ਰਾਜਪੁਰਾ: ਪੁਲਿਸ ਨੇ 13 ਪਿਸਟਲ, 23 ਮੈਗਜ਼ੀਨ, 10 ਜ਼ਿੰਦਾ ਕਾਰਤੂਸ ਸਮੇਤ ਨੌਜਵਾਨ ਕਾਬੂ

By  Pardeep Singh July 30th 2022 08:20 PM

ਰਾਜਪੁਰਾ: ਜ਼ਿਲ੍ਹਾ ਪਟਿਆਲਾ ਦੇ ਐੱਸਐੱਸਪੀ ਦੀਪਕ ਪਾਰਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰਬੀਰ ਸਿੰਘ ਅਟਵਾਲ ਕਪਤਾਨ ਪੁਲਸ ਇਨਵੈਸਟੀਗੇਸ਼ਨ ਪਟਿਆਲਾ ਅਤੇ ਰਘਵੀਰ ਸਿੰਘ ਡੀਐੱਸਪੀ ਘਨੌਰ ਵੱਖ ਵੱਖ ਸਪੈਸ਼ਲ ਨਾਕਾਬੰਦੀ ਕਰ ਕੇ ਰਾਜਪੁਰਾ ਅੰਬਾਲਾ ਨੈਸ਼ਨਲ ਹਾਈਵੇ ਤੇ ਪਿੰਡ ਮਹਿਮੂਦਪੁਰ ਨੇੜੇ ਇਕ ਵਿਅਕਤੀ ਨੂੰ ਮੋਟਰਸਾਈਕਲ ਤੇ ਆਉਂਦੇ ਵੇਖਿਆ ਜਿਸ ਦੀ ਇਤਲਾਹ ਖਾਸ ਮੁਖ਼ਬਰ ਨੇ ਦਿੱਤੀ ਹੋਈ ਸੀ ਜਦੋਂ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਨੇ ਇੱਕ ਐਮਪਲੀਫਾਇਰ ਵਿੱਚ 13 ਪਿਸਟਲ, 23 ਮੈਗਜ਼ੀਨ ਅਤੇ 10ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਦੋਸ਼ੀ ਹਰਪ੍ਰੀਤ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ। ਇਸ ਦੇ ਸਾਥੀ ਸੂਰਤ ਸਿੰਘ ਅਤੇ ਵਿਜੈ ਅਜੇ ਫ਼ਰਾਰ ਹਨ ਜਲੰਧਰ ਵਿੱਚ ਇਸ ਅਸਲੇ ਨੂੰ ਵੰਡਣਾ ਸੀ ਉਨ੍ਹਾਂ ਮੁਲਜ਼ਮਾਂ ਖ਼ਿਲਾਫ਼ ਮੁਲਜ਼ਮ ਮੁਲਜ਼ਮਾਂ ਖ਼ਿਲਾਫ਼ ਅਸਲਾ 25-54-59ਅਤੇ 472-482-34-ਆਈ ਪੀ ਸੀ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਪਹਿਲਾਂ ਲੋਕਾਂ ਦਾ ਪਿਛਲਾ ਰਿਕਾਰਡ ਵੀ ਕ੍ਰਿਮੀਨਲ ਹੈ ਪਰ ਕਈ ਕਈ ਪਰਚੇ ਦਰਜ ਹਨ ਅਧਿਕਾਰੀ ਹਰਵੀਰ ਸਿੰਘ ਅਟਵਾਲ ਨੇ ਦੱਸਿਆ ਹੈ ਕਿ  ਥਾਣਾ ਘਨੌਰ ਦੇ ਡੀਐਸਪੀ ਡਾ ਰਘਬੀਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੁਲਜ਼ਮਾਂ ਖ਼ਿਲਾਫ਼ ਆਰਮ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਦੋਨਾਂ ਵਿਅਕਤੀਆਂ ਨੂੰ ਕੰਮ ਕਰਨ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਇਹ ਵੀ ਪੜ੍ਹੋ:ਲਾਰੈਂਸ ਬਿਸ਼ਨੋਈ ਗਿਰੋਹ ਦੇ ਗੁਰਗੇ ਦਾ ਜਾਅਲੀ ਪਾਸਪੋਰਟ ਬਣਾਉਣ ਲਈ ਗੁਰੂਗ੍ਰਾਮ ਤੋਂ ਵਿਅਕਤੀ ਗ੍ਰਿਫਤਾਰ -PTC News

Related Post