ਰਾਜਪੁਰਾ ਰੇਲਵੇ ਸ਼ਟੇਸ਼ਨ 'ਤੇ ਜੀਆਰਪੀ ਦੇ ਸੀਆਈਏ ਸਟਾਫ਼ ਨੇ ਇੱਕ ਵਿਅਕਤੀ ਨੂੰ ਭੁੱਕੀ ਸਮੇਤ ਕੀਤਾ ਕਾਬੂ
ਰਾਜਪੁਰਾ ਰੇਲਵੇ ਸ਼ਟੇਸ਼ਨ 'ਤੇ ਜੀਆਰਪੀ ਦੇ ਸੀਆਈਏ ਸਟਾਫ਼ ਨੇ ਇੱਕ ਵਿਅਕਤੀ ਨੂੰ ਭੁੱਕੀ ਸਮੇਤ ਕੀਤਾ ਕਾਬੂ:ਰਾਜਪੁਰਾ : ਰਾਜਪੁਰਾ ਦੇ ਰੇਲਵੇ ਸ਼ਟੇਸ਼ਨ ਵਿਖੇ ਜੀਆਰਪੀ ਦੇ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਗਜੇਂਦਰ ਸਿੰਘ ਦੀ ਅਗਵਾਈ ਹੇਠ ਪਲੇਟ ਫਾਰਮ ਨੰਬਰ -1 'ਤੇ ਚੈਕਿੰਗ ਦੌਰਾਨ ਇਕ ਵਿਅਕਤੀ ਤੋਂ ਭੁੱਕੀ ਚੁਰਾ ਬਰਾਮਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। [caption id="attachment_380357" align="aligncenter"] ਰਾਜਪੁਰਾ ਰੇਲਵੇ ਸ਼ਟੇਸ਼ਨ 'ਤੇ ਜੀਆਰਪੀ ਦੇ ਸੀਆਈਏ ਸਟਾਫ਼ ਨੇ ਇੱਕ ਵਿਅਕਤੀ ਨੂੰ ਭੁੱਕੀ ਸਮੇਤ ਕੀਤਾ ਕਾਬੂ[/caption] ਇਸ ਸਬੰਧੀ ਜਾਣਕਾਰੀ ਦਿੰਦਿਆ ਸੀ.ਆਈ.ਏ ਇੰਚਾਰਜ ਇੰਸਪੈਕਟਰ ਗਜੇਦਰ ਸਿੰਘ ਅਤੇ ਜੀਆਰਪੀ ਚੌਂਕੀ ਰੇਲਵੇ ਸ਼ਟੇਸ਼ਨ ਇੰਚਾਰਜ ਸਬ-ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਪਲੇਟ ਫਾਰਮ ਨੰਬਰ -1 'ਤੇ ਨਸ਼ਿਆ ਖਿਲਾਫ ਚਲਾਈ ਮੁਹਿੰਮ ਤਹਿਤ ਯਾਤਰੀਆਂ ਦੀ ਚੈਕਿੰਗ ਕਰ ਸਨ। [caption id="attachment_380358" align="aligncenter"] ਰਾਜਪੁਰਾ ਰੇਲਵੇ ਸ਼ਟੇਸ਼ਨ 'ਤੇ ਜੀਆਰਪੀ ਦੇ ਸੀਆਈਏ ਸਟਾਫ਼ ਨੇ ਇੱਕ ਵਿਅਕਤੀ ਨੂੰ ਭੁੱਕੀ ਸਮੇਤ ਕੀਤਾ ਕਾਬੂ[/caption] ਇਸੇ ਦੌਰਾਨ ਪਲੇਟ ਫਾਰਮ -1 'ਤੇ ਆ ਰਹੇ ਇਕ ਨੋਜਵਾਨ ਨੂੰ ਸ਼ੱਕ ਦੇ ਅਧਾਰ 'ਤੇ ਰੋਕ ਕੇ ਉਸ ਦੇ ਬੈਗ ਵਿਚੋਂ ਤਲਾਸ਼ੀ ਲਈ ਤਾਂ ਉਸ ਵਿਚੋਂ 4 ਕਿਲੋ 500 ਗ੍ਰਾਮ ਭੁੱਕੀ ਚੁਰਾ ਪੋਸਤ ਬਰਾਮਦ ਕਰ ਲਈ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਦੀ ਪਹਿਚਾਣ ਰਾਹੁਲ ਕੁਮਾਰ ਵਾਸੀ ਜਾਫਰਪੁਰ ਸਿਧੋਰ ਜ਼ਿਲ੍ਹਾ ਬਾਰਬੰਕੀ ਉਤਰ ਪ੍ਰਦੇਸ਼ ਵਜੋਂ ਹੋਈ ਹੈ। -PTCNews