ਪੰਜਾਬੀ ਯੂਨੀਵਰਸਿਟੀ ਦਾ 150 ਕਰੋੜ ਦਾ ਕਰਜ਼ਾ ਬਰਕਰਾਰ, ਮਹੀਨਾਵਾਰੀ ਗਰਾਂਟ ਵੀ ਨਹੀਂ ਹਈ ਨਸੀਬ

By  Jasmeet Singh January 24th 2022 12:38 PM -- Updated: January 24th 2022 12:45 PM

ਪਟਿਆਲਾ: ਪਿਛਲੇ ਸਾਲ 24 ਨਵੰਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਕਿ ਯੂਨੀਵਰਸਿਟੀ ਦੇ ਸਿਰ ਚੜ੍ਹਿਆ 150 ਕਰੋੜ ਰੁਪਏ ਦਾ ਕਰਜ਼ਾ ਸਰਕਾਰ ਆਪਣੇ ਸਿਰ ਲੈ ਰਹੀ ਹੈ। ਇਹ ਵੀ ਪੜ੍ਹੋ: ਬਰਤਾਨੀਆ ਵਿੱਚ ਮਾਸਕ ਦੀ ਵਰਤੋਂ ਹੁਣ ਲਾਜ਼ਮੀ ਨਹੀਂ, ਘਰੋਂ ਕੰਮ ਕਰਨ ਦਾ ਨਿਯਮ ਵੀ ਹਟਿਆ ਚੰਨੀ ਸਰਕਾਰ ਨੇ ਕਿਹਾ ਸੀ ਕਿ ਹੁਣ ਯੂਨੀਵਰਸਿਟੀ ਉੱਤੇ ਕੋਈ ਵੀ ਕਰਜ਼ਾ ਨਹੀਂ ਰਹੇਗਾ। ਪਰ ਅੱਜ ਦੀ ਤਰੀਕ ਤੇ ਵੀ ਪੰਜਾਬੀ ਯੂਨੀਵਰਸਿਟੀ 'ਤੇ 150 ਕਰੋੜ ਤੋਂ ਵੱਧ ਦਾ ਕਰਜ਼ਾ ਬਰਕਰਾਰ ਹੈ ਅਤੇ ਬਕਾਇਦਾ ਪੰਜਾਬੀ ਯੂਨੀਵਰਸਿਟੀ 'ਤੇ ਇਸ ਕਰਜ਼ੇ ਨੂੰ ਲੈਕੇ ਕਰੋੜ ਰੁਪਏ ਦਾ ਵਿਆਜ਼ ਪੈਂਦਾ ਜਾ ਰਿਹਾ ਹੈ । ਉਸੀ ਤਰ੍ਹਾਂ ਯੂਨੀਵਰਸਿਟੀ ਦੀ ਮਹੀਨਾਵਾਰ ਗਰਾਂਟ ਸਾਢੇ 9 ਕਰੋੜ ਤੋਂ 20 ਕਰੋੜ ਕਰਨ ਦਾ ਦਾਅਵਾ ਕੀਤਾ ਗਿਆ ਸੀ ਪਰ ਉਹ ਵੀ ਨਹੀਂ ਵਧੀ, ਜਿਸ ਕਾਰਨ ਸਥਿਤੀ ਇਹ ਬਣ ਗਈ ਹੈ ਕਿ ਅੱਜ ਯੂਨੀਵਰਸਿਟੀ ਨੂੰ ਤਨਖਾਹਾਂ ਦੇਣ ਦੇ ਵੀ ਲਾਲੇ ਪੈ ਗਏ ਹਨ। ਇਹ ਵੀ ਪੜ੍ਹੋ: ਪੈਰਾਸੀਟਾਮੋਲ ਵਰਤਣ ਵੇਲੇ ਰਹੋ ਸਾਵਧਾਨ, ਜਾਣੋ ਇਸਦੇ ਕਾਰਨ 30 ਕਰੋੜ ਰੁਪਏ ਮਹੀਨਾ ਤਨਖਾਹ ਨਾਲ ਪੇ ਕਮਿਸ਼ਨ ਲਾਗੂ ਹੁੰਦਿਆਂ ਹੀ ਯੂਨੀਵਰਸਿਟੀ ਦੇ ਖਾਤੇ 5 ਕਰੋੜ ਹੋਰ ਜੁੜ ਜਾਣਗੇ। ਪੰਜਾਬੀ ਯੂਨੀਵਰਸਿਟੀ ਵਿਖੇ ਮੁਲਾਜ਼ਮਾਂ ਦੀ ਮਹੀਨਾਵਾਰੀ ਤਨਖਾਹ 30 ਕਰੋੜ ਰੁਪਏ ਦੇ ਕਰੀਬ ਹੈ ਅਤੇ ਜੇਕਰ ਪੇ ਕਮਿਸ਼ਨ ਲਾਗੂ ਹੁੰਦਾ ਹੈ ਤਾਂ ਦੇਣਯੋਗ ਰਕਮ 30 ਕਰੋੜ ਤੋਂ ਵੱਧ ਕੇ 35 ਕਰੋੜ ਰੁਪਏ ਦੇ ਕਰੀਬ ਪੁੱਜ ਜਾਵੇਗੀ। - PTC News

Related Post