ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ 'ਤੇ ਲੱਗੇ SHO ਨੂੰ ਧਮਕਾਉਣ ਦੇ ਇਲਜ਼ਾਮ
Pardeep Singh
April 27th 2022 03:48 PM
ਲੁਧਿਆਣਾ: ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਉੱਤੇ ਐੱਸਐੱਚੳ ਨੂੰ ਧਮਕਾਉਣ ਦੇ ਇਲਜ਼ਾਮ ਲੱਗੇ ਹਨ। ਇਸ ਬਾਰੇ ਐਸਐਚਓ ਸਤਵਿੰਦਰ ਸਿੰਘ ਨੇ ਵਿਧਾਇਕ ਉੱਤੇ ਮੰਦੀ ਸ਼ਬਦਾਵਲੀ ਅਤੇ ਕੰਮ ਵਿੱਚ ਵਿਘਨ ਪਾਉਣ ਦੇ ਮਾਮਲੇ ਵਿੱਚ ਡੀਡੀਆਰ ਲਿਖੀ ਹੈ। ਪੁਲਿਸ ਅਧਿਕਾਰੀ ਸਤਵਿੰਦਰ ਸਿੰਘ ਨੇ 35 ਨੰਬਰ ਡੀਡੀਆਰ ਵਿੱਚ ਵਿਧਾਇਕ 'ਤੇ ਬੜ੍ਹੇ ਸੰਗੀਨ ਇਲਜ਼ਾਮ ਲਗਾਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਇਕ ਝਗੜੇ ਦੇ ਸਬੰਧ ਵਿੱਚ ਉਸ ਉੱਤੇ ਦੂਜੀ ਧਿਰ ਦੇ ਘਰ ਵਿੱਚ ਰੇਡ ਕਰਨ ਦਾ ਦਬਾਅ ਬਣਾਇਆ ਗਿਆ ਸੀ। ਐਸਐਚਓ ਸਤਵਿੰਦਰ ਸਿੰਘ ਨੇ ਕਿਹਾ ਹੈ ਕਿ ਮੈਂ ਆਪਣੀ ਡਿਊਟੀ ਕਰਦਾ ਹਾਂ ਅਤੇ ਵਿਧਾਇਕ ਵੱਲੋਂ ਮੇਰੇ ਕੰਮ ਵਿੱਚ ਵਿਘਨ ਪਾਇਆ ਗਿਆ ਸੀ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਮੰਦੀ ਸ਼ਬਦਾਵਲੀ ਬੋਲਣੀ ਵਿਧਾਇਕ ਨੂੰ ਸ਼ੋਭਾ ਨਹੀਂ ਦਿੰਦੀ ਹੈ। ਇਹ ਵੀ ਪੜ੍ਹੋ:ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾਉਣ ਲਈ ਭਗਵੰਤ ਮਾਨ ਸਰਕਾਰ ਵੱਲੋਂ ਵੱਡਾ ਫੈਸਲਾ -PTC News