸਰ : ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਾਲ ਕੀਤੇ ਗਏ ਸਲੂਕ ਦਾ ਮਾਮਲਾ ਭਖਦਾ ਜਾ ਰਿਹਾ ਹੈ। ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਰਾਜੀਵ ਦੇਵਗਨ ਤੇ ਗੁਰੂ ਨਾਨਕ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕੇ.ਡੀ ਸਿੰਘ ਨੇ ਆਪਣੇ ਅਸਤੀਫ਼ੇ ਸਰਕਾਰ ਨੂੰ ਭੇਜ ਦਿੱਤੇ ਹਨ।ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ.ਦੇਵਗਨ ਤੇ ਮੈਡੀਕਲ ਸੁਪਰਡੈਂਟ ਡਾ.ਕੇਡੀ ਸਿੰਘ ਵੱਲੋਂ ਅਸਤੀਫ਼ਾ ਭਾਵੇਂ ਅਸਤੀਫ਼ੇ ਦੇਣ ਦੇ ਕਾਰਨ ਨਿੱਜੀ ਦੱਸੇ ਜਾਂਦੇ ਹਨ ਪਰ ਇਹ ਚਰਚਾ ਚੱਲ ਰਹੀ ਹੈ ਕਿ ਸਿਹਤ ਮੰਤਰੀ ਦੇ ਮਾੜੇ ਸਲੂਕ ਕਾਰਨ ਮੈਡੀਕਲ ਸਿੱਖਿਆ ਤੇ ਦਵਾਈ ਨਾਲ ਸਬੰਧਤ ਦੋਵੇਂ ਅਧਿਕਾਰੀ ਨਾਰਾਜ਼ ਸਨ, ਜਿਸ ਕਾਰਨ ਦੋਵਾਂ ਨੇ ਇਕੋ ਸਮੇਂ ਅਸਤੀਫ਼ੇ ਭੇਜ ਦਿੱਤੇ ਹਨ। ਸਿਹਤ ਮੰਤਰੀ ਇਸ ਮਹੀਨੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਜਾਇਜ਼ਾ ਲੈਣ ਪੁੱਜੇ ਸਨ। ਪ੍ਰਸ਼ਾਸਨ ਵੱਲੋਂ ਇੱਥੇ ਸਫ਼ਾਈ ਨਾ ਹੋਣ ਕਾਰਨ ਹਸਪਤਾਲ ਨੂੰ ਤਾੜਨਾ ਕੀਤੀ ਗਈ। ਇਸ ਨੂੰ ਲੈ ਕੇ ਅਧਿਕਾਰੀ ਕਾਫੀ ਚਿੰਤਤ ਸਨ। ਡਾ. ਕੇਡੀ ਸਿੰਘ ਮਾਈਕਰੋਬਾਇਓਲੋਜੀ ਵਿਭਾਗ ਵਿੱਚ ਐਮਐਸ ਦੇ ਨਾਲ-ਨਾਲ ਪ੍ਰੋਫੈਸਰ ਹਨ। ਉਨ੍ਹਾਂ ਦੱਸਿਆ ਕਿ ਕੰਮ ਦੇ ਭਾਰੀ ਬੋਝ ਕਾਰਨ ਉਹ ਐਮ.ਐਸ. ਦਾ ਚਾਰਜ ਨਹੀਂ ਸੰਭਾਲ ਸਕਣਗੇ। ਇਹੀ ਨਹੀਂ ਡਾਕਟਰ ਰਾਜੀਵ ਦੇਵਗਨ ਵੀ ਪ੍ਰਿੰਸੀਪਲ ਦੇ ਨਾਲ ਕੈਂਸਰ ਵਿਭਾਗ ਦੇ ਪ੍ਰੋਫੈਸਰ ਹਨ। ਉਨ੍ਹਾਂ ਨੇ ਵੀ ਬਹੁਤ ਜ਼ਿਆਦਾ ਕੰਮ ਦਾ ਬੋਝ ਹੋਣ ਦੀ ਗੱਲ ਆਖੀ ਹੈ। ਪ੍ਰਿੰਸੀਪਲ ਡਾ.ਦੇਵਗਨ ਤੇ ਮੈਡੀਕਲ ਸੁਪਰਡੈਂਟ ਡਾ.ਕੇਡੀ ਸਿੰਘ ਵੱਲੋਂ ਅਸਤੀਫ਼ਾ ਦੂਜੇ ਪਾਸੇ ਆਈਐਮਏ ਨੇ ਪੰਜਾਬ ਦੇ ਫ਼ਰੀਦਕੋਟ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਦੌਰੇ ਦੌਰਾਨ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਕੀਤੇ ਗਏ ਵਤੀਰੇ ਦੀ ਨਿਖੇਧੀ ਕੀਤੀ। ਪੰਜਾਬ ਆਈ.ਐਮ.ਏ ਦੇ ਪ੍ਰਧਾਨ ਡਾ.ਪਰਮਜੀਤ ਮਾਨ ਸਮੇਤ ਸੀਨੀਅਰ ਆਈ.ਐਮ.ਏ ਵਰਕਰ ਡਾ.ਐਸ.ਪੀ.ਐਸ.ਸੂਚ, ਡਾ. ਰਜਿੰਦਰ ਸ਼ਰਮਾ, ਡਾ. ਸੁਨੀਲ ਕਤਿਆਲ, ਡਾ.ਆਰ.ਐਸ.ਬਲ, ਡਾ. ਰਾਕੇਸ਼ ਵਿਗ ਨੇ ਕਿਹਾ ਕਿ ਸਿਹਤ ਮੰਤਰੀ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਮੈਡੀਕਲ ਸਾਇੰਸਜ਼ ਦੇ ਵੀਸੀ ਡਾ. ਰਾਜ ਬਹਾਦਰ ਨੂੰ ਬੈੱਡਸ਼ੀਟ 'ਤੇ ਲਿਟਾ ਕੇ ਜ਼ਲੀਲ ਕੀਤਾ ਹੈ।ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ.ਦੇਵਗਨ ਤੇ ਮੈਡੀਕਲ ਸੁਪਰਡੈਂਟ ਡਾ.ਕੇਡੀ ਸਿੰਘ ਵੱਲੋਂ ਅਸਤੀਫ਼ਾ ਆਈਐਮਏ ਵਰਕਰਾਂ ਨੇ ਵੀ ਸਿਹਤ ਮੰਤਰੀ ਦੇ ਹੁਕਮਾਂ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਕਿਹਾ ਕਿ ਮੰਤਰੀ ਸਾਹਿਬ ਨੂੰ ਵੀਸੀ ਦੇ ਕੱਦ ਦਾ ਧਿਆਨ ਰੱਖਣਾ ਚਾਹੀਦਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਦਖਲ ਦੇਣੀ ਚਾਹੀਦੀ ਹੈ ਅਤੇ ਆਪਣੇ ਮੰਤਰੀ ਲਈ ਮੁਆਫੀ ਮੰਗਣ ਅਤੇ ਭਵਿੱਖ ਵਿੱਚ ਅਜਿਹੇ ਵਿਵਹਾਰ ਤੋਂ ਗੁਰੇਜ਼ ਕਰਨ ਲਈ ਕਹਿਣਾ ਚਾਹੀਦਾ ਹੈ। ਨਹੀਂ ਤਾਂ ਆਈਐਮਏ ਮੈਡੀਕਲ ਭਾਈਚਾਰੇ ਸਖ਼ਤ ਐਕਸ਼ਨ ਲਵੇਗਾ। ਇਸ ਤੋਂ ਇਲਾਵਾ ਇੰਡੀਅਨ ਆਰਥੋਪੈਡਿਕ ਸਰਜਨ ਐਸੋਸੀਏਸ਼ਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਸਿਹਤ ਮੰਤਰੀ ਦਾ ਵਾਈਸ ਚਾਂਸਲਰ ਰਾਜ ਬਹਾਦੁਰ ਨਾਲ ਅਪਮਾਨਜਨਕ ਵਤੀਰਾ ਸਾਨੂੰ ਇਹ ਮਹਿਸੂਸ ਕਰਵਾਉਂਦਾ ਹੈ ਕਿ ਸਾਡੇ 'ਤੇ ਤਾਲਿਬਾਨ ਵਰਗਾ ਰਾਜ ਚੱਲ ਰਿਹਾ ਹੈ। ਉਨ੍ਹਾਂ ਨੇ ਭਗਵੰਤ ਮਾਨ ਨੂੰ ਮੰਤਰੀ ਤੋਂ ਅਸਤੀਫਾ ਲੈਣ ਲਈ ਕਿਹਾ। ਇਹ ਵੀ ਪੜ੍ਹੋ : ਸਿਹਤ ਮੰਤਰੀ ਦੇ ਮਾੜੇ ਸਲੂਕ ਕਾਰਨ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵੀਸੀ ਡਾ. ਰਾਜ ਬਹਾਦੁਰ ਨੇ ਦਿੱਤਾ ਅਸਤੀਫਾ

Related Post