ਲੋਕ ਨਿਰਮਾਣ ਵਿਭਾਗ ਵਿੱਚ 552 ਅਸਾਮੀਆਂ ਵਿਰੱਧ ਭਰਤੀ ਛੇਤੀ: ਹਰਭਜਨ ਸਿੰਘ ਈ.ਟੀ.ਓ.

By  Jasmeet Singh August 31st 2022 08:42 PM

ਚੰਡੀਗੜ੍ਹ, 31 ਅਗਸਤ: ਪੰਜਾਬ ਦੇ ਲੋਕ ਨਿਰਮਾਣ ਵਿਭਾਗ ਵਿੱਚ 552 ਖਾਲੀ ਅਸਾਮੀਆਂ ਵਿਰੁੱਧ ਭਰਤੀ ਪ੍ਰਕਿਰਿਆ ਜਾਰੀ ਹੈ। ਇਹ ਜਾਣਕਾਰੀ ਦਿੰਦਿਆਂ ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਜਲਦੀ ਹੀ ਉੱਪ ਮੰਡਲ, ਇੰਜੀਨੀਅਰ (ਸਿਵਲ), ਉੱਪ ਮੰਡਲ, ਇੰਜੀਨੀਅਰ (ਬਿਜਲੀ), ਜੂਨੀਅਰ ਇੰਜੀਨੀਅਰ (ਸਿਵਲ), ਜੂਨੀਅਰ ਇੰਜੀਨੀਅਰ (ਬਿਜਲੀ), ਸੀਨੀਅਰ ਸਹਾਇਕ ਅਤੇ ਜੂਨੀਅਰ ਡਰਾਫਟਸਮੈਨ ਆਦਿ ਦੀਆਂ ਖਾਲੀ ਅਸਾਮੀਆਂ ਛੇਤੀ ਹੀ ਭਰ ਲਈਆਂ ਜਾਣਗੀਆਂ। ਈ.ਟੀ.ਓ. ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਯੋਗ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ਲਈ ਵਚਨਬੱਧ ਹੈ ਅਤੇ ਇਸੇ ਦਿਸ਼ਾ 'ਚ ਕੰਮ ਕਰਦਿਆਂ ਲੋਕ ਨਿਰਮਾਣ ਵਿਭਾਗ ਦੀਆਂ ਖਾਲੀ ਅਸਾਮੀਆਂ ਵਿਰੱਧ ਭਰਤੀ ਪ੍ਰਕਿਰਿਆ ਜਾਰੀ ਹੈ। ਉਨ੍ਹਾਂ ਦੱਸਿਆ ਕਿ ਉੱਪ ਮੰਡਲ ਇੰਜੀਨੀਅਰਾਂ (ਬਿਜਲੀ / ਇਲੈਕਟ੍ਰੀਕਲ) ਦੀਆਂ ਕੁੱਲ 28 ਅਸਾਮੀਆਂ ਵਿੱਚੋਂ 22 ਉੱਪ ਮੰਡਲ ਇੰਜੀਨੀਅਰਾਂ ਨੂੰ ਭਰਤੀ ਪ੍ਰਕਿਰਿਆ ਮੁਕੰਮਲ ਹੋਣ ਮਗਰੋਂ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਹਨ। ਲੋਕ ਨਿਰਮਾਣ ਮੰਤਰੀ ਨੇ ਅੱਗੇ ਦੱਸਿਆ ਕਿ 210 ਜੂਨੀਅਰ ਇੰਜੀਨੀਅਰ (ਸਿਵਲ) ਦੀਆਂ ਅਸਾਮੀਆਂ ਲਈ ਪਾਏ ਯੋਗ ਪਾਏ ਗਏ ਉਮੀਦਵਾਰਾਂ ਨੂੰ ਭਰਤੀ ਪ੍ਰਕਿਰਿਆ ਮੁਕੰਮਲ ਕਰਕੇ ਛੇਤੀ ਹੀ ਨਿਯੁਕਤੀ ਪੱਤਰ ਸੌਂਪੇ ਜਾਣਗੇ। ਉਨ੍ਹਾਂ ਦੱਸਿਆ ਕਿ ਜੂਨੀਅਰ ਇੰਜੀਨੀਅਰ (ਬਿਜਲੀ) ਦੀਆਂ 25 ਅਸਾਮੀਆਂ ਲਈ ਪੁਲਸ ਵੈਰੀਫਿਕੇਸ਼ਨ ਸਬੰਧੀ ਸਬੰਧਤ ਜਿਲ੍ਹਾ ਮੈਜਿਸਟ੍ਰੇਟ ਨੂੰ ਲਿਖਿਆ ਜਾ ਚੁੱਕਾ ਹੈ ਅਤੇ ਛੇਤੀ ਹੀ ਇਹ ਪ੍ਰਕਿਰਿਆ ਮੁਕੰਮਲ ਕੀਤੀ ਜਾ ਰਹੀ ਹੈ। ਈ.ਟੀ.ਓ. ਨੇ ਦੱਸਿਆ ਕਿ ਜੂਨੀਅਰ ਡਰਾਫਟਸਮੈਨ (ਸਿਵਲ) ਦੀ 197 ਆਸਾਮੀਆ ਦੀ ਭਰਤੀ ਸਬੰਧੀ, ਅਧੀਨ ਸੇਵਾਵਾ ਚੋਣ ਬੋਰਡ ਤੋਂ ਸਿਫਾਰਸ਼ਾਂ ਵਿਭਾਗ ਨੂੰ ਅਗਲੇਰੀ ਯੋਗ ਕਾਰਵਾਈ ਹਿੱਤ ਪ੍ਰਾਪਤ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ 26 ਜੂਨੀਅਰ ਡਰਾਫਟਸਮੈਨ (ਬਿਜਲੀ/ ਮਕੈਨੀਕਲ) ਦੀ ਭਰਤੀ ਸਬੰਧੀ ਅਧੀਨ ਸੇਵਾਵਾ ਚੋਣ ਬੋਰਡ ਵਲੋ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ।ਇਸੇ ਤਰ੍ਹਾਂ 78 ਸੀਨੀਅਰ ਸਹਾਇਕ ਦੀਆਂ ਅਸਾਮੀਆਂ ਦੀ ਭਰਤੀ ਸਬੰਧੀ ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਇਸਤਿਹਾਰ ਜਾਰੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ 6 ਸਟੈਨੋ ਟਾਈਪਿਸਟ ਅਤੇ ਕਲਰਕ ਦੀਆਂ ਅਸਾਮੀਆਂ ਜਦਕਿ 10 ਦਰਜਾ ਚਾਰ ਨੂੰ ਤਰਸ ਦੇ ਅਧਾਰ `ਤੇ ਦੀ ਭਰਤੀ ਸਬੰਧੀ ਨਿਯੁਕਤੀ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ। -PTC News

Related Post