ਟਵਿੱਟਰ ਫਾਲੋਅਰਸ ਘੱਟ ਹੋਣ ਨੂੰ ਲੈ ਕੇ ਰਾਹੁਲ ਗਾਂਧੀ ਨੇ ਕੀਤੀ ਸ਼ਿਕਾਇਤ, ਕੰਪਨੀ ਨੇ ਦਿੱਤਾ ਇਹ ਜਵਾਬ

By  Riya Bawa January 27th 2022 12:21 PM -- Updated: January 27th 2022 12:26 PM

Twitter Reply To Rahul Gandhi: ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਟਵਿੱਟਰ ਫਾਲੋਅਰਜ਼ ਲਗਾਤਾਰ ਘਟ ਰਹੇ ਹਨ। ਪਿਛਲੇ ਕਰੀਬ 7 ਮਹੀਨਿਆਂ 'ਚ ਉਨ੍ਹਾਂ ਦੇ ਫਾਲੋਅਰਸ ਦੀ ਗਿਣਤੀ 'ਚ ਕਰੀਬ ਚਾਰ ਲੱਖ ਦਾ ਵਾਧਾ ਹੋਇਆ ਸੀ ਪਰ ਅਗਸਤ 2021 ਤੋਂ ਬਾਅਦ ਉਨ੍ਹਾਂ ਦੇ ਫਾਲੋਅਰਸ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ। ਰਿਪੋਰਟ ਮੁਤਾਬਕ ਰਾਹੁਲ ਗਾਂਧੀ ਨੇ ਇਸ ਸਬੰਧ 'ਚ ਟਵਿਟਰ ਨੂੰ ਇਕ ਪੱਤਰ ਵੀ ਲਿਖਿਆ ਹੈ, ਜਿਸ 'ਚ ਉਨ੍ਹਾਂ ਕਿਹਾ ਹੈ ਕਿ ਟਵਿੱਟਰ ਮੋਦੀ ਸਰਕਾਰ ਦੇ ਦਬਾਅ 'ਚ ਕੰਮ ਕਰ ਰਿਹਾ ਹੈ। ਰਾਹੁਲ ਗਾਂਧੀ ਨੇ 27 ਦਸੰਬਰ 2021 ਨੂੰ ਟਵਿੱਟਰ ਨੂੰ ਇੱਕ ਪੱਤਰ ਲਿਖਿਆ ਹੈ ਜਿਸ ਵਿੱਚ ਉਨ੍ਹਾਂ ਨੇ ਟਵਿੱਟਰ ਅਕਾਊਂਟ ਦਾ ਡੇਟਾ ਵੀ ਸਾਂਝਾ ਕੀਤਾ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਾਂਗਰਸ ਨੇਤਾ ਸ਼ਸ਼ੀ ਥਰੂਰ ਨਾਲ ਤੁਲਨਾ ਕੀਤੀ ਗਈ ਹੈ। ਹੁਣ ਟਵਿੱਟਰ ਨੇ ਇਸ ਪੱਤਰ ਦਾ ਜਵਾਬ ਦਿੱਤਾ ਹੈ। ਟਵਿੱਟਰ ਦੇ ਬੁਲਾਰੇ ਨੇ ਕਿਹਾ, 'Followers ਦੀ ਗਿਣਤੀ ਇੱਕ Visible Feature ਹੈ ਤੇ ਅਸੀਂ ਚਾਹੁੰਦੇ ਹਾਂ ਕਿ ਹਰ ਕਿਸੇ ਨੂੰ ਵਿਸ਼ਵਾਸ ਹੋਵੇ ਕਿ ਇਹ ਅੰਕੜੇ ਸਹੀ ਤੇ ਤੱਥਾਂ 'ਤੇ ਹਨ,' ਟਵਿਟਰ ਦੀ ਹੇਰਾਫੇਰੀ ਤੇ ਸਪੈਮ ਲਈ Zero Tolerance ਨੀਤੀ ਹੈ। Followers ਨੂੰ ਘੱਟ ਕਰਨ ਦੇ ਰਾਹੁਲ ਗਾਂਧੀ ਦੇ ਇਲਜ਼ਾਮ 'ਤੇ ਟਵਿੱਟਰ ਨੇ ਅੱਗੇ ਕਿਹਾ, 'ਅਸੀਂ ਮਸ਼ੀਨ ਲਰਨਿੰਗ ਟੂਲਸ ਨਾਲ ਰਣਨੀਤਕ ਰੂਪ 'ਚ ਤੇ ਵੱਡੇ ਪੈਮਾਨਿਆਂ 'ਤੇ Spam ਨਾਲ ਲੜਦੇ ਹਾਂ। ਇੱਕ ਸਿਹਤਮੰਦ ਤਰੀਕੇ ਤੇ ਭਰੋਸੇਮੰਦ ਖਾਤਿਆਂ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਤੇ ਜਾਰੀ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਉਤਰਾਅ-ਚੜ੍ਹਾਅ ਹੋ ਸਕਦਾ ਹੈ। ਟਵਿੱਟਰ ਨੇ ਰਾਹੁਲ ਗਾਂਧੀ ਦੇ ਪੱਤਰ ਦੇ ਜਵਾਬ ਵਿੱਚ ਕਿਹਾ ਹੈ ਕਿ ਅਸੀਂ ਵੀ ਚਾਹੁੰਦੇ ਹਾਂ ਕਿ ਅਕਾਊਂਟ ਦੇ ਨਾਲ ਫਾਲੋਅਰਜ਼ ਦੀ ਗਿਣਤੀ ਦਰਸਾਏ ਪਰ ਅਸੀਂ ਇਹ ਵੀ ਮੰਨਦੇ ਹਾਂ ਕਿ ਫਾਲੋਅਰਸ ਅਸਲੀ ਹੋਣੇ ਚਾਹੀਦੇ ਹਨ। ਟਵਿੱਟਰ ਵਿੱਚ ਹੇਰਾਫੇਰੀ ਅਤੇ ਸਪੈਮ ਲਈ ਕੋਈ ਥਾਂ ਨਹੀਂ ਹੈ। ਅਸੀਂ ਮਸ਼ੀਨ ਲਰਨਿੰਗ ਟੂਲਸ ਰਾਹੀਂ ਹਰ ਹਫ਼ਤੇ ਬੋਟ ਅਨੁਯਾਈਆਂ ਅਤੇ ਸਪੈਮ ਦੀ ਵਿਸ਼ਾਲ ਛਾਂਟੀ ਕਰਦੇ ਹਾਂ। ਅਜਿਹੇ 'ਚ ਫਾਲੋਅਰਸ ਦੀ ਗਿਣਤੀ ਘੱਟ ਸਕਦੀ ਹੈ। -PTC News

Related Post