ਲੁਧਿਆਣਾ : ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਵਿਚ ਦੋ ਦਿਨਾਂ ਦਾ ਕਿਸਾਨ ਮੇਲਾ ਅੱਜ ਸਮੇਂ ਤੋਂ ਪਹਿਲਾਂ ਹੀ ਸਮਾਪਤ ਹੋ ਗਿਆ। ਲਗਾਤਾਰ ਹੋ ਰਹੀ ਬਰਸਾਤ ਨੇ ਕਿਸਾਨ ਵੀਰਾਂ ਦੀਆਂ ਉਮੀਦਾਂ ਉਪਰ ਪਾਣੀ ਫੇਰ ਦਿੱਤਾ। ਯੂਨੀਵਰਸਿਟੀ 'ਚ ਤਿੰਨ ਸਾਲਾਂ ਬਾਅਦ ਕਿਸਾਨ ਮੇਲਾ ਲੱਗਣ ਕਾਰਨ ਵੱਡੀ ਗਿਣਤੀ 'ਚ ਕਿਸਾਨ ਵੀਰ ਜਾਣਕਾਰੀ ਲੈਣ ਲਈ ਪਹੁੰਚੇ ਸਨ ਪਰ ਮੀਂਹ ਦੇ ਕਾਰਨ ਗੱਲ ਉਨ੍ਹਾਂ ਦਾ ਕਿਸਾਨ ਵੀਰ ਜਾਣਕਾਰੀ ਹਾਸਲ ਕਰ ਸਕੇ ਤੇ ਨਾ ਹੀ ਮੇਲਾ ਘੁੰਮ ਸਕੇ ਤੇ ਨਾ ਹੀ ਬੀਜ ਪ੍ਰਾਪਤ ਕਰ ਸਕੇ। ਇਸ ਨੂੰ ਲੈ ਕੇ ਉਨ੍ਹਾਂ ਦੇ ਮਨ 'ਚ ਨਿਰਾਸ਼ਾ ਦੇ ਨਾਲ-ਨਾਲ ਯੂਨੀਵਰਸਿਟੀ ਪ੍ਰਸ਼ਾਸਨ ਦੇ ਪ੍ਰਤੀ ਵੱਡੀ ਨਰਾਜ਼ਗੀ ਵੀ ਨਜ਼ਰ ਆਈ। ਮੇਲੇ ਦੇ ਪ੍ਰਬੰਧਾਂ ਨੂੰ ਲੈ ਕੇ ਕਿਸਾਨ ਵੀਰਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਕੋਸਿਆ। ਇਸ ਤੋਂ ਇਲਾਵਾ ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖ਼ਿਲਾਫ਼ ਵੀ ਭੜਾਸ ਕੱਢੀ। ਕਿਸਾਨਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਆਖਦੀ ਸੀ ਕਿ ਵੀਆਈਪੀ ਸੱਭਿਆਚਾਰ ਪੰਜਾਬ ਦੀ ਜਨਤਾ ਉਤੇ ਭਾਰੀ ਨਹੀਂ ਹੋਣ ਦਿਆਂਗੇ ਪਰ ਹੁਣ ਭਗਵੰਤ ਮਾਨ ਖ਼ੁਦ ਵੀਆਈਪੀ ਕਲਚਰ ਨੂੰ ਅਪਣਾਉਂਦੇ ਹਨ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਆ ਦਿੱਤੀ। ਇਹ ਵੀ ਪੜ੍ਹੋ : SGPC ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਗਿਆ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਕਿਸਾਨ ਵੀਰਾਂ ਨੇ ਕਿਹਾ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਮੌਸਮ ਬਾਰੇ ਜਾਣਕਾਰੀ ਦਿੰਦੀ ਹੈ ਪਰ ਕਿਤੇ ਨਾ ਕਿਤੇ ਖ਼ੁਦ ਨੂੰ ਇਸਦੀ ਜਾਣਕਾਰੀ ਨਾ ਹੋਣ ਕਾਰਨ ਇੰਨੀ ਪਰੇਸ਼ਾਨੀ ਲੋਕਾਂ ਨੂੰ ਝੱਲਣੀ ਪਈ। ਉਨ੍ਹਾਂ ਨੇ ਕਿਹਾ ਕਿ ਉਹ ਦੂਰੋਂ ਮੇਲਾ ਵੇਖਣ ਲਈ ਆਏ ਤੇ ਬੀਜ ਪ੍ਰਾਪਤ ਕਰਨ ਲਈ ਮੇਲੇ ਵਿਚ ਪੁੱਜੇ ਸਨ। ਪਰ ਮੀਂਹ ਨੇ ਉਨ੍ਹਾਂ ਦੀਆਂ ਉਮੀਦਾਂ ਉਪਰ ਪਾਣੀ ਫੇਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧ ਨਾਕਾਫੀ ਸਨ ਤੇ ਮੇਲੇ ਦੇ ਦਿਨਾਂ ਵਿਚ ਵੀ ਵਾਧਾ ਹੋਣਾ ਚਾਹੀਦਾ ਸੀ। ਉਨ੍ਹਾਂ ਨੇ ਕਿਹਾ ਕਿ ਪ੍ਰਬੰਧਾਂ ਦੀ ਕਮੀ ਦੇ ਚੱਲਦਿਆਂ ਉਨ੍ਹਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। -PTC News