ਲੁਧਿਆਣਾ : ਪੁਲਿਸ ਦੇ ਸਾਹਮਣੇ ਹੀ ਜਬਰ ਜਨਾਹ ਪੀੜਤਾ ਬੈਂਸ ਸਮਰਥਕ ਦੇ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ। ਪੁਲਿਸ ਕਮਿਸ਼ਨਰ ਦੇ ਦਫਤਰ ਦੇ ਸਾਹਮਣੇ ਵਿਵਾਦ ਸ਼ੁਰੂ ਹੋ ਗਿਆ। ਸਿਮਰਜੀਤ ਬੈਂਸ ਉਤੇ ਜਬਰ ਜਨਾਹ ਦੇ ਇਲਜ਼ਾਮ ਲਗਾਉਣ ਵਾਲੀ ਪੀੜਤਾ ਇਨਸਾਫ਼ ਲਈ ਲਗਾਤਾਰ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ ਤੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਪੱਕਾ ਧਰਨਾ ਲਾ ਕੇ ਬੈਠੀ ਹੈ। ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇਕ ਬੈਂਸ ਸਮਰਥਕ ਜੋ ਅਕਸਰ ਸਿਮਰਜੀਤ ਬੈਂਸ ਦੇ ਨਾਲ ਹੀ ਮਿਲਦਾ ਹੈ ਤੇ ਸੋਸ਼ਲ ਮੀਡੀਆ ਉਤੇ ਸਿਮਰਜੀਤ ਬੈਂਸ ਦੀ ਤਰੀਫਾਂ ਦੇ ਪੁੱਲ ਬੰਨ੍ਹਦਾ ਹੈ ਅਤੇ ਉਸ ਦੀ ਖੁੱਲ੍ਹ ਕੇ ਹਮਾਇਤ ਕਰਦਾ ਹੈ। ਬੈਂਸ ਦਾ ਸਮਰਥਕ ਪੁਲਿਸ ਕਮਿਸ਼ਨਰ ਕਿਸੇ ਨਿੱਜੀ ਕੰਮ ਪੁੱਜਿਆ ਤਾਂ ਇਸ ਦੀ ਭਿਣਕ ਪੀੜਤਾ ਨੂੰ ਲੱਗ ਗਈ ਜਿਸ ਤੋਂ ਬਾਅਦ ਉਸ ਨੇ ਬੈਂਸ ਦੇ ਸਮਰਥਕ ਨੂੰ ਮੂਹਰੇ ਲਾ ਲਿਆ ਤੇ ਹੱਥ ਵਿੱਚ ਡੰਡਾ ਚੁੱਕ ਲਿਆ। ਪੀੜਤਾ ਇਸ ਦੌਰਾਨ ਬੈਂਸ ਸਮਰਥਕ, ਸਿਮਰਜੀਤ ਬੈਂਸ ਤੇ ਪੁਲਿਸ ਨੂੰ ਵੀ ਲਾਹਨਤਾਂ ਪਾਉਂਦੀ ਵਿਖਾਈ ਦਿੱਤੀ। ਦੂਜੇ ਪਾਸੇ ਬੈਂਸ ਦੇ ਸਮਰਥਕ ਨੇ ਕਿਹਾ ਕਿ ਉਹ ਉਸ ਦੀ ਹਮਾਇਤ ਕਰਦਾ ਹੈ ਤੇ ਕਰਦਾ ਰਹੇਗਾ। ਪੀੜਤਾ ਨੇ ਦੱਸਿਆ ਕਿ ਜਿਸ ਨੂੰ ਉਸ ਨੇ ਅੱਜ ਲਾਹਨਤਾਂ ਪਾਈਆਂ ਹਨ ਉਹ ਬੈਂਸ ਦਾ ਸਮਰਥਕ ਹੈ ਤੇ ਸੋਸ਼ਲ ਮੀਡੀਆ ਉਤੇ ਉਸ ਖ਼ਿਲਾਫ਼ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦਾ ਹੈ। ਉਨ੍ਹਾਂ ਕਿਹਾ ਇਸ ਕਰ ਕੇ ਅੱਜ ਜਦੋਂ ਉਸ ਨੇ ਉਸ ਨੂੰ ਆਪਣੇ ਸਾਹਮਣੇ ਵੇਖਿਆ ਤਾਂ ਉਸ ਤੋਂ ਰਿਹਾ ਨਹੀਂ ਗਿਆ। ਪੀੜਤਾ ਨੇ ਪੁਲਿਸ ਪ੍ਰਸ਼ਾਸਨ ਨੂੰ ਵੀ ਲਾਹਨਤਾਂ ਪਈਆਂ ਕੇ ਇਕ ਮੁਲਜ਼ਮ ਨੂੰ ਪੁਲਿਸ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕਰ ਸਕੀ। ਇਸ ਨਾਲ ਮਾਹੌਲ ਤਣਾਅਪੂਰਨ ਹੋ ਗਿਆ। ਉਧਰ ਦੂਜੇ ਪਾਸੇ ਜਦੋਂ ਬੈਂਸ ਦੇ ਸਮਰਥਕ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਸ ਉਤੇ ਹਮਲਾ ਕਰਵਾਇਆ ਗਿਆ ਹੈ ਅਤੇ ਇਹ ਸਭ ਸੋਚੀ ਸਮਝੀ ਸਾਜ਼ਿਸ਼ ਤਹਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਮੈਂ ਸਿਮਰਜੀਤ ਬੈਂਸ ਦਾ ਸਮਰਥਕ ਹਾਂ ਅਤੇ ਖੁੱਲ੍ਹ ਕੇ ਹਮਾਇਤ ਕਰਦਾ ਹਾਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਸੋਸ਼ਲ ਮੀਡੀਆ ਉਤੇ ਜੇ ਕੋਈ ਪੋਸਟ ਉਸ ਦੇ ਸਮਰਥਨ ਵਿੱਚ ਪਾਉਂਦਾ ਹਾਂ ਤਾਂ ਇਹ ਬੀਬੀ ਵੀ ਉਸ ਉਤੇ ਟਿੱਪਣੀ ਕਰਦੀ ਹੈ ਤੇ ਬਕਾਇਦਾ ਜਵਾਬ ਦਿੰਦੀ ਹੈ ਪਰ ਅੱਜ ਉਸ ਉਤੇ ਹਮਲਾ ਕੀਤਾ ਗਿਆ ਹੈ ਤੇ ਉਹ ਇਸ ਦੀ ਸ਼ਿਕਾਇਤ ਪੁਲਿਸ ਨੂੰ ਦੇਵੇਗਾ। ਇਹ ਵੀ ਪੜ੍ਹੋ : ਮੁਹਾਲੀ ਇੰਟੈਲੀਜੈਂਸ ਧਮਾਕਾ, ਪੁਲਿਸ ਨੇ ਕੀਤੇ ਵੱਡੇ ਖ਼ੁਲਾਸੇ