ਪੰਜਾਬ ਦੇ ਨਾਮੀ ਗੈਂਗਸਟਰ ਵਲੋਂ ਜੇਲ੍ਹ 'ਚ ਖੁਦਕੁਸ਼ੀ ਦੀ ਕੋਸ਼ਿਸ਼

By  Jasmeet Singh April 24th 2022 12:11 PM -- Updated: April 24th 2022 11:16 PM

ਸੰਗਰੂਰ, 24 ਅਪ੍ਰੈਲ 2022: ਸੰਗਰੂਰ ਜੇਲ੍ਹ ਵਿੱਚ ਨਾਮੀ ਗੈਂਗਸਟਰ ਅਮਨਦੀਪ ਸਿੰਘ ਢੋਟੀਆਂ ਨੇਹੱਥ ਦੀ ਨਸ ਵੱਢ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਉਸ ਨੂੰ ਇਲਾਜ ਲਈ ਸੰਗਰੂਰ ਹਸਪਤਾਲ ਲਿਆਂਦਾ ਗਿਆ। ਇਹ ਵੀ ਪੜ੍ਹੋ: ਮੋਟਰਸਾਈਕਲ ਰੇਹੜੀਆਂ 'ਤੇ ਪਾਬੰਦੀ ਲਾਉਣ ਦੇ ਫੈਸਲੇ ਤੋਂ ਮੁੱਖ ਮੰਤਰੀ ਭਗਵੰਤ ਮਾਨ ਨਾਰਾਜ਼, ਤੁਰੰਤ ਮੰਗੀ ਰਿਪੋਰਟ ਇਲਾਜ ਤੋਂ ਬਾਅਦ ਰਾਤ 11 ਵਜੇ ਅਮਨਦੀਪ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਗਿਆ। ਜਿਸ ਤੋਂ ਬਾਅਦ ਹੁਣ ਨਾਮੀ ਗੈਂਗਸਟਰ ਖਿਲਾਫ ਖੁਦਕੁਸ਼ੀ ਕਰਨ ਦਾ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ। ਅਮਨਦੀਪ ਨਾਭਾ ਜੇਲ੍ਹ ਬ੍ਰੇਕ ਦੇ ਮੁੱਖ ਮੁਲਜ਼ਮਾਂ ਵਿੱਚੋਂ ਵੀ ਇੱਕ ਹੈ। ਇਹ ਮੁਲਜ਼ਮ ਉਨ੍ਹਾਂ ਛੇ ਅਪਰਾਧੀਆਂ ਵਿੱਚ ਸ਼ਾਮਲ ਸੀ ਜੋ 2016 'ਚ ਨਵੰਬਰ ਵਿੱਚ ਉੱਚ ਸੁਰੱਖਿਆ ਵਾਲੀ ਨਾਭਾ ਜੇਲ੍ਹ ਵਿੱਚੋਂ ਭੱਜਣ ਵਿੱਚ ਕਾਮਯਾਬ ਹੋ ਗਏ ਸਨ। ਇਸ ਦੇ ਨਾਲ ਫਰਾਰ ਹੋਏ ਹੋਰ ਅਪਰਾਧੀਆਂ ਵਿੱਚ ਦੋ ਅੱਤਵਾਦੀ ਬਾਬਾ ਕਸ਼ਮੀਰਾ ਸਿੰਘ, ਹਰਮਿੰਦਰ ਮਿੰਟੂ, ਗੈਂਗਸਟਰ ਵਿੱਕੀ ਗੌਂਡਰ, ਗੁਰਪ੍ਰੀਤ ਸੇਖੋਂ, ਕੁਲਪ੍ਰੀਤ ਸਿੰਘ ਨੀਟਾ ਸ਼ਾਮਲ ਸਨ। ਇਹ ਵੀ ਪੜ੍ਹੋ: VIRAL VIDEO: ਫੋਨ 'ਤੇ ਗੱਲਾਂ ਕਰ ਰਹੀ ਮਹਿਲਾ ਸਿੱਧਾ ਜਾ ਕੇ ਮੈਨਹੋਲ 'ਚ ਡਿੱਗੀ ਦੋਸ਼ੀ ਅਮਦੀਪ ਢੋਟੀਆਂ 'ਤੇ ਤਰਨਤਾਰਨ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚ ਕਤਲ ਸਮੇਤ 26 ਅਪਰਾਧਿਕ ਮਾਮਲੇ ਦਰਜ ਸਨ। ਗ੍ਰਿਫਤਾਰੀ ਸਮੇਂ ਪੁਲਿਸ ਨੇ ਉਸ ਦੇ ਕਬਜ਼ੇ 'ਚੋਂ ਇੱਕ .32 ਦੇਸੀ ਪਿਸਤੌਲ, ਸੱਤ ਜਿੰਦਾ ਰੌਂਦ ਵਾਲਾ ਇੱਕ ਮੈਗਜ਼ੀਨ, ਇੱਕ ਫ਼ੋਨ, ਚਾਰ ਸਿਮ ਕਾਰਡ ਅਤੇ 5000 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। -PTC News

Related Post