ਪੰਜਾਬ 'ਚ 12 ਅਕਤੂਬਰ ਤੱਕ ਮੀਂਹ ਪੈਣ ਦੇ ਆਸਾਰ, ਜਲਦ ਦਸਤਕ ਦੇਵੇਗੀ ਠੰਡ

By  Jasmeet Singh October 9th 2022 12:01 PM

ਚੰਡੀਗੜ੍ਹ, 9 ਅਕਤੂਬਰ: ਸੂਬੇ ਵਿਚੋਂ ਮਾਨਸੂਨ ਰਵਾਨਾ ਹੋ ਚੁੱਕਿਆ ਇਸ ਮਗਰੋਂ ਵੀ ਮੌਸਮ ਦਾ ਮਿਜਾਜ਼ ਸੁਹਾਵਣਾ ਬਣਿਆ ਹੋਇਆ ਹੈ। ਪਿਛਲੇ ਤਿੰਨ ਦਿਨਾਂ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬੱਦਲਵਾਈ ਬਣੀ ਹੋਈ ਹੈ, ਜਿਸ ਨਾਲ ਗਰਮੀ ਤੋਂ ਰਾਹਤ ਹੈ। ਇਸ ਤੋਂ ਇਲਾਵਾ ਕੁਝ ਥਾਵਾਂ 'ਤੇ ਤੂਫ਼ਾਨ ਵੀ ਆਏ ਹਨ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਭਵਿੱਖਬਾਣੀ ਅਨੁਸਾਰ 12 ਅਕਤੂਬਰ ਤੱਕ ਪੰਜਾਬ ਵਿੱਚ ਬੱਦਲਵਾਈ, ਬਾਰਿਸ਼ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਕਾਰਨ ਦਿਨ ਦਾ ਤਾਪਮਾਨ ਡਿੱਗ ਜਾਵੇਗਾ। ਵਿਗਿਆਨੀਆਂ ਮੁਤਾਬਕ ਮਾਨਸੂਨ ਤੋਂ ਬਾਅਦ ਜਿਸ ਤਰ੍ਹਾਂ ਦਾ ਮੌਸਮ ਚੱਲ ਰਿਹਾ ਹੈ, ਉਸ ਮੁਤਾਬਕ ਇਸ ਵਾਰ ਸਰਦੀ ਜਲਦੀ ਹੀ ਆ ਜਾਵੇਗੀ। ਵਿਗਿਆਨੀਆਂ ਦਾ ਮੰਨਣਾ ਹੈ ਕਿ 25 ਅਕਤੂਬਰ ਤੋਂ ਸਰਦੀ ਸ਼ੁਰੂ ਹੋ ਜਾਵੇਗੀ। ਸਵੇਰੇ-ਸ਼ਾਮ ਠੰਡ ਦਾ ਅਹਿਸਾਸ ਵਧੇਗਾ। ਜਦੋਂ ਕਿ ਨਵੰਬਰ ਦੇ ਪਹਿਲੇ ਹਫ਼ਤੇ ਠੰਢ ਜ਼ੋਰ ਫੜ ਲਵੇਗੀ। -PTC News

Related Post