ਆਮ ਲੋਕਾਂ ਲਈ ਮੁੜ ਤੋਂ ਖੁੱਲ੍ਹੇਗੀ ਪੁਸ਼ਪਾ ਗੁਜਰਾਲ ਸਾਇੰਸ ਸਿਟੀ

By  Jagroop Kaur October 12th 2020 08:20 PM -- Updated: October 12th 2020 08:32 PM

ਕਪੂਰਥਲਾ : ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਲੱਗੇ ਲਾਕਡਾਊਨ 'ਚ ਸਾਰੇ ਹੀ ਸਕੂਲ ਕਾਲਜ ਅਤੇ ਹੋਰਨਾਂ ਸਭ ਥਾਵਾਂ ਬੰਦ ਸਨ ਜਿਥੇ ਲੋਕਾਂ ਦਾ ਇਕੱਠ ਵਧੇਰੇ ਹੁੰਦਾ ਸੀ। ਪਰ ਹੁਣ ਜਿਵੇਂ ਜਿਵੇਂ ਕੋਰੋਨਾ ਦੇ ਮਾਮਲੇ ਘਟ ਰਹੇ ਹਨ ਤਾਂ ਪ੍ਰਸ਼ਾਸਨ ਵੱਲੋਂ ਵੀ ਜਨਤਕ ਥਾਵਾਂ ਨੂੰ ਖੋਲ੍ਹਿਆ ਜਾ ਰਿਹਾ ਹੈ |Pushpa Gujral Science City Offbeat Attraction in Jalandhar - Video Reviews, Photos, History | HolidayIQਇਸੇ ਥੀ ਹੁਣ ਬਹੁਤ ਜਲਦ ਕਪੂਰਥਲਾ ਵਿਖੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੀ ਆਮ ਲੋਕਾਂ ਲਈ ਖੁਲਣ ਜਾ ਰਹੀ ਹੈ ਸਾਇੰਸ ਸਿਟੀ ਨੂੰ 15 ਅਕਤੂਬਰ ਤੋਂ ਖੋਲਿਆ ਜਾ ਰਿਹਾ ਹੈ। ਇਹ ਜਾਣਕਾਰੀ ਸਾਇੱਸ ਸਿਟੀ ਦੀ ਡਾਇਰੈਕਟਰ ਜਨਰਲ ਡਾ.ਨੀਲਿਮਾ ਜੇਰਥ ਨੇ ਦਿੱਤੀ । Dinosaur Park | Pushpa Gujral Science Cityਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਅਨਲਾਕ 5 ਦੀਆਂ ਗਾਈਡ ਲਾਈਨਜ਼ ਤਹਿਤ ਸਮਾਜਿਕ ਦੂਰੀ ਨੂੰ ਮੁਖ ਰੱਖਦਿਆਂ ਸਾਇੰਸ ਸਿਟੀ ਨੂੰ ਹਫਤੇ ਦੇ 7 ਦਿਨਾਂ ਲਈ ਖੋਲ੍ਹਿਆ ਜਾਵੇਗਾ ।Science City gets ready for visit by studentsਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਪ੍ਰਕਿਰਿਆ ਦੇ ਲਈ ਸਾਇੰਸ ਸਿਟੀ ਚ ਸਾਰੇ ਹੀ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਸਾਰੀਆਂ ਸਹੂਲਤਾਂ ਪਹਿਲਾਂ ਵਾਂਗ ਹੀ ਮਿਲ ਸਕਣ, ਅਤੇ ਲੋਕ ਵੀ ਕੋਰੋਨਾ ਜਿਹੀ ਭਿਆਨਕ ਬਿਮਾਰੀ ਤੋਂ ਰਹਿਤ ਹੋ ਕੇ ਸਾਇੰਸ ਸਿਟੀ ਦੀ ਹਰ ਗਤੀਵਿਧੀ ਤੇ ਹਰ ਇਕ ਜਗ੍ਹਾ ਦਾ ਅਨੰਦ ਮਾਨ ਸਕਣ

Related Post