ਸਿੱਧੂ ਦੇ ਗੋਡਿਆਂ 'ਚ ਦਰਦ ਦੀ ਸ਼ਿਕਾਇਤ ਬਾਰੇ ਡਾਕਟਰ ਨੇ 123 ਕਿਲੋਗ੍ਰਾਮ ਭਾਰ ਨੂੰ ਘਟਾਉਣ ਦਾ ਦਿੱਤਾ ਸੁਝਾਅ

By  Riya Bawa July 16th 2022 12:07 PM -- Updated: July 16th 2022 12:09 PM

ਪਟਿਆਲਾ: ਰੋਡ ਰੇਜ ਕੇਸ ਵਿੱਚ ਪਟਿਆਲਾ ਜੇਲ੍ਹ ਵਿੱਚ ਇੱਕ ਸਾਲ ਦੀ ਸਜ਼ਾ ਕੱਟ ਰਹੇ ਕਾਂਗਰਸੀ ਆਗੂ ਨਵਜੋਤ ਸਿੱਧੂ ਹੁਣ ਗੋਡਿਆਂ ਦੇ ਜੋੜਾਂ ਵਿੱਚ ਤੇਜ਼ ਦਰਦ ਦੀ ਸ਼ਿਕਾਇਤ ਤੋਂ ਬਾਅਦ ਆਰਥੋਪੀਡਿਕ ਸਰਜਨ ਵਲੋਂ ਜੇਲ੍ਹ ਅੰਦਰ ਸਿੱਧੂ ਦੀ ਜਾਂਚ ਕੀਤੀ ਗਈ। ਇਹ ਵੀ ਪਤਾ ਲੱਗਾ ਹੈ ਕਿ ਸਿੱਧੂ ਨੂੰ ਜ਼ਮੀਨ 'ਤੇ ਸੌਣਾ ਪੈਂਦਾ ਹੈ, ਅਤੇ ਇਸ ਲਈ ਉਸ ਦੇ ਸਰੀਰ ਦੇ ਭਾਰ, ਲਗਭਗ 123 ਕਿਲੋਗ੍ਰਾਮ, ਅਤੇ 6 ਫੁੱਟ ਤੋਂ ਵੱਧ ਉਚਾਈ ਦੇ ਕਾਰਨ, ਅਕਸਰ ਜ਼ਮੀਨ ਤੋਂ ਉੱਠਣਾ ਮੁਸ਼ਕਲ ਹੁੰਦਾ ਹੈ। PTC News-Latest Punjabi news ਸਿੱਧੂ ਦੀ ਟਾਇਲਟ ਸੀਟ ਵੀ ਉਨ੍ਹਾਂ ਦੇ ਕੱਦ ਅਤੇ ਭਾਰ ਲਈ ਘੱਟ ਦੱਸੀ ਜਾਂਦੀ ਹੈ। ਜਾਂਚ ਤੋਂ ਬਾਅਦ ਡਾਕਟਰ ਨੇ ਸਿੱਧੂ ਨੂੰ ਆਪਣਾ ਭਾਰ ਘਟਾਉਣ ਦਾ ਸੁਝਾਅ ਦਿੱਤਾ ਹੈ। ਡਾਕਟਰਾਂ ਨੇ ਸਿੱਧੂ ਨੂੰ ਗੋਡਿਆਂ ਦੀ ਮਜ਼ਬੂਤੀ ਦੀਆਂ ਕਸਰਤਾਂ ਕਰਨ ਦੀ ਸਲਾਹ ਦਿੱਤੀ ਹੈ। Navjot Sidhu to serve as clerk at Patiala jail, will work from cell for security reasons ਸਿੱਧੂ ਨੂੰ ਗੋਡਿਆਂ ਨੂੰ 90 ਡਿਗਰੀ ਤੋਂ ਵੱਧ ਨਾ ਮੋੜਨ ਲਈ ਵੀ ਕਿਹਾ ਗਿਆ ਹੈ। ਸਿੱਧੂ ਨੂੰ ਮੰਜੇ 'ਤੇ ਸੌਣ ਦੀ ਸਲਾਹ ਦਿੱਤੀ ਗਈ ਹੈ ਨਾ ਕਿ ਫਰਸ਼ 'ਤੇ। ਪਤਾ ਲੱਗਾ ਹੈ ਕਿ ਆਰਥੋਪੈਡਿਕ ਸਰਜਨ ਦੀ ਅਗਵਾਈ ਵਿੱਚ ਡਾਕਟਰਾਂ ਦੀ ਟੀਮ ਨੇ ਸਿੱਧੂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਇਲਾਜ ਨਾ ਕੀਤਾ ਗਿਆ ਤਾਂ ਉਨ੍ਹਾਂ ਦੇ ਜੋੜਾਂ ਵਿੱਚ ਦਰਦ ਵਧੇਗਾ। ਡਾਕਟਰਾਂ ਨੇ ਸਿੱਧੂ ਨੂੰ ਪੇਨ ਕਿੱਲਰ ਜੋੜਾਂ ਨੂੰ ਲੁਬਰੀਕੇਟ ਕਰਨ ਵਾਲੀਆਂ ਦਵਾਈਆਂ ਦਿੱਤੀਆਂ ਹਨ। ਡਾਕਟਰ ਦੀ ਸਲਾਹ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਸਿੱਧੂ ਨੂੰ ਪਹਿਲਾਂ ਹੀ ਹਾਰਡ ਬੋਰਡ ਦਾ ਬੈੱਡ ਮੁਹੱਈਆ ਕਰਵਾਇਆ ਹੋਇਆ ਹੈ। ਇਹ ਵੀ ਪੜ੍ਹੋ: ਔਰਤਾਂ ਲਈ ਮੁਫ਼ਤ ਬੱਸ ਸਫ਼ਰ ਪੰਜਾਬ ਸਰਕਾਰ ਲਈ ਬਣਿਆ ਸਿਰਦਰਦੀ, ਸਾਲਾਨਾ 600 ਕਰੋੜ ਦਾ ਪੈ ਰਿਹਾ ਬੋਝ ਡਾਕਟਰਾਂ ਨੇ ਸਿੱਧੂ ਨੂੰ ਪੇਨ ਕਿੱਲਰ ਜੋੜਾਂ ਨੂੰ ਲੁਬਰੀਕੇਟ ਕਰਨ ਵਾਲੀਆਂ ਦਵਾਈਆਂ ਦਿੱਤੀਆਂ ਹਨ। ਡਾਕਟਰ ਦੀ ਸਲਾਹ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਸਿੱਧੂ ਨੂੰ ਪਹਿਲਾਂ ਹੀ ਹਾਰਡ ਬੋਰਡ ਦਾ ਬੈੱਡ ਮੁਹੱਈਆ ਕਰਵਾਇਆ ਹੋਇਆ ਹੈ। CM ਭਗਵੰਤ ਮਾਨ ਵੱਲੋਂ ਈ-ਸੇਵਾਵਾਂ ਪੋਰਟਲ ਲਾਂਚ ਸਰਕਾਰ ਕਰੇਗੀ ਫਰਦਾਂ ਦੀ Home Delivery ਫੋਨ ਤੋਂ ਦੇਖੀ ਜਾ ਸਕੇਗੀ ਗਿਰਦਾਵਰੀ SMS ਜਾਂ Email ਰਾਹੀਂ ਮਿਲੇਗੀ ਜਾਣਕਾਰੀ ਫੋਨ ਨਾਲ ਜੋੜਿਆ ਜਾਵੇਗਾ ਹਰ ਅਕਾਊਂਟ #Punjab #PunjabGovernment #PunjabCM #BhagwantMann #EServices ਇਸੇ ਦੌਰਾਨ ਜੇਲ੍ਹ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਦਲੇਰ ਮਹਿੰਦੀ ਜੋ ਕਿ ਕਬੂਤਰਬਾਜ਼ੀ ਦੇ ਕੇਸ ਦੇ ਚੱਲਦਿਆਂ 2 ਸਾਲ ਦੀ ਸਜ਼ਾ ਕਾਰਨ ਅੰਦਰ ਹਨ ਨੂੰ ਵੀ ਸਿੱਧੂ ਦੀ ਬੈਰਕ੍ ਵਿੱਚ ਹੀ ਰੱਖਿਆ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਨਵਜੋਤ ਸਿੰਘ ਸਿੱਧੂ ਨਾਲ ਰਹਿਣਾ ਦਲੇਰ ਮਹਿੰਦੀ ਨੂੰ ਪਸੰਦ ਆਇਆ ਹੈ। ਦੋਨੋਂ ਆਪੋ ਆਪਣੇ ਫੀਲਡ ਦੇ ਮਾਹਰ ਹਨ। ਜ਼ਿਕਰਯੋਗ ਹੈ ਕਿ ਕਈ ਟੀ ਵੀ ਸ਼ੋਅ ਦੌਰਾਨ ਇਕੱਠੇ ਛੋਟੇ ਪਰਦੇ ਤੇ ਸਾਹਮਣੇ ਆ ਚੁੱਕੇ ਹਨ। ਸਿੱਧੂ ਦੇ ਗੋਡਿਆਂ 'ਚ ਦਰਦ ਦੀ ਸ਼ਿਕਾਇਤ ਬਾਰੇ ਡਾਕਟਰ ਨੇ 123 ਕਿਲੋਗ੍ਰਾਮ ਭਾਰ ਨੂੰ ਘਟਾਉਣ ਦਾ ਦਿੱਤਾ ਸੁਝਾਅ ਇਸ ਤੋਂ ਇਲਾਵਾ ਦਲੇਰ ਦਾ ਸਿਆਸਤ ਨਾਲ ਅਨੁਭਵ ਹਨ। ਦਲੇਰ ਦੀ ਬੇਟੀ ਪਾਰਲੀਮੈਂਟ ਹੰਸ ਰਾਜ ਹੰਸ ਦੇ ਲੜਕੇ ਨਾਲ ਵਿਆਹੀ ਹੋਈ ਹੈ, ਅਤੇ ਭਾਰਤੀ ਜਨਤਾ ਪਾਰਟੀ ਦੇ ਦਿੱਗਜ ਆਗੂਆਂ ਨਾਲ ਕਾਫੀ ਗੂੜ੍ਹੇ ਸਬੰਧ ਵੀ ਹਨ। ਇਸ ਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਲਈ ਵੀ ਪੰਜਾਬੀ ਪੌਪ ਗਾਇਕ ਦਲੇਰ ਮਹਿੰਦੀ ਵੱਲੋਂ ਇਕ ਗੀਤ ਤਿਆਰ ਕੀਤਾ ਗਿਆ ਸੀ ਜਿਸ ਵਿੱਚ ਹਰਿਆਣਾ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦੇ ਵਿਕਾਸ ਕਾਰਜਾਂ ਨੂੰ ਦਰਸਾਇਆ ਗਿਆ ਹੈ। ਇਸ ਗੀਤ ਦੇ ਬੋਲ ਹਨ, ਆਪਨਾ ਸੀ ਐਮ ਪਿਆਰਾ ਰੇ,ਮਨੋਹਰ ਜੀ ਕੇ ਰਾਜ ਮੈ ਬਦਲਾ ਹਰਿਆਣਾ ਸਾਰਾ ਰੇ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਿੱਧੂ ਨਾਲ ਰਾਜਨੀਤਕ ਗੱਲਾਂ ਹੋਣ ਦੇ ਵੀ ਆਸਾਰ ਹਨ। ਗੌਰਤਲਬ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਵੱਲੋਂ 34 ਸਾਲ ਪੁਰਾਣੇ ਰੋਡ ਰੇਜ ਮਾਮਲੇ 'ਚ ਇਕ ਸਾਲ ਦੀ ਸਜ਼ਾ ਸੁਣਾਈ ਗਈ ਸੀ। (ਗਗਨ ਦੀਪ ਆਹੂਜਾ ਦੀ ਰਿਪੋਰਟ) -PTC News

Related Post