ਰਣਬੀਰ, ਆਲੀਆ ਲਾੜਾ-ਲਾੜੀ ਦੇ ਰੂਪ 'ਚ ਪੋਜ਼ ਦਿੰਦੇ ਹੋਏ, ਦੇਖੋ ਅਣਦੇਖੀਆਂ ਤਸਵੀਰਾਂ

By  Jasmeet Singh April 14th 2022 08:57 PM -- Updated: April 14th 2022 09:29 PM

ਮੁੰਬਈ, 14 ਅਪ੍ਰੈਲ 2022: ਬਾਲੀਵੁੱਡ ਦਾ ਸਭ ਤੋਂ ਵੱਧ ਪਸੰਦੀਦਾ ਪ੍ਰੇਮੀ ਜੋੜਾ ਆਖਰਕਾਰ ਵਿਆਹ ਦੇ ਬੰਧਣ 'ਚ ਬੱਝ ਚੁੱਕਿਆ ਹੈ ਅਤੇ ਹੁਣ ਉਹ ਬੁਆਏਫਰੈਂਡ ਅਤੇ ਗਰਲਫਰੈਂਡ ਤੋਂ ਉਤਾਹਂ ਉੱਠ ਕੇ ਅਧਿਕਾਰਤ ਤੌਰ 'ਤੇ ਪਤੀ-ਪਤਨੀ ਬਣ ਚੁੱਕੇ ਹਨ। ਅੱਜ ਵਿਸਾਖੀ 'ਤੇ ਰਣਬੀਰ ਦੇ ਬਾਂਦਰਾ ਸਥਿਤ ਰਿਹਾਇਸ਼ ਵਾਸਤੂ 'ਚ ਵਿਆਹ ਕਰਨ ਤੋਂ ਬਾਅਦ ਆਲੀਆ ਨੇ ਇੰਸਟਾਗ੍ਰਾਮ 'ਤੇ ਆਪਣੀ ਲਾੜੀ ਦੇ ਰੂਪ 'ਚ ਪਹਿਲੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਗੋਲਡਨ ਜ਼ਰੀ ਵਰਕ ਦੇ ਨਾਲ ਇੱਕ ਆਫ-ਵਾਈਟ ਲਹਿੰਗਾ ਪਹਿਨੀ, ਆਲੀਆ ਇੱਕ ਲਾੜੀ ਦੇ ਰੂਪ ਵਿੱਚ ਖੂਬ ਫੱਬ ਰਹੀ ਸੀ। ਜਦਕਿ ਰਣਬੀਰ ਆਫ-ਵਾਈਟ ਸ਼ੇਰਵਾਨੀ ਵਿੱਚ ਬੇਹੱਦ ਹੈਂਡਸਮ ਲੱਗ ਰਿਹਾ ਸੀ। ਵਿਆਹ ਸਮਾਗਮ ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀ ਦੋਸਤਾਂ ਦੀ ਮੌਜੂਦਗੀ ਵਿੱਚ ਸੰਪੂਰਨ ਹੋਇਆ, ਜਿਸ ਵਿੱਚ ਨੀਤੂ ਕਪੂਰ, ਰਿਧੀਮਾ ਕਪੂਰ ਸਾਹਨੀ, ਕਰੀਨਾ ਕਪੂਰ ਖਾਨ, ਕਰਿਸ਼ਮਾ ਕਪੂਰ, ਮਹੇਸ਼ ਭੱਟ, ਸੋਨੀ ਰਾਜ਼ਦਾਨ, ਸ਼ਾਹੀਨ ਭੱਟ, ਲਵ ਰੰਜਨ, ਕਰਨ ਜੌਹਰ, ਅਯਾਨ ਮੁਖਰਜੀ ਅਤੇ ਕਈ ਹੋਰ ਸਲੈਬ੍ਰਿਟੀ ਸ਼ਾਮਲ ਸਨ। ਬੁੱਧਵਾਰ ਨੂੰ ਇੱਕ ਵਿਸ਼ੇਸ਼ ਪੂਜਾ ਅਤੇ ਮਹਿੰਦੀ ਦੀ ਰਸਮ ਸਮੇਤ ਪ੍ਰੀ-ਵੈਡਿੰਗ ਸਮਾਰੋਹ ਆਯੋਜਿਤ ਕੀਤਾ ਗਿਆ ਸੀ। ਰਣਬੀਰ ਅਤੇ ਆਲੀਆ ਨੂੰ ਆਪਣੀ ਆਉਣ ਵਾਲੀ ਫਿਲਮ 'ਬ੍ਰਹਮਾਸਤਰ' ਦੇ ਸੈੱਟ 'ਤੇ ਇਕ-ਦੂਜੇ ਨਾਲ ਪਿਆਰ ਹੋ ਗਿਆ ਸੀ। ਦੋਵਾਂ ਨੇ 2018 ਵਿੱਚ ਸੋਨਮ ਕਪੂਰ ਦੇ ਵਿਆਹ ਦੇ ਰਿਸੈਪਸ਼ਨ ਵਿੱਚ ਇੱਕ ਜੋੜੇ ਦੇ ਰੂਪ ਵਿੱਚ ਆਪਣੀ ਪਹਿਲੀ ਪੇਸ਼ਕਾਰੀ ਕੀਤੀ ਸੀ। - ਏਜੇਂਸੀਆਂ ਦੇ ਸਹਿਯੋਗ ਨਾਲ  -PTC News

Related Post