ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਬੇਕਾਬੂ ਟਰੱਕ ਨੇ ਬਰਾਤ ਨੂੰ ਕੁਚਲਿਆ ,ਬੱਚਿਆਂ ਸਮੇਤ 13 ਦੀ ਮੌਤ ਅਤੇ ਕਈ ਜ਼ਖ਼ਮੀ
ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਬੇਕਾਬੂ ਟਰੱਕ ਨੇ ਬਰਾਤ ਨੂੰ ਕੁਚਲਿਆ ,ਬੱਚਿਆਂ ਸਮੇਤ 13 ਦੀ ਮੌਤ ਅਤੇ ਕਈ ਜ਼ਖ਼ਮੀ:ਜੈਪੁਰ : ਰਾਜਸਥਾਨ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਅੰਬਾਵਾਲੀ ਪਿੰਡ 'ਚ ਇੱਕ ਤੇਜ਼ ਰਫ਼ਤਾਰ ਟਰੱਕ ਨੇ ਵਿਆਹ ਸਮਾਰੋਹ ਦੌਰਾਨ ਬਰਾਤ ਨੂੰ ਕੁਚਲ ਦਿੱਤਾ ਹੈ। [caption id="attachment_258716" align="aligncenter"] ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਬੇਕਾਬੂ ਟਰੱਕ ਨੇ ਬਰਾਤ ਨੂੰ ਕੁਚਲਿਆ ,ਬੱਚਿਆਂ ਸਮੇਤ 13 ਦੀ ਮੌਤ ਅਤੇ ਕਈ ਜ਼ਖ਼ਮੀ[/caption] ਇਸ ਹਾਦਸੇ 'ਚ ਚਾਰ ਬੱਚਿਆਂ ਸਮੇਤ 13 ਦੀ ਮੌਤ ਅਤੇ 18 ਜ਼ਖ਼ਮੀ ਹੋ ਗਏ ਹਨ।ਇਸ ਘਟਨਾ ਤੋਂ ਬਾਅਦ ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ, ਜਿੱਥੇ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।ਇਨ੍ਹਾਂ ਜ਼ਖ਼ਮੀਆਂ 'ਚ ਦੁਲਹਨ ਵੀ ਸ਼ਾਮਲ ਹੈ। [caption id="attachment_258715" align="aligncenter"] ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਬੇਕਾਬੂ ਟਰੱਕ ਨੇ ਬਰਾਤ ਨੂੰ ਕੁਚਲਿਆ ,ਬੱਚਿਆਂ ਸਮੇਤ 13 ਦੀ ਮੌਤ ਅਤੇ ਕਈ ਜ਼ਖ਼ਮੀ[/caption] ਜਾਣਕਾਰੀ ਅਨੁਸਾਰ ਪ੍ਰਤਾਪਗੜ੍ਹ-ਜੈਪੁਰ ਹਾਈਵੇਅ ਦੇ ਨਜ਼ਦੀਕ ਪਿੰਡ ਅੰਬਾਵਾਲੀ 'ਚ ਸੋਮਵਾਰ ਰਾਤੀਂ ਇਹ ਹਾਦਸਾ ਵਾਪਰਿਆ ਹੈ।ਇੱਕ ਵਿਆਹ ਸਮਾਰੋਹ ਦੌਰਾਨ ਲੋਹਾਰ ਸਮਾਜ ਦੇ ਲੋਕ ਹਾਈਵੇਅ ਨਾਲ ਲੱਗਦੇ ਇਸ ਪਿੰਡ 'ਚ ਇੱਕ ਲੜਕੀ ਦੀ ਬਰਾਤ ਬਿਦਾ ਕਰ ਰਹੇ ਸਨ ਕਿ ਇਸ ਦੌਰਾਨ ਬਾਂਸਵਾੜਾ ਤੋਂ ਨਿਵਾਂਹੇੜਾ ਜਾ ਰਿਹਾ ਇੱਕ ਬੇਕਾਬੂ ਟਰੱਕ ਨੇ ਲੋਕਾਂ ਨੂੰ ਕੁਚਲ ਦਿੱਤਾ। [caption id="attachment_258713" align="aligncenter"] ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਬੇਕਾਬੂ ਟਰੱਕ ਨੇ ਬਰਾਤ ਨੂੰ ਕੁਚਲਿਆ ,ਬੱਚਿਆਂ ਸਮੇਤ 13 ਦੀ ਮੌਤ ਅਤੇ ਕਈ ਜ਼ਖ਼ਮੀ[/caption] ਇਸ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਹੈ।ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਇਸ ਹਾਦਸੇ ਦੇ ਬਾਰੇ ਜਾਣਕੇ ਬਹੁਤ ਦੁੱਖ ਹੋਇਆ ਹੈ।ਉਨ੍ਹਾਂ ਨੇ ਕਿਹਾ ਕਿ ਮੈਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਖੜ੍ਹਾ ਹਾਂ ਅਤੇ ਜ਼ਖਮੀਆਂ ਦੇ ਠੀਕ ਹੋਣ ਦੀ ਕਾਮਨਾ ਕਰਦਾ ਹਾਂ। -PTCNews